ਯਾਦਦਾਸ਼ਤ ਨੂੰ ਪ੍ਰਭਾਵਿਤ ਕਰਦੈ ਮੋਟਾਪਾ

ਮੋਟਾਪੇ ਕਾਰਨ ਸਾਡੇ ਖ਼ੂਨ ਅਤੇ ਦਿਮਾਗ਼ ਦਾ ਸਬੰਧ ਟੁਟ ਸਕਦਾ ਹੈ ਜਿਸ ਨਾਲ ਸਿੱਖਣ ਦੀ ਸਮਰੱਥਾ ਅਤੇ ਯਾਦਦਾਸ਼ਤ ਪ੍ਰਭਾਵਿਤ ਹੋ ਸਕਦੀ ਹੈ। ਇੱਕ ਖੋਜ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਵਿਗਿਆਨੀਆਂ ਮੁਤਾਬਿਕ, ਦਿਮਾਗ਼ ਅਤੇ ਖ਼ੂਨ ਦਰਮਿਆਨ ਇੰਡੋਥੈਲੀਅਲ ਕੋਸ਼ਿਕਾਵਾਂ ‘ਚ ਮੌਜੂਦ ਓਡੋਰਾ 2 A ਦੇ ਟੁੱਟਣ ਨਾਲ ਦਿਮਾਗ਼ ਦੀਆਂ ਕੋਸ਼ਿਕਾਵਾਂ ਦੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ।
ਅਮਰੀਕਾ ਦੀ ਅਗਸਟਾ ਯੂਨੀਵਰਸਿਟੀ ਦੀ ਟੀਮ ਨੇ ਖੋਜ ‘ਚ ਦਰਸਾਇਆ ਹੈ ਕਿ ਡਾਇਟ ਕਾਰਨ ਹੋਣ ਵਾਲੇ ਮੋਟਾਪੇ ਦੇ ਮੌਡਲ ‘ਚ ਜਦੋਂ ਓਡੋਰਾ 2 A ਨੂੰ ਬਲੌਕ ਕੀਤਾ ਗਿਆ ਤਾਂ ਇਹ ਅਹਿਮ ਅਵਰੋਧਕ ਕਾਰਜ ਪ੍ਰਣਾਲੀ ਕੰਟਰੋਲ ‘ਚ ਰਹੀ। ਨਿਊਰੋਸਾਇੰਟਿਸਟ ਇਲੈਕਸਿਸ ਐੱਮ. ਸਟ੍ਰੈਨੇਹੇਨ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਮੋਟਾਪੇ ਅਤੇ ਇਨਸੁਲਿਨ ਪ੍ਰਤੀਰੋਧ ਕਾਰਨ ਦਿਮਾਗ਼ ਅਤੇ ਖ਼ੂਨ ਦਾ ਸਬੰਧ ਟੁੱਟ ਜਾਂਦਾ ਹੈ, ਪਰ ਇਹ ਕਿਉਂ ਹੁੰਦਾ ਹੈ ਇਸ ਦਾ ਪਤਾ ਨਹੀਂ ਸੀ। ਇਹ ਖੋਜ ਰਸਾਲੇ ਜਨਰਲ ਔਫ਼ ਨਿਊਰੋਸਾਇੰਸ ‘ਚ ਪ੍ਰਕਾਸ਼ਿਤ ਹੋਈ ਹੈ।
ਦਿਮਾਗ਼ ‘ਚ ਮੌਜੂਦ ਐਡੋਨੋਸਿਨ ਸਾਨੂੰ ਸੌਣ ਅਤੇ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ‘ਚ ਮਦਦ ਕਰਦੀ ਹੈ। ਐਡੋਨੋਸਿਨ ਓਡੋਰਾ 1 A ਅਤੇ ਓਡੋਰਾ 2 A ਰਿਸੈਪਟਰ ਨੂੰ ਵੀ ਸਰਗਰਮ ਕਰ ਕੇ ਦਿਮਾਗ਼ੀ ਕਾਰਜ ਪ੍ਰਣਾਲੀ ਅਤੇ ਖ਼ੂਨ ਦੇ ਵਹਾਅ ਦਰਮਿਆਨ ਤੰਦਰੁਸਤ ਰਿਸ਼ਤਾ ਬਣਾਏ ਰੱਖਣ ‘ਚ ਮਦਦ ਕਰਦੇ ਹਨ। ਮੋਟਾਪੇ ਕਾਰਨ ਐਡੋਨੋਸਿਨ ਦੀ ਮਾਤਰਾ ਵਧਦੀ ਹੈ ਜਿਸ ਨਾਲ ਓਡੋਰਾ ਰਿਸੈਪਟਰ ਅਤਿ ਸਰਗਰਮ ਹੋ ਜਾਂਦੇ ਹਨ ਅਤੇ ਦਿਮਾਗ਼ੀ ਕਾਰਜ ਪ੍ਰਣਾਲੀ ‘ਚ ਰੁਕਾਵਟ ਆਉਂਦੀ ਹੈ। ਜਿਨ੍ਹਾਂ ਵਿਅਕਤੀਆਂ ਨੂੰ ਮੋਟਾਪਾ ਅਤੇ ਸ਼ੂਗਰ ਦੋਹੇਂ ਹਨ, ਉਨ੍ਹਾਂ ਦੀ ਸਿੱਖਣ ਦੀ ਸਮਰਥਾ ਅਤੇ ਯਾਦਦਾਸ਼ਤ ਦੋਹੇਂ ਹੀ ਹੋਰ ਲੋਕਾਂ ਦੀ ਤੁਲਨਾ ‘ਚ ਘੱਟ ਹੁੰਦੀ ਜਾਂਦੀ ਹੈ।
ਕਿਵੇਂ ਕੀਤੀ ਖੋਜ
ਇਸ ਖੋਜ ਲਈ ਚੂਹੇ ਨੂੰ ਫ਼ੈਟ ਭਰਪੂਰ ਖਾਣਾ ਖੁਆਇਆ ਗਿਆ। 16 ਹਫ਼ਤੇ ਤਕ ਲਗਾਤਾਰ ਅਜਿਹਾ ਖਾਣਾ ਖਾਣ ‘ਤੇ ਉਹ ਮੋਟਾਪੇ ਅਤੇ ਸ਼ੂਗਰ ਦਾ ਸ਼ਿਕਾਰ ਹੋ ਗਿਆ। ਖੋਜ ਦੌਰਾਨ ਦੇਖਿਆ ਗਿਆ ਕਿ ਮੋਟਾਪੇ ਕਾਰਨ ਚੂਹਿਆਂ ਦੇ ਦਿਮਾਗ਼ ਦੇ ਹਿਪੋਕੈਂਪਸ ‘ਚ ਬਲੱਡ ਦੀ ਰੁਕਾਵਟ ਵੱਧ ਗਈ। ਇਸ ਕਾਰਨ ਫ਼ਲੋਰੋਫ਼ੋਰ ਸੋਡੀਅਮ ਫ਼ਲੋਰੋਸਿਨ ਅਤੇ ਐਵਨਜ਼ ਬਲੂ ਵਰਗੇ ਅਣੁ ਦਿਮਾਗ਼ ‘ਚ ਦਾਖ਼ਲ ਹੋਣ ਲੱਗੇ। ਇਸ ਨਾਲ ਸਿੱਖਣ ਦੀ ਸਮਰੱਥਾ ਅਤੇ ਯਾਦਦਾਸ਼ਤ ਪ੍ਰਭਾਵਿਤ ਹੁੰਦੀ ਹੈ।
ਸੂਰਜਵੰਸ਼ੀ