ਪਟਿਆਲਾ : ਪੁਲਿਸ ਮੁੱਠਭੇੜ ਦੌਰਾਨ ਫਰਾਰ ਹੋਏ 4 ਰਾਜਾਂ ਨੂੰ ਲੋੜੀਂਦੇ 3 ਗੈਂਗਸਟਰਾ ਨੂੰ ਪਟਿਆਲਾ ਪੁਲਿਸ ਨੇ ਹਰਿਆਣਾ ਬਾਰਡਰ ਤੋਂ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਹੋਈ ਹੈ। ਤਿੰਨੋ ਗੈਂਗਸਟਰ ਪੁਲਿਸ ਨੂੰ ਕਈ ਕੇਸਾ ਵਿੱਚ ਲੋੜੀਂਦੇ ਸਨ ਜਿਨ੍ਹਾਂ ਵਿੱਚ ਅੰਬਾਲਾ ਜਿਓਲਰ ਦਾ ਕਤਲ ਲੁੱਟਾ ਖੋਹ ,ਚੰਡੀਗੜ੍ਹ ਨੁੱਕੜ ਢਾਬਾ ਦੇ ਮਾਲਕ ਉਪਰ ਫਾਇਰਿੰਗ ਸਮੇਤ ਹੋਰ ਕਈ ਕੇਸ ਸ਼ਾਮਿਲ ਹਨ।ਪੁਲਿਸ ਵਲੋਂ ਹੁਣ ਇਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ















