ਬੈਂਗਲੁਰ – ਭਾਰਤੀ ਖੇਡ ਸੰਸਥਾ (ਸਾਈ) ਦੇ ਟ੍ਰੇਨਿੰਗ ਸੈਂਟਰ ਵਿੱਚ ਇੱਕ ਲੜਕੀ ਨਾਲ ਕਥਿਤ ਤੌਰ ‘ਤੇ ਛੇੜਖਾਨੀ ਦੇ ਦੋਸ਼ੀ ਕੋਚ ਨੇ ਇਥੇ ਹੋਟਲ ਦੇ ਕਮਰੇ ਵਿੱਚ ਆਤਮ-ਹੱਤਿਆ ਕਰ ਲਈ।
ਦਵਾਂਗੇਰੇ ਦੇ ਪੁਲੀਸ ਅਧਿਕਾਰੀ ਆਰ. ਚੇਤਨ ਨੇ ਦੱਸਿਆ, ”ਸਾਈ ਦੇ ਬੈਂਗਲੁਰੂ ਕੇਂਦਰ ‘ਚ ਸੀਨੀਅਰ ਕੋਚ ਰੁਦ੍ਰਾਪੱਲਾ ਵੀ. ਹੋਸਮਾਨੀ ਨੇ ਹਰੀਹਾਰਾ ਸਥਿਤ ਇੱਕ ਹੋਟਲ ਵਿੱਚ ਫ਼ਾਹਾ ਲਾ ਕੇ ਆਤਮ-ਹੱਤਿਆ ਕਰ ਲਈ। ਉਸ ‘ਤੇ ਛੇੜਖਾਨੀ ਦਾ ਦੋਸ਼ ਲੱਗਾ ਸੀ।”
ਇਸ ਕੋਚ ‘ਤੇ 9 ਅਕਤੂਬਰ ਨੂੰ ਲੜਕੀਆਂ ਦੇ ਡ੍ਰੈਸਿੰਗ ਰੂਮ ਵਿੱਚ ਛੇੜਖਾਨੀ ਕਰਨ ਦਾ ਦੋਸ਼ ਲੱਗਾ ਸੀ। ਲੜਕੀ ਨੇ ਇਸ ਦੀ ਸੂਚਨਾ ਆਪਣੇ ਪਰਿਵਾਰ ਨੂੰ ਦਿੱਤੀ ਜਿਸ ਤੋਂ ਬਾਅਦ ਸਾਈ ਦੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਅੰਦਰੂਨੀ ਜਾਂਚ ਤੋਂ ਬਾਅਦ ਹੋਸਮਾਨੀ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇਸ ਸ਼ਿਕਾਇਤ ਦੇ ਆਧਾਰ ‘ਤੇ ਉਸ ਦੇ ਵਿਰੁੱਧ ਪੋਸਕੋ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹੋਸਮਾਨੀ ਦੇ ਪਿਤਾ ਨੇ ਵੀ ਇੱਕ ਸ਼ਿਕਾਇਤ ਦਰਜ ਕਰਵਾਈ ਸੀ।












