ਕੁੰਭ ਮੇਲੇ ‘ਤੇ ਤਬਾਹੀ ਮਚਾਉਣ ਦੀ IS ਦੀ ਧਮਕੀ, ਲੋਕਾਂ ‘ਚ ਦਹਿਸ਼ਤ

ਪ੍ਰਯਾਗਰਾਜ— ਕੁੰਭ ਮੇਲਾ 15 ਜਨਵਰੀ ਨੂੰ ਸ਼ੁਰੂ ਹੋਣ ਜਾ ਰਿਹਾ, ਇਸ ਤੋਂ ਪਹਿਲਾਂ ਹੀ ਆਈ.ਐੱਸ.ਆਈ.ਐੱਸ. ਨੇ ਕੁੰਭ ‘ਚ ਕਤਲੇਆਮ ਦਾ ਫਰਮਾਨ ਜਾਰੀ ਕੀਤਾ ਹੈ। ਆਈ.ਐੱਸ.ਆਈ.ਐੱਸ. ਨੇ ਇਕ ਆਡੀਓ ਟੇਪ ਜਾਰੀ ਕਰ ਕੇ ਸਨਸਨੀ ਫੈਲਾ ਦਿੱਤੀ ਹੈ। ਪਾਣੀ ‘ਚ ਜ਼ਹਿਰ ਮਿਲਾ ਕੇ ਹਲਾਲ ਕਰਨ ਦੀ ਗੱਲ ਕਹੀ ਗਈ ਹੈ। ਯੂ-ਟਿਊਬ ‘ਤੇ ਵੀਡੀਓ ਦੇਖ ਕੇ ਖੁਫੀਆ ਏਜੰਸੀਆਂ ਨੇ ਕੁੰਭ ਪੁਲਸ ਨੂੰ ਸਾਵਧਾਨ ਕੀਤਾ ਹੈ। ਪੁਲਸ ਚੌਕਸੀ ਮੇਲੇ ਦੇ ਸਾਰੇ ਖੇਤਰਾਂ ‘ਚ ਰਿਹਰਸਲ ਕਰ ਰਹੀ ਹੈ। ਜਨਵਰੀ 2019 ‘ਚ ਜਾਰੀ ਹੋਏ ਇਸ ਟੇਪ ਦੀ ਹੁਣ ਯੂ-ਟਿਊਬ ‘ਤੇ ਇਕ ਵੀਡੀਓ ਅਪਲੋਡ ਹੋਈ ਹੈ। ਇਸ ਵੀਡੀਓ ‘ਚ ਕਿਹਾ ਗਿਆ ਹੈ ਕਿ ਆਈ.ਐੱਸ.ਆਈ.ਐੱਸ. ਨੇ ਕੁੰਭ ਮੇਲੇ ‘ਚ ਕਤਲੇਆਮ ਕਰਨ ਦਾ ਫਰਮਾਨ ਜਾਰੀ ਕੀਤਾ ਹੈ। ਹਿੰਦੂ ਅਤੇ ਮੁਸਲਮਾਨਾਂ ‘ਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਹਾ ਗਿਆ ਹੈ ਕਿ ਕਾਫ਼ਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇ। ਇਹ ਆਡੀਓ ਟੇਪ ਕੇਰਲ ਦੇ ਅੱਤਵਾਦੀ ਅਬਦੁੱਲ ਰਸੀਦ ਨੇ ਜਾਰੀ ਕੀਤਾ ਹੈ। ਐਲਾਨ ਕੀਤਾ ਕਿ ਪਾਣੀ ‘ਚ ਜ਼ਹਿਰ ਮਿਲ ਕੇ ਕੁੰਭ ‘ਚ ਹਲਾਲ ਕੀਤਾ ਜਾਵੇ।
ਕੁੰਭ ‘ਚ ਸਰਗਰਮ ਖੁਫੀਆ ਏਜੰਸੀਆਂ ਨੇ ਇਸ ਦੀ ਭਣਕ ਲੱਗਦੇ ਹੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ‘ਚ ਪਤਾ ਲੱਗਾ ਕਿ ਕੇਰਲ ਦੇ ਜਿਸ ਅੱਤਵਾਦੀ ਅਬਦੁੱਲ ਰਸੀਦ ਦਾ ਨਾਂ ਸਾਹਮਣੇ ਆਇਆ ਹੈ, ਉਹ ਪਹਿਲਾਂ ਤੋਂ ਖੁਫੀਆ ਏਜੰਸੀਆਂ ਦੇ ਟਾਰਗੇਟ ‘ਤੇ ਹੈ। ਉਸ ਦੀਆਂ ਗਤੀਵਿਧੀਆਂ ਸ਼ੁਰੂ ਤੋਂ ਹੀ ਸ਼ੱਕੀ ਰਹੀਆਂ ਹਨ। ਪੁਲਸ ਯੂ-ਟਿਊਬ ਅਤੇ ਆਈ.ਪੀ. ਪਤੇ ਦੀ ਮਦਦ ਨਾਲ ਇਸ ਵੀਡੀਓ ਨੂੰ ਅਪਲੋਡ ਕਰਨ ਵਾਲੇ ਨੂੰ ਟਰੇਸ ਕਰ ਰਹੀ ਹੈ। ਅਜਿਹੇ ‘ਚ ਕੁੰਭ ਖੇਤਰ ‘ਚ ਬਾਹਰੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ ‘ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ।