ਤਨੀਸ਼ਾ ਦੇ ਡੁੱਬਦੇ ਕਰੀਅਰ ਨੂੰ ਬਚਾਏਗਾ ਅਜੇ

ਅਜੇ ਦੇਵਗਨ ਇੰਡਸਟਰੀ ‘ਚ ਸਾਰਿਆਂ ਦੀ ਮਦਦ ਕਰਨ ਲਈ ਹਮੇਸ਼ਾ ਅੱਗੇ ਰਹਿੰਦਾ ਹੈ। ਹੁਣ ਤਕ ਉਹ ਕਈ ਕਲਾਕਾਰਾਂ ਦੇ ਕਰੀਅਰ ਨੂੰ ਬਚਾ ਚੁੱਕਾ ਹੈ ਅਤੇ ਜਦੋਂ ਗੱਲ ਪਰਿਵਾਰ ਦੀ ਹੋਵੇ ਤਾਂ ਉਹ ਪਿੱਛੇ ਕਿਵੇਂ ਰਹਿ ਸਕਦਾ ਹੈ?
ਜਾਣਕਾਰੀ ਮਿਲੀ ਹੈ ਕਿ ਅਜੇ ਆਪਣੀ ਸਾਲੀ ਤਨੀਸ਼ਾ ਮੁਖਰਜੀ ਦੇ ਡੁੱਬਦੇ ਕਰੀਅਰ ਨੂੰ ਬਚਾਉਣ ਲਈ ਜਲਦ ਹੀ ਇੱਕ ਟੀਵੀ ਸ਼ੋਅ ਲੈ ਕੇ ਆ ਰਿਹਾ ਹੈ। ਇਸ ਸ਼ੋਅ ਦਾ ਅਜੇ ਨਾਂ ਨਹੀਂ ਰੱਖਿਆ ਗਿਆ, ਪਰ ਤਨੀਸ਼ਾ ਇਸ ਸ਼ੋਅ ‘ਚ ਮੁੱਖ ਭੂਮਿਕਾ ਨਿਭਾ ਸਕਦੀ ਹੈ। ਤਨੀਸ਼ਾ ਨੀਲ ਐੱਨ ਨਿੱਕੀ ਅਤੇ ਟੈਂਗੋ ਚਾਰਲੀ ਆਦਿ ਫ਼ਿਲਮਾਂ ‘ਚ ਅਦਾਕਾਰੀ ਦਿਖਾ ਚੁੱਕੀ ਹੈ। ਵੈਸੇ, ਤਨੀਸ਼ਾ ਨੂੰ ਕਈ ਵੱਡੀਆਂ ਫ਼ਿਲਮਾਂ ਵੀ ਮਿਲੀਆਂ, ਪਰ ਉਹ ਆਪਣੀ ਭੈਣ ਕਾਜੋਲ ਵਾਂਗ ਕਾਮਯਾਬ ਨਾ ਹੋ ਸਕੀ।