ਪਟਨਾ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਪਟਨਾ ‘ਚ ਇਕ ਜਨ ਸਭਾ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ‘ਚ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਜੰਮ ਕੇ ਹਮਲਾ ਬੋਲਿਆ। ਰਾਹੁਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸੰਸਦ ਵਿਚ ਬਜਟ ਪੇਸ਼ ਕੀਤਾ ਗਿਆ। ਭਾਜਪਾ ਨੇਤਾਵਾਂ ਨੇ ਕਿਹਾ ਕਿ ਕਿਸਾਨਾਂ ਲਈ ਇਤਿਹਾਸਕ ਫੈਸਲਾ ਲਿਆ ਹੈ। ਮੋਦੀ ਜੀ ਤਾੜੀਆਂ ਵਜਾ ਰਹੇ ਸਨ ਪਤਾ ਕੀ ਸੀ ਇਤਿਹਾਸਕ ਫੈਸਲਾ, ਹਿੰਦੋਸਤਾਨ ਦੇ ਕਿਸਾਨਾਂ ਨੂੰ 17 ਰੁਪਏ ਗਿਣ ਕੇ ਦਿੱਤੇ ਗਏ, ਕਿਸਾਨ ਦੇ ਪਰਿਵਾਰ ਲਈ ਦਿਨ ਦੇ ਸਾਢੇ 3 ਰੁਪਏ। ਸੰਸਦ ਭਵਨ ‘ਚ ਇਸ ‘ਤੇ ਤਾੜੀਆਂ ਵਜਾਈਆਂ ਗਈਆਂ। ਰਾਹੁਲ ਇੱਥੇ ਹੀ ਨਹੀਂ ਰੁਕੇ, ਮੋਦੀ ਸਰਕਾਰ ‘ਤੇ ਵਰ੍ਹਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ, ਮੁਹੇਲ ਚੌਕਸੀ ਨੂੰ 35 ਹਜ਼ਾਰ ਕਰੋੜ ਅਤੇ ਵਿਜੇ ਮਾਲਿਆ ਨੂੰ 10 ਕਰੋੜ ਰੁਪਏ ਦਿੰਦੀ ਹੈ। ਹਿੰਦੋਸਤਾਨ ਦੇ ਕਿਸਾਨ ਦੇ ਪਰਿਵਾਰ ਨੂੰ ਸਾਢੇ 3 ਰੁਪਏ ਦਿੰਦੇ ਹੋ ਅਤੇ ਫਿਰ ਤਾੜੀਆਂ ਵਜਾਉਂਦੇ ਹੋ ਕਿ ਅਸੀਂ ਬਹੁਤ ਵੱਡਾ ਕੰਮ ਕੀਤਾ। ਰਾਹੁਲ ਨੇ ਕਿਹਾ ਕਿ ਮੋਦੀ ਜੀ ਨੇ ਦੇਸ਼ ਵਾਸੀਆਂ ਨੂੰ 15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਕਿਸੇ ਦੇ ਖਾਤੇ ਵਿਚ ਇਹ ਪੈਸੇ ਆਏ ਕੀ? ਮੋਦੀ ਸਰਕਾਰ ਨੇ 17 ਰੁਪਏ ਦੇ ਕੇ ਕਿਸਾਨਾਂ ਦਾ ਅਪਮਾਨ ਕੀਤਾ ਹੈ।
ਰਾਫੇਲ ਜਹਾਜ਼ ਸੌਦੇ ਨੂੰ ਲੈ ਕੇ ਰਾਹੁਲ ਨੇ ਕਿਹਾ ਕਿ 126 ਜਹਾਜ਼ ਮਿਲਣੇ ਸਨ, ਚੌਕੀਦਾਰ ਪ੍ਰਧਾਨ ਮੰਤਰੀ ਬਣਦਾ ਹੈ ਅਤੇ ਫਰਾਂਸ ਹਵਾਈ ਜਹਾਜ਼ ਨਰਿੰਦਰ ਮੋਦੀ ਅਤੇ ਉਨ੍ਹਾਂ ਨਾਲ ਛੋਟੇ ਜਿਹੇ ਹਵਾਈ ਜਹਾਜ਼ ‘ਚ ਅਨਿਲ ਅੰਬਾਨੀ ਜਾਂਦੇ ਹਨ। ਮੋਦੀ ਨੇ ਫਰਾਂਸ ਨਾਲ ਡੀਲ ਕੀਤੀ ਅਤੇ ਕਿਹਾ ਕਿ 526 ਕਰੋੜ ਛੱਡੋ ਅਸੀਂ ਤੁਹਾਨੂੰ 1600 ਕਰੋੜ ਰੁਪਏ ਦਿੰਦੇ ਹਾਂ। ਮੇਰਾ ਨਾਮ ਨਰਿੰਦਰ ਮੋਦੀ ਹੈ, ਮੈਂ ਹਿੰਦੋਸਤਾਨ ਦਾ ਪ੍ਰਧਾਨ ਮੰਤਰੀ ਹਾਂ। ਮੋਦੀ ਜੀ ਵਾਪਸ ਆਉਂਦੇ ਹਨ ਅਤੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਜੀ ਕਹਿੰਦੇ ਹਨ ਕਿ ਨਵੀਂ ਡੀਲ ਬਾਰੇ ਮੈਨੂੰ ਨਹੀਂ ਪਤਾ। 30 ਹਜ਼ਾਰ ਕਰੋੜ ਰੁਪਏ ਅਨਿਲ ਅੰਬਾਨੀ ਦੀ ਜੇਬ ‘ਚ ਗਿਆ।
ਇੱਥੇ ਦੱਸ ਦੇਈਏ ਕਿ ਕਾਂਗਰਸ ਬਿਹਾਰ ਵਿਚ ‘ਜਨ ਆਕਾਂਸ਼ਾ ਰੈਲੀ’ ਦੇ ਬਹਾਨੇ ਆਪਣੀ ਸਥਿਤੀ ਮਜ਼ਬੂਤ ਕਰਨ ਵਿਚ ਜੁਟੀ ਹੈ। ਪਾਰਟੀ ਲੱਗਭਗ 30 ਸਾਲ ਬਾਅਦ ਪਟਨਾ ਦੇ ਗਾਂਧੀ ਮੈਦਾਨ ਵਿਚ ਰੈਲੀ ਕਰ ਰਹੀ ਹੈ। ਇਸ ਦੌਰਾਨ ਕਾਂਗਰਸ ਸਮੇਤ ਮਹਾਗਠਜੋੜ ਦੇ ਕਈ ਨੇਤਾਵਾਂ ਨੇ ਰੈਲੀ ਨੂੰ ਸੰਬੋਧਿਤ ਕੀਤਾ ਅਤੇ ਸੂਬੇ ਨਿਤੀਸ਼ ਕੁਮਾਰ ਸਰਕਾਰ ਅਤੇ ਮੋਦੀ ਸਰਕਾਰ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਕਾਂਗਰਸ ਨੇ ਇਸ ਰੈਲੀ ਨੂੰ ਸਫਲ ਬਣਾਉਣ ਲਈ ਪੂਰੀ ਤਾਕਤ ਲਾ ਦਿੱਤੀ।















