ਕਿਆਰਾ ਨੂੰ ਮਿਲੀ ਹੌਰਰ ਕੌਮੇਡੀ ਫ਼ਿਲਮ

ਅਦਾਕਾਰ ਅਕਸ਼ੇ ਕੁਮਾਰ ਛੇਤੀ ਹੀ ਸਾਊਥ ਦੀ ਸੁਪਰਹਿੱਟ ਹੌਰਰ ਕੌਮੇਡੀ ਫ਼ਿਲਮ ਕੰਚਨਾ (ਮੁਨੀ) ਦੇ ਰੀਮੇਕ ‘ਚ ਨਜ਼ਰ ਆਏਗਾ। ਸੂਤਰਾਂ ਦਾ ਕਹਿਣਾ ਹੈ ਕਿ ਫ਼ਿਲਮ ‘ਚ ਲੀਡ ਹੀਰੋਇਨ ਦੇ ਰੋਲ ਲਈ ਕਿਆਰਾ ਆਡਵਾਨੀ ਦਾ ਨਾਂ ਫ਼ਾਈਨਲ ਹੋਇਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਫ਼ਿਲਮ ਦੀ ਪੇਸ਼ਕਸ਼ ਆਰ ਮਾਧਵਨ ਨੂੰ ਵੀ ਮਿਲੀ ਹੈ। ਕਿਆਰਾ ਆਡਵਾਨੀ ਅਤੇ ਆਰ ਮਾਧਵਨ ਇਕੱਠਿਆਂ ਦੱਖਣ ਭਾਰਤੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ। ਸੂਤਰਾਂ ਮੁਤਾਬਿਕ ਫ਼ਿਲਮ ਦੇ ਨਿਰਮਾਤਾ ਖਿਡਾਰੀ ਕੁਮਾਰ ਨੂੰ ਕਿਆਰਾ ਦੇ ਔਪੋਜ਼ਿਟ ਕਾਸਟ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਕਿਆਰਾ ਨੂੰ ਵੀ ਫ਼ਿਲਮ ਦੀ ਸਕ੍ਰਿਪਟ ਪਸੰਦ ਆਈ ਹੈ।