ਨਵੀਂ ਦਿੱਲੀ – ਸ਼ਾਹਿਦ ਅਫ਼ਰੀਦੀ, ਕ੍ਰਿਸ ਗੇਲ, ਰਾਸ਼ਿਦ ਖ਼ਾਨ, ਆਂਦ੍ਰੇ ਰਸਲ ਅਤੇ ਬ੍ਰੈਂਡਮ ਮੈਕਲਮ ਵਰਗੇ ਦਿੱਗਜ ਖਿਡਾਰੀ ਪੰਜ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਅਫ਼ਗ਼ਾਨ ਲੀਗ ਦੇ ਸ਼ੁਰੂਆਤੀ ਸੀਜ਼ਨ ਵਿੱਚ ਜਲਵਾ ਦਿਖਾਉਣਗੇ। ਇਨ੍ਹਾਂ ਸਾਰੇ ਖਿਡਾਰੀਆਂ ਨੂੰ ਟੀ-20 ਲੀਗ ਦੀ ਫ਼੍ਰੈਂਚਾਈਜ਼ੀਆਂ ਨੇ ਆਪਣਾ ਆਈਕੌਨ ਖਿਡਾਰੀ ਚੁਣਿਆ ਹੈ। ਅਫ਼ਗ਼ਾਨ ਲੀਗ ਦੇ ਪਹਿਲੇ ਸੀਜ਼ਨ ਵਿੱਚ ਪੰਜ ਟੀਮਾਂ ਪਕਤਿਆ, ਕਾਬੂਲ, ਬਲਖ਼, ਨਾਂਗਰਹਾਰ ਅਤੇ ਕੰਧਾਰ ਸ਼ਾਮਿਲ ਹਨ। ਸਾਰੀਆਂ ਫ਼੍ਰੈਂਚਾਈਜ਼ੀਆਂ ਦੀ 17 ਤੋਂ 20 ਮੈਂਬਰੀ ਟੀਮਾਂ ਹਨ।
ਸਾਰੀਆਂ ਟੀਮਾਂ ਨੇ ਸਥਾਨਕ ਖਿਡਾਰੀਆਂ ਤੋਂ ਇਲਾਵਾ ਪੰਜ-ਪੰਜ ਵਿਦੇਸ਼ੀ ਅਤੇ ਇੱਕ ਐਸੋਸੀਏਟ ਖਿਡਾਰੀ ਨੂੰ ਰੱਖਿਆ ਜਾਵੇਗਾ ਜਿਸ ਨੂੰ ਡ੍ਰਾਫ਼ਟ ਸਿਸਟਮ ਨਾਲ ਚੁਣਿਆ ਜਾਵੇਗਾ।
17 ਦਿਨਾ ਤਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਖਿਡਾਰੀਆਂ ਤੋਂ ਇਲਾਵਾ ਕ੍ਰਿਸ ਜੌਰਡਨ, ਤਿਸ਼ਾਰਾ ਪਰੇਰਾ, ਲਿਊਕ ਰੋਂਚੀ, ਵਾਏਨੇ ਪਾਰਨੇਲ, ਕੌਲਿਨ ਮੁਨਰੋ, ਰਵੀ ਬੋਪਾਰਾ, ਮਿਸ਼ੇਲ ਮੈਕਲੈਨੇਗਨ, ਮੁਸ਼ਫ਼ਿਤੁਰ ਰਹੀਮ, ਮੁਹੰਮਦ ਹਫ਼ੀਜ਼, ਬੈਨ ਕਟਿੰਗ ਅਤੇ ਵਹਾਬ ਰਿਆਜ਼ ਵਰਗੇ ਚਿਹਰੇ ਸ਼ਾਮਿਲ ਹਨ।
ਦੂਜੀ ਪਾਸੇ, ਐਸੋਸੀਏਟ ਟੀਮਾਂ ਵਿੱਚ ਸੰਦੀਪ ਲਾਮੀਛਾਨੇ, ਕੈਲਮ ਮੈਕਲਿਓਡ ਅਤੇ ਰੇਆਨ ਟੇਨ ਡੋਏਸ਼ਾਟੇ ਮਸ਼ਹੂਰ ਚਿਹਰੇ ਹਨ। ਪਾਕਿਸਤਾਨ ਦੇ ਸਾਬਕਾ ਕਪਤਾਨ ਅਫ਼ਰੀਦੀ ਪਕਤੀਆ ਟੀਮ ਦੇ ਆਈਕੌਨ ਖਿਡਾਰੀ ਹਨ। ਅਫ਼ਗ਼ਾਨਿਸਤਾਨ ਦੀ ਨਵੀਂ ਸਨਸਨੀ ਅਤੇ ਸਟਾਰ ਸਪਿਨਰ ਰਾਸ਼ਿਦ ਨੂੰ ਕਾਬੂਲ ਟੀਮ ਦਾ ਚਿਹਰਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਬਲਖ਼ ਟੀਮ ਦੇ ਆਈਕੌਨ ਕੈਰੇਬੀਆਈ ਤੂਫ਼ਾਨ ਗੇਲ, ਨਾਂਗਰਹਾਰ ਦੇ ਆਂਦ੍ਰੇ ਰਸਲ ਅਤੇ ਕੰਧਾਰ ਦੇ ਆਈਕੌਨ ਖਿਡਾਰੀ ਮੈਕਲਮ ਹਨ।












