ਗੁਬਾਰਿਆਂ ‘ਚ ਹਵਾ ਭਰਨ ਸਮੇਂ ਹੋਇਆ ਧਮਾਕਾ, ਦਰਜਨ ਬੱਚੇ ਜ਼ਖਮੀ

ਬੁਲੰਦਸ਼ਹਿਰ-ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲੇ ‘ਚ ਅੱਜ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਗੁਬਾਰਿਆਂ ‘ਚ ਗੈਸ ਭਰਨ ਵਾਲਾ ਸਿਲੰਡਰ ਫਟ ਗਿਆ। ਇਸ ਹਾਦਸੇ ‘ਚ ਇੱਕ ਦਰਜਨ ਬੱਚੇ ਜ਼ਖਮੀ ਹੋ ਗਏ। ਹਾਦਸੇ ਵਾਲੇ ਸਥਾਨ ‘ਤੇ ਪੁਲਸ ਪਹੁੰਚੀ ਅਤੇ ਗੰਭੀਰ ਜ਼ਖਮੀ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ। ਰਿਪੋਰਟ ਮੁਤਾਬਕ ਇਹ ਹਾਦਸਾ ਬੁਲੰਦਸ਼ਹਿਰ ਜ਼ਿਲੇ ਦੇ ਅਰਨੀਆ ਥਾਨਾ ਖੇਤਰ ਦੇ ਨੰਗਲਾ ਨਰਾਇਣਪੁਰ ਪਿੰਡ ‘ਚ ਹੋਇਆ। ਇੱਥੇ ਇਕ ਨੌਜਵਾਨ ਗੈਸ ਦੇ ਗੁਬਾਰੇ ਵੇਚਣ ਲਈ ਪਿੰਡ ਆਇਆ ਹੋਇਆ ਸੀ। ਗੁਬਾਰੇ ਖਰੀਦਣ ਦੇ ਲਈ ਬੱਚੇ ਉਸ ਦੇ ਕੋਲ ਇਕੱਠੇ ਹੋਏ ਸੀ। ਇਸ ਦੌਰਾਨ ਅਚਾਨਕ ਸਿੰਲਡਰ ਫਟ ਗਿਆ ਅਤੇ ਨੇੜੇ ਖੜੇ ਮਾਸੂਮ ਬੱਚੇ ਹਾਦਸੇ ਦਾ ਸ਼ਿਕਾਰ ਬਣ ਗਏ। ਬੱਚੇ ਗੰਭੀਰ ਰੂਪ ‘ਚ ਝੁਲਸ ਗਏ। ਹਾਦਸੇ ਵਾਲੇ ਸਥਾਨ ‘ਤੇ ਪੁਲਸ ਪਹੁੰਚ ਗਈ ਅਤੇ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ।