ਰਣਬੀਰ ਨਾਲ ਰਿਸ਼ਤਾ ਟੁੱਟਣਾ ਮੇਰੇ ਲਈ ਵਰਦਾਨ: ਕੈਟਰੀਨਾ

ਕੈਟਰੀਨਾ ਕੈਫ਼ ਦਾ ਕਹਿਣਾ ਹੈ ਕਿ ਰਣਬੀਰ ਕਪੂਰ ਨਾਲ ਉਸ ਦਾ ਬ੍ਰੇਕਅੱਪ ਹੋਣਾ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ। ਇਸ ਤੋਂ ਬਾਅਦ ਉਸ ਦੀ ਵਿਚਾਰਧਾਰਾ ‘ਚ ਵੱਡੀ ਤਬਦੀਲੀ ਆਈ ਹੈ। ਹੁਣ ਉਹ ਆਪਣੇ ਆਲੇ-ਦੁਆਲੇ ਦੇ ਹਰ ਪਹਿਲੂ ਨੂੰ ਵੱਖਰੇ ਢੰਗ ਨਾਲ ਦੇਖ ਸਕਦੀ ਹੈ ਅਤੇ ਖ਼ੁਦ ਨੂੰ ਚੰਗੀ ਤਰ੍ਹਾਂ ਸਮਝਣ ਲੱਗੀ ਹੈ …
ਰਣਬੀਰ ਕਪੂਰ ਅਤੇ ਕੈਟਰੀਨਾ ਕੈਫ਼ ਨੇ ਭਾਵੇਂ ਕਦੇ ਵੀ ਆਪਣੇ ਨਿੱਜੀ ਰਿਸ਼ਤਿਆਂ ਬਾਰੇ ਖੁਲ੍ਹ ਕੇ ਕੋਈ ਗੱਲ ਨਹੀਂ ਕੀਤੀ, ਪਰ ਇਹ ਵੀ ਸੱਚ ਹੈ ਕਿ ਇੱਕ ਸਮਾਂ ਸੀ ਜਦੋਂ ਦੋਹਾਂ ਦੇ ਰਿਸ਼ਤੇ ਦੀ ਚਰਚਾ ਬੌਲੀਵੁਡ ਵਿੱਚ ਖ਼ੂਬ ਹੁੰਦੀ ਸੀ। ਕਰੀਬ ਛੇ ਸਾਲ ਦੇ ਰਿਲੇਸ਼ਨਸ਼ਿਪ ਤੋਂ ਬਾਅਦ ਦੋਹੇਂ ਵੱਖ ਹੋ ਗਏ। ਹਾਲਾਂਕਿ ਦੋਹਾਂ ਨੇ ਬ੍ਰੇਕਅੱਪ ਤੋਂ ਬਾਅਦ ਵੀ ਚੁੱਪ ਕਾਇਮ ਰੱਖੀ ਜਦਕਿ ਹੁਣ ਕੈਟਰੀਨਾ ਨੇ ਇਸ ਬਾਰੇ ਆਪਣੇ ਦਿਲ ਦੀ ਗੱਲ ਹੁਣ ਜਾ ਕੇ ਦੱਸੀ ਹੈ।
ਕੈਟਰੀਨਾ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਬ੍ਰੇਕਅੱਪ ਤੋਂ ਬਾਅਦ ਉਸ ਦੀ ਜ਼ਿੰਦਗੀ ‘ਚ ਬਹੁਤ ਤਬਦੀਲੀ ਆਈ ਅਤੇ ਹੁਣ ਉਹ ਖ਼ੁਦ ‘ਤੇ ਪਹਿਲਾਂ ਨਾਲ ਜ਼ਿਆਦਾ ਧਿਆਨ ਦੇ ਪਾ ਰਹੀ ਹੈ। ਕੈਟ ਨੇ ਕਿਹਾ ਕਿ ਬ੍ਰੇਕਅੱਪ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਅ ਕਿ ਉਸ ਸਮੇਂ ਉਹ ਖ਼ੁਦ ਨੂੰ ਪੂਰੀ ਤਰ੍ਹਾਂ ਨਾਲ ਜਾਣਦੀ ਹੀ ਨਹੀਂ ਸੀ। ਕੈਟ ਨੇ ਕਿਹਾ ਕਿ ਉਹ ਰਣਬੀਰ ਕਪੂਰ ਨਾਲ ਆਪਣੇ ਬ੍ਰੇਕਅੱਪ ਨੂੰ ਇੱਕ ਵਰਦਾਨ ਮੰਨਦੀ ਹੈ ਕਿਉਂਕਿ ਇਸ ਦੇ ਚੱਲਦਿਆਂ ਹੁਣ ਉਸ ਦੇ ਸੋਚਣ ਦੇ ਤਰੀਕੇ, ਉਸ ਦੀ ਵਿਚਾਰਧਾਰਾ ਅਤੇ ਕਈ ਹੋਰ ਚੀਜ਼ਾਂ ਨੂੰ ਲੈ ਕੇ ਉਸ ‘ਚ ਸਿਆਣਪ ਆਈ ਹੈ।
ਕੈਟ ਦੱਸਦੀ ਹੈ ਕਿ ਹੁਣ ਉਹ ਆਪਣੇ ਆਲੇ-ਦੁਆਲੇ ਦੇ ਹਰ ਪਹਿਲੂ ਨੂੰ ਨਵੇਂ ਨਜ਼ਰੀਏ ਨਾਲ ਵੇਖਦੀ ਹੈ। ਕੈਟਰੀਨਾ ਨੇ ਕਿਹਾ ਕਿ ਉਸ ਨੂੰ ਰਣਬੀਰ ਕੂਪਰ ਨਾਲ ਹੋਏ ਬ੍ਰੇਕਅੱਪ ਦਾ ਕੋਈ ਦੁੱਖ ਨਹੀਂ। ਉਹ ਮੰਨਦੀ ਹੈ ਕਿ ਕੋਈ ਵੀ ਵਿਅਕਤੀ ਆਪਣੀ ਜ਼ਿੰਦਗੀ ‘ਚ ਜਦੋਂ ਵੀ ਕੋਈ ਫ਼ੈਸਲਾ ਲੈਂਦਾ ਹੈ ਤਾਂ ਉਸ ਵਕਤ ਉਹ ਉਸ ਦਾ ਸਭ ਤੋਂ ਚੰਗਾ ਫ਼ੈਸਲਾ ਹੁੰਦਾ ਹੈ ਅਤੇ ਸਮਾਂ ਲੰਘ ਜਾਣ ਮਰਗੋਂ ਉਸ ‘ਤੇ ਦੁੱਖ ਪ੍ਰਗਟ ਕਰਨਾ ਚੰਗਾ ਨਹੀਂ ਲਗਦਾ। ਜ਼ਿਕਰਯੋਗ ਹੈ ਕਿ 21 ਦਸੰਬਰ ਨੂੰ ਕੈਟਰੀਨਾ ਕੈਫ਼ ਦੀ ਸ਼ਾਹਰੁਖ਼ ਅਤੇ ਅਨੁਸ਼ਕਾ ਨਾਲ ਫ਼ਿਲਮ ਜ਼ੀਰੋ ਰਿਲੀਜ਼ ਹੋ ਰਹੀ ਹੈ। ਫ਼ਿਲਹਾਲ ਉਹ ਸਲਮਾਨ ਖ਼ਾਨ ਨਾਲ ਫ਼ਿਲਮ ਭਾਰਤ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ।