ਭੂਮੀ ਪੇਡਨੇਕਰ ਦਾ ਕਹਿਣਾ ਹੈ ਕਿ ਉਹ ਅਚਾਨਕ ਹੀ ਬੌਲੀਵੁਡ ਦਾ ਹਿੱਸਾ ਨਹੀਂ ਬਣ ਗਈ। ਉਹ ਬਚਪਨ ਤੋਂ ਹੀ ਅਭਿਨੇਤਰੀ ਬਣਨਾ ਚਾਹੰਦੀ ਸੀ। ਭੂਮੀ ਨੇ ਦੱਸਿਆ ਕਿ ਛੋਟੀ ਉਮਰ ਵਿੱਚ ਹੀ ਉਸ ਨੇ ਇਸ ਖੇਤਰ ‘ਚ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਇਸ ਵਿੱਚ ਕਾਮਯਾਬ ਹੋਵੇਗੀ। ਜ਼ਿਕਰਯੋਗ ਹੈ ਕਿ ਫ਼ਿਲਮਾਂ ‘ਚ ਅਦਾਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਭੂਮੀ ਯਸ਼ਰਾਜ ਫ਼ਿਲਮਜ਼ ਦੇ ਕਾਸਟਿੰਗ ਡਾਇਰੈਕਟਰ ਸ਼ਾਨੂ ਸ਼ਰਮਾ ਦੀ ਸਹਾਇਕ ਸੀ। ਯਸ਼ਰਾਜ ਫ਼ਿਲਮਜ਼ ਨੇ 2015 ‘ਚ ਦਮ ਲਗਾ ਕੇ ਹਈਸ਼ਾ ਫ਼ਿਲਮ ਬਣਾਈ ਸੀ ਅਤੇ ਇਸ ਫ਼ਿਲਮ ਨਾਲ ਬਤੌਰ ਅਦਾਕਾਰਾ ਭੂਮੀ ਚਰਚਾ ‘ਚ ਆਈ ਸੀ।
ਭੂਮੀ ਨੇ ਸਟਾਰ ਵਰਲਡ ‘ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਕੌਫ਼ੀ ਵਿਦ ਕਰਨ ਦੇ ਇੱਕ ਐਪੀਸੋਡ ‘ਚ ਬੌਲੀਵੁਡ ‘ਚ ਆਪਣੀ ਸ਼ੁਰੂਆਤ ਬਾਰੇ ਚਰਚਾ ਕੀਤੀ ਹੈ। ਉਸ ਨੇ ਕਿਹਾ, ”ਜਿਵੇਂ ਹੀ ਦਮ ਲਗਾ ਕੇ ਹਈਸ਼ਾ ਦੀ ਸਕ੍ਰਿਪਟ ਮੇਰੇ ਕੋਲ ਆਈ ਤਾਂ ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰਾ ਔਡੀਸ਼ਨ ਲੈ ਰਹੇ ਹਨ। ਮੈਂ ਨਕਲੀ ਔਡੀਸ਼ਨ ਲਈ ਸਹਿਮਤ ਹੋ ਗਈ। ਸ਼ਾਨੂ ਨੇ ਮੈਨੂੰ ਐਕਟਿੰਗ ਲਈ ਚਾਰ ਸੀਨ ਦਿੱਤੇ ਗਏ ਅਤੇ ਮੈਂ ਉਨ੍ਹਾਂ ਨੂੰ ਬਾਖ਼ੂਬੀ ਨਿਭਾਇਆ। ਇਸ ਤਰ੍ਹਾਂ ਮੇਰਾ ਔਡੀਸ਼ਨ ਹੋ ਗਿਆ।
ਭੂਮੀ ਨੇ ਦੱਸਿਆ ਕਿ ‘ਜਦੋਂ ਫ਼ਿਲਮ ਦੇ ਨਿਰਦੇਸ਼ਕ ਸ਼ਰਤ ਕਟਾਰੀਆ ਨੂੰ ਉਸ ਦਾ ਕੰਮ ਪਸੰਦ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ, ”ਤੈਨੂੰ ਪਤਾ ਹੈ ਕਿ ਇਹ ਨਕਲੀ ਔਡੀਸ਼ਨ ਨਹੀਂ ਸੀ। ਅਸੀਂ ਸੱਚਮੁੱਚ ਤੇਰਾ ਔਡੀਸ਼ਨ ਲੈ ਰਹੇ ਸਾਂ। ਇਸ ਤਰ੍ਹਾਂ ਮੈਨੂੰ ਫ਼ਿਲਮ ਲਈ ਸਾਈਨ ਕਰ ਲਿਆ ਗਿਆ।” ਅੱਜ ਭੂਮੀ ਪੇਡਨੇਕਰ ਬੌਲੀਵੁਡ ਦੀ ਮਸ਼ਹੂਰ ਅਦਾਕਾਰਾ ਹੈ। ਉਸ ਨੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਬਹੁਤ ਜਲਦ ਉਸ ਦੀ ਫ਼ਿਲਮ ਸੋਨਚਿੜੀਆ ਰਿਲੀਜ਼ ਹੋਵੇਗੀ। ਇਹ ਫ਼ਿਲਮ ਚੰਬਲ ਦੇ ਡਾਕੂਆਂ ‘ਤੇ ਆਧਾਰਿਤ ਹੈ ਅਤੇ ਇਸ ਵਿੱਚ ਉਹ ਡਾਕੂਆਂ ਨਾਲ ਜੂਝਦੀ ਨਜ਼ਰ ਆਵੇਗੀ। ਇਸ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਅਤੇ ਮਨੋਜ ਵਾਜਪਈ ਨੇ ਅਹਿਮ ਭੂਮਿਕਾ ਨਿਭਾਈ ਹੈ। ਪਹਿਲਾਂ ਤਾਂ ਇਹ ਫ਼ਿਲਮ 8 ਫ਼ਰਵਰੀ ਨੂੰ ਰਿਲੀਜ਼ ਹੋਣੀ ਸੀ, ਪਰ ਕਿਸੇ ਕਰਨ ਹੁਣ ਇਹ ਫ਼ਿਲਮ ਅਗਲੇ ਮਹੀਨੇ 1 ਮਾਰਚ ਨੂੰ ਰਿਲੀਜ਼ ਹੋਵੇਗੀ। ਅ











