ਪ੍ਰਯਾਗਰਾਜ-ਅੱਜ ਕੁੰਭ ਮੇਲੇ ਦਾ ਤੀਜਾ ਅਤੇ ਆਖਰੀ ਸ਼ਾਹੀ ਇਸ਼ਨਾਨ ਬਸੰਤ ਪੰਚਮੀ ਤਿਉਹਾਰ ‘ਤੇ ਸਵੇਰੇ 8 ਵਜੇ ਤੋਂ ਹੀ ਸ਼ਰਧਾਲੂਆਂ ਨੇ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਹੈ।ਮੇਲਾ ਅਧਿਕਾਰੀ ਵਿਜੇ ਕਿਰਨ ਆਨੰਦ ਨੇ ਦੱਸਿਆ ਹੈ ਕਿ ਐਤਵਾਰ ਨੂੰ ਮੇਲੇ ‘ਚ ਇਸ਼ਨਾਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 2 ਕਰੋੜ ਤੋਂ ਪਾਰ ਪਹੁੰਚਣ ਦੀ ਸੰਭਾਵਨਾ ਹੈ। ਇਸ ਨੂੰ ਦੇਖਦੇ ਹੋਏ 10 ਸਥਾਨਾਂ ‘ਤੇ 500 ਤੋਂ ਜ਼ਿਆਦਾ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਡੀ. ਆਈ. ਜੀ. ਮੇਲਾ ਕੇਪੀ ਸਿੰਘ ਨੇ ਦੱਸਿਆ ਹੈ ਕਿ ਬਸੰਤ ਪੰਚਮੀ ਦਾ ਮਹੂਰਤ ਸ਼ਨੀਵਾਰ ਸਵੇਰੇ 8.55 ਵਜੇ ਤੋਂ ਐਤਵਾਰ ਦੀ ਸਵੇਰੇ 10 ਵਜੇ ਤੱਕ ਹੈ। ਇਸ ਨੂੰ ਦੇਖਦੇ ਹੋਏ ਸ਼ਰਧਾਲੂਆਂ ਦਾ ਗੰਗਾ ਇਸ਼ਨਾਨ ਸਵੇਰੇ ਤੋਂ ਹੀ ਜਾਰੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੀ. ਐੱਸ. ਐੱਫ. ਦੀਆਂ 2 ਹੋਰ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸ਼ਨੀਵਾਰ ਦੀ ਅੱਧੀ ਰਾਤ ਤੋਂ ਹੀ ਅਕਸ਼ੈਵਟ ਤੋਂ ਤ੍ਰਿਵੇਣੀ ਮਾਰਗ ਵਿਚਾਲੇ 5 ਪਾਂਟੂਨ ਪੁਲਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਐਤਵਾਰ ਨੂੰ 4 ਪਹੀਆ ਵਾਲੇ ਵਾਹਨਾਂ ਵੀ ਅੰਦਰ ਨਹੀ ਜਾ ਸਕਣਗੇ।
ਮੇਲਾ ਅਧਿਕਾਰੀ ਨੇ ਦੱਸਿਆ ਹੈ ਕਿ ਮੌਨੀ ਅਮਾਵਸ ਤਿਉਹਾਰ ਵਾਂਗ ਹੀ ਬਸੰਤ ਪੰਚਮੀ ‘ਤੇ ਹੀ 8 ਕਿਲੋਮੀਟਰ ਦੇ ਖੇਤਰ ‘ਚ 40 ਘਾਟ ਇਸ਼ਨਾਨ ਲਈ ਉਪਲੱਬਧ ਰਹਿਣਗੇ। ਲੋਕਾਂ ਦਾ ਮਾਰਗਦਰਸ਼ਨ ਕਰਨ ਲਈ ਸਾਰੇ ਸਥਾਨਾਂ ਤੇ ਲਾਊਡਸਪੀਕਰ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸੰਗਮ ਲੋਅਰ ਮਾਰਗ, ਸੰਗਮ ਅਪਰ ਮਾਰਗ ਅਤੇ ਅਖਾੜਾ ਮਾਰਗ ‘ਤੇ ਵਿਸ਼ੇਸ਼ ਨਿਗਰਾਨੀ ਲਈ ਕੰਟਰੋਲ ਕੰਟਰੋਲ ਰੂਮ ਨੂੰ ਨਿਰਦੇਸ਼ ਦਿੱਤੇ ਗਏ ਹਨ।















