ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਦਾ ਕਹਿਣੈ ਕਿ ਫ਼ਿਲਮ ‘ਚਾਕ ਐਂਡ ਡਸਟਰ’ ਦੀ ਸਕ੍ਰਿਪਟ ਨੇ ਉਨ੍ਹਾਂ ਦੇ ਦਿਲ ਨੂੰ ਛੂਹ ਲਿਆ। ਇਸ ਲਈ ਉਨ੍ਹਾਂ ਨੇ ਇਸ ਫ਼ਿਲਮ ‘ਚ ਕੰਮ ਕੀਤਾ। ਮੌਜੂਦਾ ਸਿੱਖਿਆ ਪ੍ਰਣਾਲੀ ‘ਤੇ ਅਧਾਰਿਤ ਜੂਹੀ ਦੀ ਫ਼ਿਲਮ ‘ਚਾਕ ਐਂਡ ਡਸਟਰ’ ਹੁਣੇ ਜਿਹੇ ਰਿਲੀਜ਼ ਹੋਈ ਹੈ।
ਜਯੰਤ ਗਿਲਟਰ ਦੇ ਨਿਰਦੇਸ਼ਨ ਤਹਿਤ ਬਣੀ ਇਸ ਫ਼ਿਲਮ ‘ਚ ਸ਼ਬਾਨਾ ਆਜ਼ਮੀ, ਜ਼ਰੀਨਾ ਵਹਾਬ, ਰਿਚਾ ਚੱਢਾ ਅਤੇ ਦਿਵਿਆ ਦੱਤਾ ਨੇ ਵੀ ਕੰਮ ਕੀਤਾ ਹੈ। ਜੂਹੀ ਨੇ ਇਸ ਫ਼ਿਲਮ ‘ਚ ਅਧਿਆਪਕ ਦੀ ਭੂਮਿਕਾ ਨਿਭਾਈ ਹੈ। ਉਹ ਇਸ ਫ਼ਿਲਮ ‘ਚ ਕੰਮ ਕਰਨ ਨੂੰ ਲੈ ਕੇ ਕਾਫ਼ੀ ਮਾਣ ਮਹਿਸੂਸ ਕਰ ਰਹੀ ਹੈ।











