ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨਾਲ ਫ਼ਿਲਮ ‘ਏਅਰਲਿਫ਼ਟ’ ‘ਚ ਨਜ਼ਰ ਆਉਣ ਵਾਲੀ ਅਦਾਕਾਰਾ ਨਿਮਰਤ ਕੌਰ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਹਮੇਸ਼ਾ ਆਪਣੀ ਕਾਰ ‘ਚ ਚੂਹੇ ਮਾਰ ਦਵਾਈ ਰੱਖਦੀ ਹੈ। ਇਸ ਦਾ ਕਾਰਨ ਨਿਮਰਤ ਨੇ ਇਹ ਦੱਸਿਆ, ”ਮੁੰਬਈ ‘ਚ ਚੂਹੇ ਮਹਿੰਗੀਆਂ-ਮਹਿੰਗੀਆਂ ਕਾਰਾਂ ਦੇ ਇੰਜਣਾਂ ‘ਚ ਦਾਖਲ ਹੋ ਜਾਂਦੇ ਹਨ ਅਤੇ ਤਾਰਾਂ ਕੱਟ ਦਿੰਦੇ ਹਨ, ਜਿਸ ਕਾਰਨ ਮੈਨੂੰ ਮਜਬੂਰਨ ਆਪਣੀ ਕਾਰ ‘ਚ ਚੂਹੇ ਮਾਰਨ ਵਾਲੀ ਦਵਾਈ ਰੱਖਣੀ ਪੈਂਦੀ ਹੈ।” ਜ਼ਿਕਰਯੋਗ ਹੈ ਕਿ ਫ਼ਿਲਮ ‘ਏਅਰਲਿਫ਼ਟ’ ‘ਚ ਉਹ ਪਹਿਲੀ ਵਾਰ ਅਕਸ਼ੈ ਕੁਮਾਰ ਨਾਲ ਕੰਮ ਕਰ ਰਹੀ ਹੈ।











