ਸ਼੍ਰੀਨਗਰ- ਦੱਖਣੀ ਕਸ਼ਮੀਰ ‘ਚ ਪੁਲਵਾਮਾ ਜ਼ਿਲੇ ਦੇ ਤ੍ਰਾਲ ਇਲਾਕੇ ‘ਚ ਸ਼ੱਕੀ ਅੱਤਵਾਦੀਆਂ ਨੇ ਬੈਂਕ ਦੇ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਦਿੱਤੀ। ਮੌਕੇ ‘ਤੇ ਪਹੁੰੰਚੇ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਖੋਜ ਮੁਹਿੰਮ ਸ਼ੁਰੂ ਕੀਤੀ। ਰਿਪੋਰਟ ਮੁਤਾਬਕ ਅੱਤਵਾਦੀਆਂ ਨੇ ਤਾਰਿਕ ਅਹਿਮਦ ਵਾਨੀ ਪੁੱਤਰ ਅਬਦੁਲ ਰਸ਼ੀਦ ਵਾਨੀ ਨਿਵਾਸੀ ਰੇਸ਼ੀਪੁਰਾ ਤ੍ਰਾਲ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ, ਜਦੋਂ ਉਹ ਆਬਘਰ ਰੋਡ ਤ੍ਰਾਲ ਤੋਂ ਘਰ ਜਾ ਰਿਹਾ ਸੀ। ਗੋਲੀ ਲੱਗਣ ਤੋਂ ਬਾਅਦ ਜ਼ਖਮੀ ਤਾਰਿਕ ਨੂੰ ਪਹਿਲਾਂ ਤ੍ਰਾਲ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਸ਼੍ਰੀਨਗਰ ਦੇ ਹਸਪਤਾਲ ‘ਚ ਲਿਜਾਇਆ ਗਿਆ।
ਤ੍ਰਾਲ ਹਸਪਤਾਲ ‘ਚ ਇਕ ਡਾਕਟਰ ਨੇ ਕਿਹਾ ਹੈ ਕਿ ਤਾਰਿਕ ਦੀ ਲੱਤ ਅਤੇ ਪੇਟ ‘ਤੇ ਕਾਫੀ ਜ਼ਖਮ ਹਨ। ਉਨ੍ਹਾਂ ਨੂੰ ਸ਼੍ਰੀਨਗਰ ਰੈਫਰ ਕਰ ਦਿੱਤਾ ਗਿਆ। ਇਸੇ ਦੌਰਾਨ ਘਟਨਾ ਤੋਂ ਤਰੁੰਤ ਬਾਅਦ ਪੁਲਸ ਅਤੇ ਹੋਰ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਅੱਤਵਾਦੀਆਂ ਨੂੰ ਫੜ੍ਹਨ ਲਈ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਹੈ ਫਿਲਹਾਲ ਕੁਝ ਪਤਾ ਨਹੀਂ ਲੱਗਿਆ ਹੈ।















