ਕੋਈ ਨਹੀਂ ਮੰਨੇਗਾ ਪਰ ਇਹ ਸੱਚ ਹੈ ਕਿ ਮੈਂ ਸ਼ਰਮਾਕਲ ਹਾਂ: ਸਨੀ

1ਪਰਦੇ ‘ਤੇ ਬੋਲਡ ਨਜ਼ਰ ਆਉਣ ਵਾਲੀ ਅਦਾਕਾਰਾ ਸਨੀ ਲਿਓਨੀ ਦਾ ਕਹਿਣੈ ਕਿ ਅਸਲ ਜ਼ਿੰਦਗੀ ‘ਚ ਉਹ ਕਾਫ਼ੀ ਸ਼ਰਮਾਕਲ ਹੈ। ਸਨੀ ਨੇ ਕਿਹਾ, ”ਜਦੋਂ ਮੈਂ ਕਿਸੇ ਆਯੋਜਨ, ਪ੍ਰੋਗਰਾਮ ਜਾਂ ਅਵਾਰਡ ਸਮਾਗਮ ‘ਚ ਹੁੰਦੀ ਹਾਂ ਤਾਂ ਉਸ ਸਮੇਂ ਮੈਂ ਸ਼ਰਮਾਕਲ ਹੁੰਦੀ ਹਾਂ। ਮੈਂ ਜਾਣਦੀ ਹਾਂ ਕਿ ਲੋਕਾਂ ਲਈ ਇਸ ਗੱਲ ਦਾ ਯਕੀਨ ਕਰਨਾ ਔਖਾ ਹੋਵੇਗਾ।”
ਸਨੀ ਅਸਲ ਜ਼ਿੰਦਗੀ ‘ਚ ਉਹੋ ਜਿਹੀ ਨਹੀਂ ਹੈ, ਜਿਹੋ ਜਿਹੀ ਲੋਕ ਉਸ ਨੂੰ ਟੀ.ਵੀ. ‘ਤੇ ਦੇਖਦੇ ਹਨ। ਉਸ ਨੇ ਕਿਹਾ, ”ਹਾਏ-ਹੈਲੋ ਕਹਿਣ ਵਰਗੀਆਂ ਚੀਜ਼ਾਂ ਨੂੰ ਮੈਂ ਮਹਿਸੂਸ ਕਰਦੀ ਹਾਂ ਪਰ ਮੈਂ ਸ਼ਰਮੀਲੀ ਹੋ ਜਾਂਦੀ ਹਾਂ। ਲੋਕ ਸੋਚ ਸਕਦੇ ਹਨ ਕਿ ਮੈਂ ਧੋਖੇਬਾਜ਼ ਹਾਂ ਪਰ ਇੰਝ ਨਹੀਂ ਹੈ। ਮੈਂ ਸ਼ਰਮਾਕਲ ਹਾਂ ਅਤੇ ਹਮੇਸ਼ਾ ਇਹੋ ਜਿਹੀ ਰਹਾਂਗੀ।”
ਜਦੋਂ 34 ਸਾਲਾ ਅਦਾਕਾਰਾ ਫ਼ਿਲਮ ਇੰਡਸਟਰੀ ਲਈ ਨਵੀਂ ਨਵੀਂ ਸੀ ਤਾਂ ਲੋਕ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸਨ ਪਰ ਹੁਣ ਹਾਲਾਤ ਬਦਲ ਗਏ ਹਨ। ਹੁਣ ਕਈ ਹਸਤੀਆਂ ਸੋਸ਼ਲ ਮੀਡੀਆ ‘ਤੇ ਉਸ ਦੇ ਸੰਦੇਸ਼ਾਂ ਦਾ ਜਵਾਬ ਦੇ ਰਹੀਆਂ ਹਨ।
ਉਸ ਨੇ ਕਿਹਾ, ”ਮੇਰਾ ਮੰਨਣੈ ਕਿ ਉਹ ਮੇਰੇ ਬਾਰੇ ਸਵੀਕਾਰ ਕਰ ਚੁੱਕੇ ਹਨ ਕਿ ਮੈਂ ਕਿਤੇ ਨਹੀਂ ਜਾ ਰਹੀ।
ਮੈਂ ਜੋ ਦੇਖਿਆ ਹੈ, ਉਹ ਇਹ ਹੈ ਕਿ ਮੈਂ ਟਵੀਟ ਕਰਦੀ ਹਾਂ ਅਤੇ ਕਈ ਹਸਤੀਆਂ ਜਵਾਬ ਦਿੰਦੀਆਂ ਹਨ, ਜਦਕਿ ਪਹਿਲਾਂ ਇੰਝ ਨਹੀਂ ਸੀ।” ਜ਼ਿਕਰਯੋਗ ਹੈ ਕਿ ਸਨੀ ਲਿਓਨੀ ਆਉਣ ਵਾਲੀ ਫ਼ਿਲਮ ‘ਮਸਤੀਜ਼ਾਦੇ’ ਵਿੱਚ ਨਜ਼ਰ ਆਏਗੀ। ਇਸ ‘ਚ ਉਸ ਨਾਲ ਤੁਸ਼ਾਰ ਕਪੂਰ ਅਤੇ ਵੀਰ ਦਾਸ ਨੇ ਕੰਮ ਕੀਤਾ ਹੈ। ਫ਼ਿਲਮ 29 ਜਨਵਰੀ ਨੂੰ ਰਿਲੀਜ਼ ਹੋਵੇਗੀ।