ਖ਼ੂਬਸੂਰਤ ਦਿਖਣ ਲਈ ਲੋਕ ਕੀ ਕੁੱਝ ਨਹੀਂ ਕਰਦੇ, ਖਾਣ-ਪੀਣ ਤੋਂ ਲੈ ਕੇ ਪਹਿਨਣ ਤਕ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ, ਪਰ ਤੁਸੀਂ ਮਿੱਠਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਮਾਹਿਰਾਂ ਮੁਤਾਬਿਕ, ਜ਼ਿਆਦਾ ਮਿੱਠਾ ਖਾਣਾ ਤੁਹਾਡੀ ਖ਼ੂਬਸੂਰਤੀ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਮਿੱਠੇ ਦਾ ਜ਼ਿਆਦਾ ਸੇਵਨ ਤੁਹਾਡੀ ਚਮੜੀ ਨੂੰ ਡੈਮੇਜ ਕਰ ਸਕਦਾ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਔਰਤਾਂ ਦੀ ਚਮੜੀ ‘ਤੇ ਹੁੰਦਾ ਹੈ ਕਿਉਂਕਿ ਔਰਤਾਂ ਦੀ ਚਮੜੀ ਜ਼ਿਆਦਾ ਸੈਂਸੇਟਿਵ ਹੁੰਦੀ ਹੈ। ਮਿੱਠਾ ਚਮੜੀ ਨੂੰ ਸਿਰਫ਼ ਉੱਪਰੋਂ ਹੀ ਡੈਮੇਜ ਨਹੀਂ ਕਰਦਾ ਸਗੋਂ ਅੰਦਰੋਂ ਵੀ ਨੁਕਸਾਨ ਪਹੁੰਚਾਉਂਦਾ ਹੈ। ਇਸ ਰਿਪਰੋਟ ‘ਚ ਜਾਣੋ ਕਿ ਆਖ਼ਿਰ ਇਸ ਦਾ ਕੀ ਕਾਰਨ ਹੈ।
ਸਾੜ ਪੈਦਾ ਕਰਦਾ ਹੈ: ਇੱਕ ਸਟੱਡੀ ਮੁਤਾਬਿਕ, ਜਦੋਂ ਵੀ ਤੁਸੀਂ ਮਿੱਠਾ ਖਾਂਦੇ ਹੋ ਤਾਂ ਤੁਹਾਡਾ ਸ਼ਰੀਰ ਇਨਸੁਲਿਨ ਬਣਾਉਂਦਾ ਹੈ। ਜਿਵੇਂ ਹੀ ਇੰਸੁਲਿਨ ਸ਼ਰੀਰ ‘ਚ ਫ਼ੈਲਦੀ ਹੈ ਤਾਂ ਸਕਿਨ ‘ਚ ਸਾੜ, ਸੋਜ਼ਿਸ਼ ਅਤੇ ਇਰੀਟੇਸ਼ਨ ਹੋਣ ਲੱਗਦੀ ਹੈ। ਜੇਕਰ ਤੁਹਾਨੂੰ ਪਹਿਲਾਂ ਤੋਂ ਕਿੱਲ ਜਾਂ ਪਿੰਪਲਜ਼ ਦੀ ਸਮੱਸਿਆ ਹੈ ਤਾਂ ਪਰੇਸ਼ਾਨੀ ਹੋਰ ਵੀ ਵੱਧ ਸਕਦੀ ਹੈ। ਜ਼ਿਆਦਾ ਮਿੱਠੇ ਕਾਰਨ ਚਿਹਰੇ ‘ਤੇ ਪਿੰਪਲਜ਼ ਹੁੰਦੇ ਹਨ ਜਿਸ ਵਿੱਚ ਸਾੜ ਹੋ ਸਕਦੀ ਹੈ ਅਤੇ ਫ਼ਿਰ ਮਿੱਠਾ ਖਾਣ ਨਾਲ ਇਹ ਵ੍ਹਾਈਟ ਬਲੱਡ ਸੈੱਲਜ਼ ਨੂੰ ਇਨਫ਼ੈਕਸ਼ਨ ਨਾਲ ਲੜਨ ਤੋਂ ਰੋਕਦਾ ਹੈ।
ਕੋਲੋਜਨ ਲਈ ਨੁਕਸਾਨਦੇਹ: ਜਿਵੇਂ ਹੀ ਤੁਸੀਂ ਖੰਡ ਨਾਲ ਭਰਪੂਰ ਫ਼ੂਡ ਖਾਂਦੇ ਹੋ ਤਾਂ ਉਸ ਸਮੇਂ ਤੁਹਾਡੇ ਸ਼ਰੀਰ ‘ਚ ਮੌਜੂਦ ਸ਼ੂਗਰ ਕੋਲੋਜਨ ਪ੍ਰੋਟੀਨ ਨਾਲ ਅਟੈਚ ਹੋ ਕੇ ਗਲਾਈਕੇਸ਼ਨ ਕਰਦਾ ਹੈ। ਇਸ ਪ੍ਰਕਿਰਿਆ ਨਾਲ ਐਡਵਾਂਸਡ ਗਲਾਈਕੇਸ਼ਨ ਐਂਡ ਪ੍ਰੌਡਕਟ ਬਣਦਾ ਹੈ। ਇਹ ਸ਼ਰੀਰ ਦੇ ਕੋਲੋਜਨ ‘ਤੇ ਅਟੈਕ ਕਰਦਾ ਹੈ ਜਿਸ ਨਾਲ ਸਕਿਨ ‘ਤੇ ਝੁਰੜੀਆਂ ਪੈਣ ਲੱਗਦੀਆਂ ਹਨ ਅਤੇ ਤੁਸੀਂ ਵੱਡੀ ਉਮਰ ਦੇ ਲੱਗਣ ਲੱਗਦੇ ਹੋ।
ਐਲਰਜੀ ਨੂੰ ਬੜ੍ਹਾਵਾ ਦਿੰਦਾ: ਜੇਕਰ ਤੁਹਾਡੀ ਚਮੜੀ ਕਿਸੇ ਤਰ੍ਹਾਂ ਦੀ ਐਲਰਜੀ ਨਾਲ ਜੂਝ ਰਹੀ ਹੈ ਤਾਂ ਮਿੱਠਾ ਇਸ ਨੂੰ ਹੋਰ ਵਧਾ ਸਕਦਾ ਹੈ। ਜੇਕਰ ਤੁਹਾਡੀ ਚਮੜੀ ‘ਚ ਸਾੜ ਪੈਦਾ ਹੋ ਰਿਹਾ ਹੈ ਅਤੇ ਤੁਸੀਂ ਉਸ ਸਮੇਂ ਕੁੱਝ ਖੰਡ ਨਾਲ ਭਰਪੂਰ ਖਾਂਦੇ ਹੋ ਤਾਂ ਇਸ ਨਾਲ ਐਲਰਜੀ ਜ਼ਿਆਦਾ ਵੱਧ ਸਕਦੀ ਹੈ। ਜੇਕਰ ਤੁਹਾਨੂੰ ਫ਼ੂਡ ਐਲਰਜੀ ਦੀ ਸਮੱਸਿਆ ਹੈ ਤਾਂ ਅਜਿਹੇ ‘ਚ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ।










