ਸਿਹਤ ਨੂੰ ਠੀਕ ਰੱਖਣ ਲਈ ਗ਼ਲਤ ਸੋਚ ਅਤੇ ਗ਼ਲਤ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ। ਸੰਸਾਰ ਵਿੱਚ ਭਿਆਨਕ ਅਤੇ ਲਾਇਲਾਜ ਬੀਮਾਰੀਆਂ ਦੀ ਭਰਮਾਰ ਹੈ। ਜਿਉਂ-ਜਿਉਂ ਸਾਇੰਸ ਦਾ ਨਾਂ ਅਤੇ ਨਵੀਂ ਖੋਜ ਡਾਕਟਰ ਕੈਮਿਸਟ, ਹਸਪਤਾਲ-ਦਵਾਈਆਂ ਅਤੇ ਮਸ਼ੀਨੀ ਯੁੱਗ ਆਏ ਹਨ, ਓਦੋਂ ਤੋਂ ਇਨਸਾਨ ਲਈ ਸਹੂਲਤਾਂ ਤੇ ਐਸ਼ੋ-ਆਰਾਮ ਵਧੇ ਹਨ, ਰੋਗ ਵੀ ਨਵੇਂ-ਨਵੇਂ ਰੂਪ ‘ਚ ਵਧਦੇ ਜਾ ਰਹੇ ਹਨ। ਇੱਕ ਪਲੇਗ ਹਜ਼ਾਰਾਂ ਜੀਵਾਂ ਦੀਆਂ ਜਾਨ ਲੈ ਲੈਂਦੀ ਹੈ, ਹਜ਼ਾਰਾਂ ਮਰੀਜ਼ ਡੇਂਗੂ ਤੇ ਵਾਇਰਸ ਜਿਹੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਦਕਿ ਆਯੁਰਵੈਦਿਕ ਦਵਾਈਆਂ ਵਿੱਚ ਇਨ੍ਹਾਂ ਸਾਰੀਆਂ ਬੀਮਾਰੀਆਂ ਦਾ ਸ਼ਰਤੀਆ ਇਲਾਜ ਹੈ। ਮੇਰਾ ਆਪਣਾ ਤਜਰਬਾ ਹੈ ਕਿਸੇ ਕਿਸਮ ਦਾ ਬੁਖ਼ਾਰ ਜਾਂ ਸਵਾਈਨ ਫ਼ਲੂ, ਆਦਿ ਬਿਮਾਰੀਆਂ ਜੜ੍ਹ ਤੋਂ ਠੀਕ ਹੋ ਜਾਂਦੀਆਂ ਹਨ। ਇਨ੍ਹਾਂ ਬਿਮਾਰੀਆਂ ਦੇ ਇਲਾਜ ਲਈ ਅਸੀਂ ਕਈ ਟੈੱਸਟ, ਟੀਕੇ, ਗੋਲੀਆਂ, ਕੈਪਸੂਲ ਕੌੜੀਆਂ-ਕੁਸੈਲੀਆਂ ਅਤੇ ਮਹਿੰਗੀਆਂ ਦਵਾਈਆਂ ਖਾ ਕੇ ਅਤਿ ਪਰੇਸ਼ਾਨ ਹੋ ਰਹੇ ਹਾਂ, ਪਰ ਇਨ੍ਹਾਂ ਤਕਲੀਫ਼ਾਂ ਤੋਂ ਰਾਹਤ ਦਾ ਕੋਈ ਠੋਸ ਇਲਾਜ ਨਹੀਂ ਲੱਭਦਾ। ਡਾਕਟਰ ਅਤੇ ਦਵਾਈਆਂ ਹੀ ਤਬਦੀਲ ਹੋਈ ਜਾਂਦੀਆਂ ਹਨ, ਪਰ ਰੋਗ ਵਧਦੇ ਅਤੇ ਪੱਕੇ ਹੁੰਦੇ ਜਾ ਰਹੇ ਹਨ। ਬੇਸ਼ੱਕ ਸਾਇੰਸਦਾਨਾਂ ਅਤੇ ਅਤਿ ਚਤੁਰ ਲੋਕਾਂ ਨੇ ਆਮ ਜੀਵਾਂ ਦੇ ਆਰਾਮ ਅਤੇ ਸਹੂਲਤਾਂ ਲਈ ਨਵੀਆਂ-ਨਵੀਆਂ ਕਾਢਾਂ ਤੇ ਮਸ਼ੀਨਰੀ ਮੁਹੱਈਆ ਕੀਤੀ ਹੋਈ ਹੈ, ਪਰ ਇਨ੍ਹਾਂ ਮਸ਼ੀਨਰੀ ਰਿਕਾਰਡਰਾਂ, ਟੀ.ਵੀ. ਸੈੱਟ, ਟੈਲੀਫ਼ੋਨ, ਮੋਬਾਈਲ, ਕੰਪਿਊਟਰ, ਮੋਟਰਸਾਈਕਲ, ਸਕੂਟਰ, ਕਾਰਾਂ, ਹਵਾਈ ਜਹਾਜ਼, ਮਿਜ਼ਾਈਲ, ਬੰਬ ਟੈੱਸਟ ਅਤੇ ਇਨ੍ਹਾਂ ਦੀ ਵਰਤੋਂ ਅਤੇ ਹੋਰ ਤਰ੍ਹਾਂ ਦੀ ਮਸ਼ੀਨਰੀ ਅਤੇ ਫ਼ੈਕਟਰੀਆਂ ਰਾਹੀਂ ਪ੍ਰਦੂਸ਼ਣ ਅਤੇ ਜ਼ਹਿਰੀਲਾ ਮਾਦਾ ਮਿਲਾ ਕੇ ਸਾਰਾ ਵਾਤਾਵਰਨ ਬੜਾ ਹੀ ਖ਼ਰਾਬ ਅਤੇ ਨੁਕਸਾਨਦੇਹ ਬਣਾ ਦਿੱਤਾ ਹੈ ਜਿਸ ਤੋਂ ਅਨੇਕਾਂ ਭਿਆਨਕ ਬਿਮਾਰੀਆਂ ਅਤੇ ਰੋਗ ਉਤਪੰਨ ਹੋ ਰਹੇ ਹਨ। ਜਿਹੜੀ ਖ਼ੁਰਾਕ ਸਾਨੂੰ ਹਜ਼ਮ ਹੋਵੇ, ਉਹੀ ਠੀਕ ਹੈ। ਹਰ ਬਿਮਾਰੀ ਵਿੱਚ ਪਰਹੇਜ਼ ਹਨ। ਮਾਨਸਿਕ ਅਤੇ ਸ਼ਰੀਰਕ ਨਿਢਾਲਤਾ, ਮਨ ਨੂੰ ਇਕਾਗਰ ਨਾ ਕਰ ਸਕਣਾ, ਰੋਜ਼ ਦੇ ਕੰਮ ਤੋਂ ਜੀ ਚੁਰਾਉਣਾ, ਯਾਦ ਸ਼ਕਤੀ ਉੱਕਾ ਹੀ ਖ਼ਤਮ, ਰੋਜ਼ ਦੇ ਕੰਮਾਂ ਨੂੰ ਕਾਗ਼ਜ਼ ‘ਤੇ ਲਿਖਣਾ ਅਤੇ ਫ਼ੇਰ ਉਹ ਕਾਗ਼ਜ਼ ਕਿਤੇ ਰੱਖ ਕੇ ਭੁੱਲ ਜਾਣਾ ਜਾਂ ਰੋਗੀ ਅਲਾਮਤਾਂ ਨੂੰ ਕਾਗ਼ਜ਼ ‘ਤੇ ਲਿਖ ਕੇ ਲਿਆਵੇ ਜਾਂ ਮਨ ਦੀ ਸੋਚ ਬਾਰ-ਬਾਰ ਵਿਚਾਰ ਦੇ ਰੁਝਾਨ ਵਿੱਚ ਉਲਝਿਆ ਰਹੇ, ਸ਼ਰੀਰਕ ਥਕਾਵਟ ਕਾਰਨ ਰੋਗੀ ਕਿਸੇ ਕੰਮ ਵਿੱਚ ਕੋਈ ਦਿਲਚਸਪੀ ਨਾ ਲਵੇ, ਥੋੜ੍ਹਾ ਜਿਹਾ ਕੰਮ ਹੀ ਥਕਾ ਦੇਵੇ, ਨੀਂਦ ਠੀਕ ਨਾ ਆਵੇ ਅਤੇ ਸਵੇਰ ਨੂੰ ਥੱਕਿਆ-ਥੱਕਿਆ ਰਹੇ, ਉਠੇ ਤਾਂ ਸਿਰਦਰਦ, ਦਿਲ ਵਿੱਚ ਖੋਹ ਪੈਣੀ, ਦਿਲ ਦੀ ਧੜਕਨ, ਭੁੱਖ ਨਾ ਰਹਿਣੀ, ਹਾਜ਼ਮੇ ਦੀ ਖ਼ਰਾਬੀ, ਸਿਰ ਦਾ ਪਿਛਲਾ ਪਾਸਾ ਭਾਰਾ-ਭਾਰਾ, ਸਿਰ ਭਰਿਆ-ਭਰਿਆ ਰਹੇ ਜਾਂ ਖ਼ਾਲੀ ਲੱਗੇ, ਕਦੇ-ਕਦੇ ਕਿਸੇ ਅੰਗ ਵਿੱਚ ਸੁੰਨਾਪਣ, ਸਰ ਸਰਾਹਟ ਜਾਂ ਕੀੜੀਆਂ ਚੱਲਣ ਦਾ ਅਨੁਭਵ, ਬਾਰ-ਬਾਰ ਉਦਾਸੀ, ਲੱਕ ਦਰਦ, ਤਰ੍ਹਾਂ-ਤਰ੍ਹਾਂ ਦੇ ਡਰ ਅਤੇ ਖੁੱਲ੍ਹੀਆਂ- ਭੀੜੀਆਂ ਥਾਵਾਂ, ਇਕੱਠ ਏਕਾਂਤ, ਆਦਿ ਤੋਂ ਡਰ ਆਦਿ ਮੁੱਖ ਅਲਾਮਤਾਂ ਹਨ। ਦਰਦ ਸਮੇਂ ਡਾਕਟਰ ਦੀ ਸਲਾਹ ਜ਼ਰੂਰੀ ਹੈ।
ਸੁਖਮਣਾ ਦੀ ਸੋਜ, ਸੁਖਮਣਾ ਦਾ ਨਰਮ ਹੋਣਾ, ਪਿੱਠ ਦਰਦ, ਪਿੱਠ ਦੇ ਮੋਹਰੇ, ਮਣਕਿਆਂ ਵਿੱਚ ਦਰਦ ਤੋਂ ਬੈੱਲਟ ਲਾਉਣ ਦੀ ਸਲਾਹ ਡਾਕਟਰ ਦਿੰਦੇ ਹਨ। ਇਸ ਰੋਗ ਦਾ ਕਾਰਨ ਦਿਮਾਗ਼ੀ ਗ਼ਲਤ ਸੋਚ ਅਤੇ ਕੈਲਸ਼ੀਅਮ ਦੀ ਘਾਟ, ਗੋਡਿਆਂ ਵਿੱਚ ਦਰਦ, ਦੰਦ ਪੀਲੇ, ਪਸੀਨਾ ਜ਼ਿਆਦਾ ਅਤੇ ਪੈਰਾਂ ਵਿੱਚ ਪਸੀਨਾ ਆਉਣਾ, ਪਿਛਲੀਆਂ ਲੱਤਾਂ ਦੀਆਂ ਜੰਘਾਂ ਵਿੱਚ ਦਰਦ, ਆਦਿ।
ਸੂਰਜਵੰਸ਼ੀ ਡੱਬੀ










