ਮੇਰੇ ਲਈ ਚੰਗਾ ਰਿਹਾ ਇਹ ਵਰ੍ਹਾ: ਤਾਪਸੀ

ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਮਨਮਰਜ਼ੀਆਂ ਦੀ ਕਾਮਯਾਬੀ ਨੂੰ ਲੈ ਕੇ ਅਦਾਕਾਰਾ ਤਾਪਸੀ ਪੰਨੂ ਉਤਸ਼ਾਹਿਤ ਹੈ। ਉਸ ਦਾ ਕਹਿਣਾ ਹੈ ਹੈ ਕਿ ਇਹ ਸਾਲ ਉਸ ਲਈ ਬਹੁਤ ਚੰਗਾ ਰਿਹਾ ਅਤੇ ਇਹ ਵਰ੍ਹਾ ਉਸ ਦੇ ਕਰੀਅਰ ਨੂੰ ਉੱਚਾ ਚੁੱਕਣ ‘ਚ ਕਾਫ਼ੀ ਮਦਦਗਾਰ ਸਾਬਿਤ ਹੋਇਆ ਹੈ। ਤਾਪਸੀ ਨੇ ਟਵਿਟਰ ‘ਤੇ ਕਿਹਾ, ”ਮੈਨੂੰ ਲਗਦਾ ਹੈ ਕਿ ਮੈਂ ਚਿਹਰੇ ‘ਤੇ ਇੱਕ ਵੱਡੀ ਮੁਸਕਰਾਹਟ ਲਿਆ ਕੇ ਕਹਿ ਸਕਦੀ ਹਾਂ ਕਿ ਇਹ ਸਾਲ ਮੇਰੇ ਕਰੀਅਰ ਲਈ ਚੰਗਾ ਰਿਹਾ ਹੈ ਅਤੇ ਮੈਂ ਉਨ੍ਹਾਂ ਸਾਰਿਆਂ ਦੀ ਧੰਨਵਾਦੀ ਹਾਂ ਜੋ ਵੀ ਇਸ ਦਾ ਹਿੱਸਾ ਹਨ। ਇਸ ਵਰ੍ਹੇ ਨੇ ਮੇਰੇ ਕਰੀਅਰ ਨੂੰ ਬੁਲੰਦੀ ਦਿੱਤੀ ਹੈ।” ਤਾਪਸੀ ਦੀਆਂ ਚਾਲੂ ਵਰ੍ਹੇ ਦੌਰਾਨ ਦਿਲ ਜੰਗਲੀ, ਨੀਤੀ ਸ਼ਾਸਤਰ, ਸੂਰਮਾ’, ਮੁਲਕ, ਨੀਵੇਵਾਰੋ (ਤੇਲਗੂ) ਅਤੇ ਮਨਮਰਜ਼ੀਆਂ ਵਰਗੀਆਂ ਫ਼ਿਲਮਾਂ ਰਿਲੀਜ਼ ਹੋਈਆਂ। ਇਨ੍ਹਾਂ ਫ਼ਿਲਮਾਂ ‘ਚ ਤਾਪਸੀ ਨੇ ਦਮਾਦਰ ਅਦਾਕਾਰੀ ਦਿਖਾਈ ਹੈ। ਇਨ੍ਹੀਂ ਦਿਨੀਂ ਤਾਪਸੀ ਪੰਨੂ ਕੋਲ ਦੋ ਫ਼ਿਲਮਾਂ ਤੜਕਾ ਅਤੇ ਬਦਲਾ ਚੱਲ ਰਹੀਆਂ ਹਨ। ਤੜਕਾ ਫ਼ਿਲਮ ਨੂੰ ਅਦਾਕਾਰ ਪ੍ਰਕਾਸ਼ ਰਾਜ ਨਿਰਦੇਸ਼ਿਤ ਕਰ ਰਿਹਾ ਹੈ। ਇਹ 2011 ਦੀ ਸੁਪਰਹਿੱਟ ਮਲਿਆਲਮ ਫ਼ਿਲਮ ਸਾਲਟ ਐਂਡ ਪੈੱਪਰ ਦਾ ਰੀਮੇਕ ਹੈ। ਦੂਜੀ ਫ਼ਿਲਮ ਬਦਲਾ ਨੂੰ ਸੁਜਾਏ ਘੋਸ਼ ਡਾਇਰੈਕਟ ਕਰ ਰਿਹਾ ਹੈ। ਇਸ ‘ਚ ਤਾਪਸੀ ਨਾਲ ਅਮਿਤਾਭ ਬੱਚਨ ਅਤੇ ਨਸੀਰੂਦੀਨ ਸ਼ਾਹ ਵਰਗੇ ਦਿੱਗਜ ਅਦਾਕਾਰ ਕੰਮ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਦੋ ਅਜਿਹੇ ਵਿਅਕਤੀਆਂ ‘ਤੇ ਆਧਾਰਿਤ ਹੈ ਜੋ ਸਾਰੀ ਉਮਰ ਇੱਕ-ਦੂਜੇ ਤੋਂ ਬਦਲਾ ਲੈਣਾ ਚਾਹੁੰਦੇ ਹਨ ਅਤੇ ਜਦੋਂ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਦਾ ਮਨ ਬਦਲਾ ਲੈਣ ਤੋਂ ਬਦਲ ਜਾਂਦਾ ਹੈ। ਇਹ ਦੋ ਵਿਅਕਤੀਆਂ ਦਾ ਕਿਰਦਾਰ ਅਮਿਤਾਭ ਅਤੇ ਨਸੀਰੂਦੀਨ ਸ਼ਾਹ ਨਿਭਾਉਣਗੇ। ਇਹ ਦੋਹੇਂ ਅਦਾਕਾਰ ਕਾਫ਼ੀ ਲੰਬੇ ਸਮੇਂ ਬਾਅਦ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਇਸ ਸਮੇਂ ਗਲਾਸਗੋ ‘ਚ ਚੱਲ ਰਹੀ ਹੈ।

ਤਾਪਸੀ ਦੀਆਂ ਚਾਲੂ ਵਰ੍ਹੇ ਦੌਰਾਨ ਦਿਲ ਜੰਗਲੀ, ਨੀਤੀ ਸ਼ਾਸਤਰ, ਸੂਰਮਾ, ਮੁਲਕ, ਨੀਵੇਵਾਰੋ ਅਤੇ ਮਨਮਰਜ਼ੀਆਂ ਵਰਗੀਆਂ ਮਿਆਰੀ ਫ਼ਿਲਮਾਂ ਰਿਲੀਜ਼ ਹੋਈਆਂ …
ਤਾਪਸੀ ਇਸ ਸਮੇਂ ਨਸੀਰੂਦੀਨ ਸ਼ਾਹ ਨਾਲ ਬਦਲਾ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇਸ ਮਗਰੋਂ ਉਹ ਤੜਕਾ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ …