ਸ਼ੰਮੀ ਮੌਜੂਦਾ ਸਮੇਂ ‘ਚ ਦੁਨੀਆਂ ਦੇ ਸਰਵਸ੍ਰੇਸ਼ਠ ਗੇਂਦਬਾਜ਼ਾਂ ਚੋਂ ਇੱਕ: ਹੈਰਿਸ

ਨਵੀਂ ਦਿੱਲੀ – ਆਪਣੇ ਕਰੀਅਰ ਦੌਰਾਨ ਵੱਧ ਭਾਰ ਅਤੇ ਸੱਟਾਂ ਨਾਲ ਜੂਝਣ ਵਾਲੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੇ ਗੇਂਦਬਾਜ਼ੀ ਕੋਚ ਰਿਆਨ ਹੈਰਿਸ ਮੁਹੰਮਦ ਸ਼ੰਮੀ ਨੂੰ ਆਪਣੀ ਚੰਗੀ ਫ਼ਿਟਨੈੱਸ ਕਾਰਨ ਮਿਲ ਰਹੀ ਸਫ਼ਲਤਾ ਤੋਂ ਹੈਰਾਨ ਨਹੀਂ ਅਤੇ ਉਸ ਨੇ ਇਸ ਭਾਰਤੀ ਤੇਜ਼ ਗੇਂਦਬਾਜ਼ ਨੂੰ ਮੌਜੂਦਾ ਸਮੇਂ ‘ਚ ਦੁਨੀਆਂ ਦੇ ਸਰਵਸ੍ਰੇਸ਼ਠ ਗੇਂਦਬਾਜ਼ਾਂ ‘ਚੋਂ ਇੱਕ ਕਰਾਰ ਦਿੱਤਾ ਹੈ।
ਸ਼ੰਮੀ ਨੇ ਪਿਛਲੇ ਇੱਕ ਸਾਲ ਤੋਂ ਲਗਭਗ ਅੱਠ ਕਿੱਲੋ ਭਾਰ ਘਟਾਇਆ ਹੈ, ਅਤੇ ਇਸ ਨਾਲ ਉਸ ਦੀ ਗੇਂਦਬਾਜ਼ੀ ‘ਚ ਵੀ ਸੁਧਾਰ ਹੋਇਆ ਹੈ। ਉਹ ਭਾਰਤੀ ਟੈੱਸਟ ਟੀਮ ਦਾ ਅਹਿਮ ਹਿੱਸਾ ਬਣ ਗਿਆ ਹੈ। ਹੈਰਿਸ ਪਿਛਲੇ 18 ਮਹੀਨਿਆਂ ‘ਚ ਸ਼ੰਮੀ ਦੀ ਸਫ਼ਲਤਾ ਤੋਂ ਖ਼ੁਸ਼ ਹੈ ਜਿਸ ‘ਚ ਆਸਟਰੇਲੀਆਈ ਦੌਰਾ ਵੀ ਸ਼ਾਮਿਲ ਹੈ। ਆਸਟਰੇਲੀਆਈ ਜੂਨੀਅਰ ਟੀਮ ਦੇ ਨਾਲ ਵੀ ਕੰਮ ਕਰ ਰਹੇ ਹੈਰਿਸ ਨੇ ਕਿਹਾ, ”ਮੈਂ ਉਸ ਨਾਲ ਜ਼ਿਆਦਾ ਕੰਮ ਨਹੀਂ ਕੀਤਾ। ਉਸ ਨੇ ਖ਼ੁਦ ਆਪਣੇ ਆਪ ਵਿੱਚ ਸੁਧਾਰ ਲਿਆਉਂਦਾ ਹੈ। ਉਹ (ਕਿੰਗਜ਼ ਇਲੈਵਨ ਪੰਜਾਬ) ਦੇ ਸ਼ਾਨਦਾਰ ਖਿਡਾਰੀਆਂ ‘ਚ ਸ਼ਾਮਿਲ ਹੈ।”
ਹੈਰਿਸ ਨੇ ਕਿਹਾ ਕਿ ਜਦੋਂ ਮੈਂ ਕਿੰਗਜ਼ ਇਲੈਵਨ ਪੰਜਾਬ ਦੇ ਕੈਂਪ ‘ਚ ਪਹਿਲੇ ਦੋ ਦਿਨ ਸ਼ੰਮੀ ਨੂੰ ਮਿਲਿਆ ਤਾਂ ਉਸ ਨੇ ਮੈਨੂੰ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਆਪਣੀ ਫ਼ਿਟਨੈੱਸ ‘ਚ ਸੁਧਾਰ ਕੀਤਾ ਅਤੇ 7-8 ਕਿੱਲੋ ਭਾਰ ਘੱਟ ਕੀਤਾ।” ਉਸ ਨੇ ਅੱਗੇ ਕਿਹਾ, ”ਸ਼ੰਮੀ ਅਤੇ ਬੁਮਰਾਹ ਇੱਕ ਦੂਸਰੇ ਨਾਲ ਬਹੁਤ ਵਧੀਆ ਤਾਲਮੇਲ ਬਣਾਉਂਦੇ ਹਨ। ਬੁਮਰਾਹ ਅਲੱਗ ਤਰ੍ਹਾਂ ਦਾ ਗੇਂਦਬਾਜ਼ ਹੈ।
—