ਸੈਫ਼ ਅਲੀ ਖ਼ਾਨ ਫ਼ਿਲਮ ਜਵਾਨੀ ਜਾਨੇ ਮਨ ਦਾ ਨਿਰਮਾਣ ਕਰਨ ਜਾ ਰਿਹਾ ਹੈ। ਸੈਫ਼ ਦਾ ਫ਼ਿਲਮੀ ਕਰੀਅਰ ਇਨ੍ਹੀਂ ਦਿਨੀਂ ਕੋਈ ਜ਼ਿਆਦਾ ਚੰਗਾ ਨਹੀਂ ਚੱਲ ਰਿਹਾ। ਪਰਦੇ ‘ਤੇ ਉਸ ਦੀਆਂ ਫ਼ਿਲਮਾਂ ਲਗਤਾਰ ਅਸਫ਼ਲ ਹੋ ਰਹੀਆਂ ਹਨ। ਇਸ ਸਾਲ ਦੀ ਸ਼ੁਰੂਆਤ ‘ਚ ਰਿਲੀਜ਼ ਹੋਈ ਫ਼ਿਲਮ ਕਾਲਾਕਾਂਡੀ ਅਤੇ ਪਿਛਲੇ ਸਾਲ ਰਿਲੀਜ਼ ਹੋਈਆਂ ਸ਼ੈੱਫ਼ ਅਤੇ ਰੰਗੂਨ ਵੀ ਪਰਦੇ ‘ਤੇ ਕੋਈ ਬਹੁਤਾ ਕਮਾਲ ਨਾ ਦਿਖਾ ਸਕੀਆਂ। ਸੈਫ਼ ਅਗਲੇ ਸਾਲ ਨਿਰਦੇਸ਼ਕ ਨਿਤਿਨ ਕੱਕੜ ਨਾਲ ਫ਼ਿਲਮ ਜਵਾਨੀ ਜਾਨੇ ਮਨ ਦਾ ਨਿਰਮਾਣ ਕਰਨ ਜਾ ਰਿਹਾ ਹੈ। ਇਹ ਇੱਕ ਫ਼ੈਮਿਲੀ ਡਰਾਮਾ ਫ਼ਿਲਮ ਹੋਵੇਗੀ ਅਤੇ ਸੈਫ਼ ਇਸ ਨੂੰ ਆਪਣੇ ਹਾਲ ਹੀ ‘ਚ ਲਾਂਚ ਹੋਏ ਪ੍ਰੋਡਕਸ਼ਨ ਹਾਊਸ ਬਲੈਕ ਨਾਈਟ ਫ਼ਿਲਮਜ਼ ਦੇ ਬੈਨਰ ਹੇਠ ਤਿਆਰ ਕਰੇਗਾ। ਇਸ ਮਹੀਨੇ ਸੈਫ਼ ਅਲੀ ਖ਼ਾਨ ਦੀ ਫ਼ਿਲਮ ਬਾਜ਼ਾਰ ਵੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਉਹ ਅਜੈ ਦੇਵਗਨ ਦੀ ਫ਼ਿਲਮ ਤਾਨਾਜੀ ‘ਚ ਇੱਕ ਖ਼ਲਨਾਇਕ ਦਾ ਕਿਰਦਾਰ ਨਿਭਾਏਗਾ। ਇਸ ‘ਚ ਉਹ ਉਧੈਭਾਨ ਰਾਠੌਰ ਦੇ ਕਿਰਦਾਰ ‘ਚ ਨਜ਼ਰ ਆਵੇਗਾ। ਇਹ ਦੋਹੇਂ ਅਦਾਕਾਰ 12 ਸਾਲ ਬਾਅਦ ਇਕੱਠੇ ਕਿਸੇ ਫ਼ਿਲਮ ‘ਚ ਨਜ਼ਰ ਆਉਣ ਜਾ ਰਹੇ ਹਨ। ਵੈਸੇ ਅਜੈ ਦੇਵਗਨ ਅਤੇ ਸੈਫ਼ ਐੱਲ.ਓ.ਸੀ. ਕਾਰਗਿਲ, ਕੱਚੇ ਧਾਗੇ ਅਤੇ ਓਮਕਾਰਾ ਆਦਿ ਫ਼ਿਲਮਾਂ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਇਨ੍ਹਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਹਮੇਸ਼ਾ ਪਸੰਦ ਵੀ ਕੀਤਾ ਹੈ।
ਕੁੱਝ ਦਿਨ ਪਹਿਲਾਂ ਸੈਫ਼ ਅਲੀ ਖ਼ਾਨ ਨੇ ਆਪਣਾ ਪ੍ਰੋਡਕਸ਼ਨ ਹਾਊਸ ਖੋਲ੍ਹਿਆ। ਇਸ ਵਿੱਚ ਉਹ ਸਭ ਤੋਂ ਪਹਿਲਾਂ ਜਵਾਨੀ ਜਾਨੇ ਮਨ ਫ਼ਿਲਮ ਤਿਆਰ ਕਰੇਗਾ। ਇਸ ਮਹੀਨੇ ਸੈਫ਼ ਦੀ ਫ਼ਿਲਮ ਬਾਜ਼ਾਰ ਵੀ ਰਿਲੀਜ਼ ਹੋਣ ਜਾ ਰਹੀ ਹੈ …












