ਲੰਡਨ – ਭਾਰਤ ਵਿਰੁੱਧ ਓਵਲ ਵਿੱਚ ਜਾਰੀ ਸੀਰੀਜ਼ ਦੇ ਪੰਜਵੇਂ ਅਤੇ ਆਖ਼ਰੀ ਟੈੱਸਟ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕਾ ਇੰਗਲੈਂਡ ਦਾ ਐਲਿਸਟਾਇਅਰ ਕੁਕ ਅਗਲੇ ਸਾਲ ਤੋਂ ਕੌਮੈਂਟਰੀ ਬੌਕਸ ਵਿੱਚ ਨਜ਼ਰ ਆ ਸਕਦਾ ਹੈ।
ਕੁਕ ਇੰਗਲਿਸ਼ ਟੀਮ ਦੇ ਕੈਰੇਬੀਆਈ ਦੌਰੇ ਲਈ ਟਾਕਸਪੋਰਟ ਦੀ ਕੌਮੈਂਟਰੀ ਟੀਮ ਵਿੱਚ ਸ਼ਾਮਿਲ ਹੋ ਸਕਦਾ ਹੈ। ਇਸ ਨੂੰ ਲੈ ਕੇ ਕੁਕ ਅਤੇ ਟਾਕਸਪੋਰਟ ਵਿਚਾਲੇ ਗੱਲਬਾਤ ਵੀ ਹੋਈ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਦੀ ਟੀਮ 2019 ਦੇ ਸ਼ੁਰੂ ਵਿੱਚ ਵੈੱਸਟਇੰਡੀਜ਼ ਦਾ ਦੌਰਾ ਕਰੇਗੀ।












