ਨਵਜੋਤ ਸਿੱਧੂ ਤੇ ਮਜੀਠੀਆ ਵਿਚਾਲੇ ਅੱਜ ਫਿਰ ਹੋਈ ਤਿੱਖੀ ਬਹਿਸ

ਚੰਡੀਗੜ – ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਅੱਜ ਆਖਰੀ ਦਿਨ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਵਿਚਾਲੇ ਫਿਰ ਤੋਂ ਤਿੱਖੀ ਬਹਿਸ ਹੋਈ। ਬਿਕਰਮ ਮਜੀਠੀਆ ਨੇ ਸਿੱਧੂ ਉਤੇ ਦੋਸ਼ ਲਾਏ ਕਿ ਉਹਨਾਂ ਨੇ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ।
ਜਦਕਿ ਬਾਅਦ ਵਿਚ ਨਵਜੋਤ ਸਿੱਧੂ ਨੇ ਰੇਲ ਹਾਦਸੇ ਦੇ ਪੀੜਤਾਂ ਨੂੰ ਦਿਤੇ ਜਾ ਰਹੀ ਸਹਾਇਤਾ ਦਾ ਸਦਨ ਵਿਚ ਬਿਉਰਾ ਦਿਤਾ।