ਫ਼ਲੋਰ ‘ਤੇ ਆਈ ਅਮਿਤਾਭ ਦੀ ਆਂਖੇ-2

ਅੱਜ ਕੱਲ੍ਹ ਬਾਲੀਵੁੱਡ ‘ਚ ਬਾਇਓਪਿਕਸ ਅਤੇ ਸੀਕੁਅਲਜ਼ ਬਣਾਉਣ ਦਾ ਕਾਫ਼ੀ ਜ਼ੋਰ ਹੈ। ਹੁਣ ਤਕ ਕਈ ਸੀਕੁਅਲਜ਼ ਬਣ ਚੁੱਕੇ ਅਤੇ ਕਈਆਂ ‘ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ‘ਚ ਕੁੱਝ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ ਦੇ ਸੀਕੁਅਲ ਬਣਾਉਣ ਦਾ ਐਲਾਨ ਤਾਂ ਕਾਫ਼ੀ ਸਮਾਂ ਪਹਿਲਾਂ ਹੋ ਗਿਆ ਸੀ, ਪਰ ਅਜੇ ਇਨ੍ਹਾਂ ‘ਤੇ ਕੋਈ ਕੰਮ ਨਹੀਂ ਹੋ ਸਕਿਆ। ਇਨ੍ਹਾਂ ‘ਚ ਹੇਰਾਫ਼ੇਰੀ-3, ਨੋ ਐਂਟਰੀ ਮੇਂ ਐਂਟਰੀ, ਆਂਖੇਂ-2, ਆਦਿ ਫ਼ਿਲਮਾਂ ਸ਼ਾਮਿਲ ਹਨ। ਇਨ੍ਹਾਂ ਦੇ ਸ਼ੁਰੂ ਨਾ ਹੋਣ ਦਾ ਵੱਡਾ ਕਾਰਨ ਇਹ ਸੀ ਕਿ ਇਨ੍ਹਾਂ ‘ਚ ਕਿਹੜਾ ਅਦਾਕਾਰ ਭੂਮਿਕਾ ਨਿਭਾਏਗਾ ਜਾਂ ਪਹਿਲੀ ਫ਼ਿਲਮ ਵਾਲਾ ਅਦਾਕਾਰ ਹੀ ਹੋਵੇਗਾ, ਇਹ ਫ਼ਾਈਨਲ ਨਹੀਂ ਸੀ ਹੋ ਸਕਿਆ। ਹੁਣ ਇਨ੍ਹਾਂ ਵਿੱਚੋਂ ਅਮਿਤਾਭ ਬੱਚਨ ਦੀ ਭੂਮਿਕਾ ਵਾਲੀ ਫ਼ਿਲਮ ਆਂਖੇਂ-2 ਫ਼ਲੋਰ ‘ਤੇ ਆ ਗਈ ਹੈ। ਇਸ ਫ਼ਿਲਮ ਨੂੰ ਡਾਇਰੈਕਟ ਕਰਨ ਦੀ ਜ਼ਿੰਮੇਵਾਰੀ ਕਰਨ ਨੇ ਚੁੱਕੀ ਹੈ, ਅਤੇ ਅਨੀਸ ਬਜ਼ਮੀ ਨੇ ਇਸ ਦੀ ਸਕ੍ਰਿਪਟ ਤਿਆਰ ਕੀਤੀ ਹੈ। ਅਮਿਤਾਭ ਬੱਚਨ ਨੂੰ ਪਹਿਲਾਂ ਹੀ ਇਸ ਫ਼ਿਲਮ ਲਈ ਫ਼ਾਈਨਲ ਕਰ ਲਿਆ ਗਿਆ ਸੀ। ਹੁਣ ਦੋ ਹੋਰ ਕਲਾਕਾਰਾਂ ਨੂੰ ਇਸ ਨਾਲ ਜੋੜਿਆ ਗਿਆ ਹੈ ਜਿਨ੍ਹਾਂ ‘ਚੋਂ ਇੱਕ ਹੈ ਅਨਿਲ ਕਪੂਰ, ਜੋ ਕਿ ਅਨੀਸ ਬਜ਼ਮੀ ਦਾ ਕਰੀਬੀ ਹੈ, ਅਤੇ ਦੂਜਾ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਫ਼ਾਈਨਲ ਹੋਇਆ ਹੈ। ਸੁਸ਼ਾਂਤ ਦੀਆਂ ਕਈ ਫ਼ਿਲਮਾਂ ਹਾਲ ਹੀ ਵਿੱਚ ਬੰਦ ਹੋ ਗਈਆਂ ਹਨ। ਉਮੀਦ ਹੈ ਕਿ ਆਂਖੇ-3 ਅਗਲੇ ਸਾਲ ਬਣ ਕੇ ਰਿਲੀਜ਼ ਹੋ ਜਾਵੇਗੀ। ਇਸ ਫ਼ਿਲਮ ਦੇ ਪਹਿਲੇ ਭਾਗ ‘ਚ ਅਮਿਤਾਭ, ਅਕਸ਼ੈ ਕੁਮਾਰ, ਅਰਜੁਨ ਰਾਮਪਾਲ, ਪਰੇਸ਼ ਰਾਵਲ ਅਤੇ ਅਦਾਕਾਰਾ ਸੁਸ਼ਮਿਤਾ ਸੈਨ ਨੇ ਮੁੱਖ ਭੂਮਿਕਾ ਨਿਭਾਈ ਸੀ।
ਅਮਿਤਾਭ ਬੱਚਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਆਂਖੇਂ-2 ਫ਼ਲੋਰ ‘ਤੇ ਆ ਗਈ ਹੈ। ਇਸ ਨੂੰ ਡਾਇਰੈਕਟ ਕਰਨ ਦੀ ਜ਼ਿੰਮੇਵਾਰੀ ਕਰਨ ਨਿਭਾਏਗਾ। ਫ਼ਿਲਮ ਦੀ ਸਕ੍ਰਿਪਟ ਅਨੀਸ ਬਜ਼ਮੀ ਨੇ ਤਿਆਰ ਕੀਤੀ ਹੈ …