ਕੋਚ ਰਵੀ ਸ਼ਾਸਤਰੀ ਦੇ ਦਾਵਿਆਂ ਦੀ ਗਾਵਸਕਰ ਨੇ ਕੱਢੀ ਹਵਾ

ਨਵੀਂ ਦਿੱਲੀ – ਭਾਰਤੀ ਟੀਮ ਦਾ ਇੰਗਲੈਂਡ ਦੌਰਾ ਅਜੇ ਮਸਾਂ ਪੂਰਾ ਹੀ ਹੋਇਐ, ਪਰ ਉਸ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਬਿਆਨ ਕਾਫ਼ੀ ਚਰਚਾ ਵਿੱਚ ਹੈ। ਸ਼ਾਸਤਰੀ ਨੇ ਭਾਰਤ ਦੀ ਇਸ ਸੀਰੀਜ਼ ‘ਚ ਹਾਰ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਕੋਹਲੀ ਦੀ ਕਪਤਾਨੀ ਵਾਲੀ ਇਹ ਟੀਮ ਚਾਹੇ ਹੀ ਇੰਗਲੈਂਡ ‘ਚ ਸੀਰੀਜ਼ ਹਾਰ ਗਈ ਪਰ ਇਹ ਪਿਛਲੇ 15-20 ਸਾਲਾਂ ‘ਚ ਵਿਦੇਸ਼ੀ ਪ੍ਰਦਰਸ਼ਨ ਦੇ ਮਾਮਲੇ ‘ਚ ਭਾਰਤ ਦੀ ਸਭ ਤੋਂ ਵਧੀਆ ਟੀਮ ਹੈ।
ਸ਼ਾਸਤਰੀ ਦੇ ਇਸ ਦਾਅਵੇ ਦੀ ਹਵਾ ਉਨ੍ਹਾਂ ਦੇ ਨਾਲ ਕ੍ਰਿਕਟ ਖੇਡ ਚੁੱਕੇ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਵਾਸਕਰ ਨੇ ਕੱਢ ਦਿੱਤੀ ਹੈ। ਗਵਾਸਕਰ ਨੇ ਭਾਰਤ ਦੀਆਂ ਉਨ੍ਹਾਂ ਟੀਮਾਂ ਨੂੰ ਯਾਦ ਦਿਵਾਇਆ ਜਿਨ੍ਹਾਂ ਨੇ ਵਿਦੇਸ਼ ‘ਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ।
ਗਾਵਸਕਰ ਨੇ ਕਿਹਾ, ”ਮੈਂ ਇਹ ਕਹਿ ਸਕਦਾ ਹਾਂ ਕਿ ਲੰਬੇ ਸਮੇਂ ਤੋਂ ਕੋਈ ਵੀ ਭਾਰਤੀ ਟੀਮ ਸ਼੍ਰੀਲੰਕਾ ‘ਚ ਨਹੀਂ ਜਿੱਤੀ, ਪਰ ਵੈੱਸਟ ਇੰਡੀਜ਼, ਇੰਗਲੈਂਡ ‘ਚ ਜਿੱਤੇ ਸਨ। ਅਸੀ ਆਸਟ੍ਰੇਲੀਆ ਅਤੇ ਸਾਊਥ ਅਫ਼ਰੀਕਾ ‘ਚ ਟੈੱਸਟ ਮੈਚ ਜਿੱਤੇ ਸਨ।”
ਪਿਛਲੀ ਵਾਰ ਭਾਰਤ ਨੇ 2007 ‘ਚ ਰਾਹੁਲ ਦ੍ਰਾਵਿੜ ਦੀ ਕਪਤਾਨੀ ‘ਚ ਇੰਗਲੈਂਡ ‘ਚ ਟੈੱਸਟ ਸੀਰੀਜ਼ ਜਿੱਤੀ ਸੀ। ”ਮੈਂ ਇਹ ਕਹਿ ਸਕਦਾ ਹਾਂ ਕਿ 1980 ਦੇ ਦਹਾਕੇ ‘ਚ ਟੀਮ ਨੇ ਇੰਗਲੈਂਡ ਅਤੇ ਵੈੱਸਟ ਇੰਡੀਜ਼ ‘ਚ ਜਿੱਤ ਦਰਜ ਕੀਤੀ ਸੀ। ਰਾਹੁਲ ਦ੍ਰਾਵਿੜ ਨੇ ਵੈੱਸਟ ਇੰਡੀਜ਼ ‘ਚ 2005 ਅਤੇ 2007 ‘ਚ ਇੰਗਲੈਂਡ ‘ਚ ਸੀਰੀਜ਼ ਜਿੱਤੀ ਸੀ। ਜਦੋਂ ਭਾਰਤ ਨੇ ਪਹਿਲੀ ਵਾਰ ਸਾਊਥ ਐਫ਼ਰੀਕਾ ਨੂੰ ਆਪਣੀ ਧਰਤੀ ‘ਤੇ ਹਰਾਇਆ ਸੀ। ਤਾਂ ਉਹ ਟੀਮ ਦੇ ਕਪਤਾਨ ਸਨ। ਉਨ੍ਹਾਂ ਨੇ ਕਿਹਾ ਦ੍ਰਾਵਿੜ ਨੂੰ ਉਸ ਦੀ ਕਪਤਾਨੀ ਅਤੇ ਟੀਮ ਦੀ ਜਿੱਤ ਦਾ ਸਿਹਰਾ ਬਹੁਤ ਘੱਟ ਦਿੱਤਾ ਜਾਂਦਾ ਹੈ। ਵਿਦੇਸ਼ਾਂ ‘ਚ ਜਿੱਤ ਦਰਜ ਕਰਨ ਵਾਲੀਆਂ ਕਾਫ਼ੀ ਟੀਮਾਂ ਰਹੀਆਂ ਹਨ।