ਸਿਗਰਟਨੋਸ਼ੀ ਦੀ ਆਦਤ ਤੁਹਾਨੂੰ ਛੋਟੀ ਉਮਰੇ ਹੀ ਬਣਾ ਦੇਵੇਗੀ ਬੁੱਢਾ

ਸਿਗਰਟਨੋਸ਼ੀ ਦੀ ਆਦਤ ਕੈਂਸਰ ਵਰਗੀਆਂ ਜਾਨਲੇਵਾ ਬੀਮਾਰੀਆਂ ਤਕ ਨੂੰ ਸੱਦਾ ਦਿੰਦੀ ਹੈ। ਇਹ ਸ਼ਰੀਰ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਂਦੀ ਹੈ ਜਿਸ ‘ਚੋਂ ਇੱਕ ਉਮਰ ਨੂੰ ਘੱਟ ਕਰਨਾ ਵੀ ਹੈ। ਹੁਣ ਇੱਕ ਹਾਲ ਹੀ ਦੀ ਸਟੱਡੀ ‘ਚ ਸਾਹਮਣੇ ਆਇਆ ਹੈ ਕਿ ਸਮੋਕਿੰਗ ਨਾ ਸਿਰਫ਼ ਉਮਰ ਘੱਟ ਕਰਦੀ ਹੈ ਸਗੋਂ ਵਿਅਕਤੀ ਨੂੰ 20 ਸਾਲ ਛੇਤੀ ਬੁੱਢਾ ਵੀ ਕਰ ਦਿੰਦੀ ਹੈ। ਮਤਲਬ ਸਮੋਕਿੰਗ ਕਰਨ ਵਾਲੇ ਨੌਜਵਾਨ ਦੀ ਉਮਰ 20 ਹੈ ਤਾਂ ਉਸ ਦੀ ਕਰੋਨੋਲੌਜੀਕਲ ਏਜ ਕਿਸੇ 40 ਸਾਲ ਦੇ ਵਿਅਕਤੀ ਵਾਂਗ ਹੋ ਸਕਦੀ ਹੈ।
ਮਨੁੱਖੀ ਸ਼ਰੀਰ ਦੀ ਦੋ ਤਰ੍ਹਾਂ ਦੀ ਉਮਰ ਹੁੰਦੀ ਹੈ, ਪਹਿਲੀ ਤਾਂ ਕਰੋਨੋਲੌਜੀਕਲ ਅਤੇ ਦੂਜੀ ਬਾਇਓਲੌਜੀਕਲ। ਕਰੋਨੋਲੌਜੀਕਲ ਏਜ ਉਹ ਹੈ ਜੋ ਵਿਅਕਤੀ ਦੇ ਜਨਮ ਤੋਂ ਗਿਣੀ ਜਾਂਦੀ ਹੈ, ਉਥੇ ਹੀ ਵਿਅਕਤੀ ਕਿਸ ਉਮਰ ਦਾ ਦਿਖਾਈ ਦਿੰਦਾ ਹੈ, ਇਹ ਬਾਇਓਲੌਜੀਕਲ ਏਜ ‘ਚ ਗਿਣੀ ਜਾਂਦੀ ਹੈ। ਸਾਇੰਟੀਫ਼ਿਕ ਰਿਪੋਰਟ ‘ਚ ਜਾਰੀ ਹੋਈ ਸਟੱਡੀ ਮੁਤਾਬਕ ਸਮੋਕਿੰਗ ਦੇ ਨੁਕਸਾਨ ਨੂੰ ਲੈ ਕੇ 149,000 ਐਡਲਟਸ ਦਾ ਬਲੱਡ ਟੈੱਸਟ ਕੀਤਾ ਗਿਆ। ਇਸ ਤੋਂ ਇਹ ਸਾਹਮਣੇ ਆਇਆ ਕਿ ਸਮੋਕਿੰਗ ਕਰਨ ਵਾਲੇ ਨੌਜਵਾਨਾਂ ਦੀ ਕ੍ਰੌਨੋਲੌਜੀਕਲ ਉਮਰ ਉਨ੍ਹਾਂ ਤੋਂ ਦੁਗਣੀ ਉਮਰ ਵਾਲੇ ਨੌਨ ਸਮੋਕਰਜ਼ ਲੋਕਾਂ ਦੇ ਬਰਾਬਰ ਹੈ। ਉਥੇ ਹੀ ਸਮੋਕਿੰਗ ਨਾ ਕਰਨ ਵਾਲਿਆਂ ਦੀ ਕ੍ਰਾਨਲਾਜੀਕਲ ਏਜ ਉਨ੍ਹਾਂ ਦੇ ਜਨਮ ਦੇ ਸਮੇਂ ਮੁਤਾਬਿਕ ਸਹੀ ਪਾਈ ਗਈ। ਸਟੱਡੀ ‘ਚ 10 ‘ਚੋਂ 7 ਅਜਿਹੇ ਸਮੋਕਰਜ਼ ਜਿਨ੍ਹਾਂ ਦੀ ਉਮਰ 30 ਤੋਂ ਘੱਟ ਸੀ, ਉਨ੍ਹਾਂ ਦੀ ਕ੍ਰੌਨੋਲੌਜੀਕਲ ਏਜ 31 ਤੋਂ 40 ਜਾਂ 41 ਤੋਂ 50 ਦਰਮਿਆਨ ਪਾਈ ਗਈ। ਉਥੇ ਹੀ 62 ਫ਼ੀਸਦੀ ਨਾਲ ਸਮੋਕਰਜ਼ ਦੀ ਉਮਰ ਸਹੀ ਪਾਈ ਗਈ।
ਸਟੱਡੀ ‘ਚ ਸ਼ਾਮਲ ਕੁੱਲ ਲੋਕਾਂ ‘ਚੋਂ 49 ਹਜ਼ਾਰ ਲੋਕ ਸਮੋਕਰਜ਼ ਸਨ ਅਤੇ ਉਨ੍ਹਾਂ ਦੀ ਔਸਤ ਉਮਰ 53 ਪਾਈ ਗਈ ਸੀ ਜੋ ਚਿੰਤਾ ਦਾ ਵਿਸ਼ਾ ਹੈ। ਸਿਗਰਟਨੋਸ਼ੀ ਅਜਿਹੀ ਜਾਨਲੇਵਾ ਆਦਤ ਹੈ ਜਿਸ ਤੋਂ ਛੁਟਕਾਰਾ ਪਾਉਣਾ ਨਾ ਸਿਰਫ਼ ਮੁਸ਼ਕਿਲ ਹੈ ਸਗੋਂ ਇਸ ਆਦਤ ਨੂੰ ਛੱਡਣਾ ਹਰ ਕਿਸੇ ਦੇ ਵੱਸ ‘ਚ ਵੀ ਨਹੀਂ, ਪਰ ਅਜਿਹਾ ਵੀ ਨਹੀਂ ਹੈ ਕਿ ਇਸ ਆਦਤ ਨੂੰ ਛੱਡਣਾ ਅਸੰਭਵ ਨਹੀਂ ਹੈ। ਆਯੁਰਵੈਦਿਕ ਉਪਾਅ ਦੀ ਮਦਦ ਨਾਲ ਤੁਸੀਂ ਸਿਗਰਟਨੋਸ਼ੀ ਦੀ ਆਦਤ ਨੂੰ ਨਾ ਸਿਰਫ਼ ਛੱਡ ਸਕਦੇ ਹੋ ਸਗੋਂ ਇਸ ਦਾ ਅਸਰ ਤੁਹਾਨੂੰ ਤੁਰੰਤ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ।