ਪਾਕਿਸਤਾਨੀ ਡਾਂਸਰ ਬਣੇਗੀ ਸ਼੍ਰਧਾ

ਸ਼੍ਰਧਾ ਕਪੂਰ ਡਾਂਸ ਆਧਾਰਿਤ ਫ਼ਿਲਮ ABCD 3 ‘ਚ ਇੱਕ ਪਾਕਿਸਤਾਨੀ ਡਾਂਸਰ ਦਾ ਕਿਰਦਾਰ ਨਿਭਾਏਗੀ। ਨਿਰਦੇਸ਼ਕ ਅਤੇ ਕੋਰੀਓਗ੍ਰਾਫ਼ਰ ਰੈਮੋ ਡੀਸੂਜਾ ਦੇ ਨਿਰਦੇਸ਼ਨ ‘ਚ ABCD 3 ਦੀ ਸ਼ੂਟਿੰਗ ਹਾਲ ਹੀ ‘ਚ ਸ਼ੁਰੂ ਹੋਈ ਹੈ। ਇਸ ‘ਚ ਪਹਿਲਾਂ ਕੈਟਰੀਨਾ ਕੈਫ਼ ਨਜ਼ਰ ਆਉਣ ਵਾਲੀ ਸੀ, ਪਰ ਉਸ ਦੇ ਫ਼ਿਲਮ ਛੱਡਣ ਤੋਂ ਬਾਅਦ ਇਹ ਸ਼੍ਰਧਾ ਕਪੂਰ ਨੂੰ ਮਿਲ ਗਈ ਹੈ। ਇਸ ਵਿੱਚ ਸ਼੍ਰਧਾ ਕਪੂਰ ਅਦਾਕਾਰ ਵਰੁਣ ਧਵਨ ਨਾਲ ਜੋੜੀ ਬਣਾਏਗੀ। ਫ਼ਿਲਮ ਦੇ ਪਹਿਲੇ ਸਕੈਜੁਅਲ ਦੀ ਸ਼ੂਟਿੰਗ ਅੰਮ੍ਰਿਤਸਰ ‘ਚ ਹੋਈ ਹੈ। ਇਸ ‘ਚ ਵਰੁਣ ਇੱਕ ਪੰਜਾਬੀ ਮੁੰਡੇ ਦਾ ਕਿਰਦਾਰ ਨਿਭਾਏਗਾ ਅਤੇ ਸ਼੍ਰਧਾ ਕਪੂਰ ਇੱਕ ਪਾਕਿਸਤਾਨੀ ਡਾਂਸਰ ਦਾ ਕਿਰਦਾਰ ਨਿਭਾਏਗੀ। ਫ਼ਿਲਮ ਦੀ ਜ਼ਿਆਦਾ ਸ਼ੂਟਿੰਗ ਇੰਗਲੈਂਡ ‘ਚ ਕੀਤੀ ਜਾਵੇਗੀ।
ਇਸ ਲਈ ਫ਼ਿਲਮ ਦੀ ਟੀਮ ਹੁਣ ਇੰਗਲੈਂਡ ਜਾਣ ਵਾਲੀ ਹੈ। ਇਸ ਫ਼ਿਲਮ ਲਈ ਸ਼ਰਧਾ ਨਵੇਂ ਡਾਂਸ ਫ਼ੌਰਮਜ਼ ਵੀ ਸਿੱਖ ਰਹੀ ਹੈ। ਉਸ ਨੂੰ ਪ੍ਰਸ਼ਾਂਤ ਸ਼ਿੰਦੇ ਅਤੇ ਤਾਨੀਆ ਟੋਰੀਓ ਡਾਂਸ ਟ੍ਰੇਨਿੰਗ ਦੇ ਰਹੇ ਹਨ। ਸ਼੍ਰਧਾ ਦੀਆਂ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ‘ਚ ਸਾਹੋ ਅਤੇ ਬੈਡਮਿੰਟਨ ਖਿਡਾਰਨ ਸਾਨੀਆ ਨੇਹਵਾਲ ਦੀ ਬਾਇਓਪਿਕ ਸਾਨੀਆ ਸ਼ਾਮਿਲ ਹਨ। ਫ਼ਿਲਮ ਸਾਹੋ ‘ਚ ਸ਼੍ਰਧਾ ਸਾਊਥ ਦੇ ਸੁਪਰਸਟਾਰ ਪ੍ਰਭਾਸ਼ ਨਾਲ ਨਜ਼ਰ ਆਵੇਗੀ। ਇਹ ਵੱਡੇ ਬਜਟ ਦੀ ਫ਼ਿਲਮ ਹੈ ਜਿਸ ‘ਚ ਸਭ ਤੋਂ ਜ਼ਿਆਦਾ ਪੈਸੇ ਐਕਸ਼ਨ ਸੀਨਾਂ ‘ਤੇ ਖ਼ਰਚੇ ਗਏ ਹਨ। ਫ਼ਿਲਮ ‘ਚ ਸ਼੍ਰਧਾ ਵੀ ਦਮਦਾਰ ਐਕਸ਼ਨ ਕਰੇਗੀ। ਇਸ ਤੋਂ ਇਲਾਵਾ ਉਸ ਨੇ ਦੋ ਹੋਰ ਫ਼ਿਲਮਾਂ ਛਿਛੋਰੇ ਅਤੇ ਇਸਤਰੀ 2 ਵੀ ਸਾਈਨ ਕੀਤੀਆਂ ਹੋਈਆਂ ਹਨ। ਸ਼੍ਰਧਾ ਦੀ ਆਖਰੀ ਰਿਲੀਜ਼ ਹੋਈ ਫ਼ਿਲਮ ਬੱਤੀ ਗੁੱਲ ਮੀਟਰ ਚਾਲੂ ਸੀ ਜੋ ਪਰਦੇ ‘ਤੇ ਕੋਈ ਖ਼ਾਸ ਜਾਦੂ ਨਹੀਂ ਦਿਖਾ ਸਕੀ।

ਭੂਮੀ ਨੇ ਕਰੀਅਰ ਦੀ ਸ਼ੁਰੂਆਤ ਯਸ਼ਰਾਜ ਫ਼ਿਲਮਜ਼ ‘ਚ ਸਹਾਇਕ ਡਾਇਰੈਕਟਰ ਵਜੋਂ ਕੀਤੀ ਸੀ, ਪਰ ਉਸ ਨੂੰ ਵਿਸ਼ਵਾਸ ਸੀ ਕਿ ਇੱਕ ਦਿਨ ਉਹ ਅਭਿਨੇਤਰੀ ਬਣੇਗੀ ਅਤੇ ਕਾਮਯਾਬ ਵੀ ਹੋਵੇਗੀ …