ਐਸ਼ਵਰਿਆ ‘ਤੇ ਬਣ ਸਕਦੀ ਹੈ ਬਾਇਓਪਿਕ

ਐਸ਼ਵਰਿਆ ਰਾਏ ਬੱਚਨ ਨੇ ਹਾਲ ਹੀ ‘ਚ ਫ਼ੰਨੇ ਖ਼ਾਂ ਫ਼ਿਲਮ ਨਾਲ ਪਰਦੇ ‘ਤੇ ਦਮਦਾਰ ਵਾਪਸੀ ਕੀਤੀ ਹੈ। ਹੁਣ ਚਰਚਾ ਚੱਲ ਰਹੀ ਹੈ ਕਿ ਜਲਦੀ ਹੀ ਉਸ ‘ਤੇ ਇੱਕ ਬਾਇਓਪਿਕ ਬਣਾਈ ਜਾਵੇਗੀ …
ਬੌਲੀਵੁਡ ‘ਚ ਇਹੀਂ ਦਿਨੀਂ ਬਾਇਓਪਿਕ ਬਣਾਉਣ ਦਾ ਪੂਰਾ ਜ਼ੋਰ ਚੱਲ ਰਿਹਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਫ਼ਿਲਮਾਂ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਅਜਿਹੇ ‘ਚ ਉਨ੍ਹਾਂ ਲੋਕਾਂ ਨੂੰ ਲੱਭਿਆ ਜਾ ਰਿਹਾ ਹੈ ਜਿਨ੍ਹਾਂ ‘ਤੇ ਅਜਿਹੀ ਕੋਈ ਦਿਲਚਸਪ ਫ਼ਿਲਮ ਬਣ ਸਕਦੀ ਹੋਵੇ ਅਤੇ ਦਰਸ਼ਕ ਉਸ ਨੂੰ ਪਸੰਦ ਵੀ ਕਰਨ। ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਜ਼ਿੰਦਗੀ ਵੀ ਕੁੱਝ ਅਜਿਹੀ ਹੀ ਹੈ ਜਿਸ ‘ਚ ਦਰਸ਼ਕਾਂ ਦੀ ਰੁਚੀ ਹੋ ਸਕਦੀ ਹੈ। ਖ਼ੂਬਸੂਰਤੀ ਦੇ ਮਾਮਲੇ ਬੌਲੀਵੁਡ ਦੀਆਂ ਟੌਪ ਅਭਿਨੇਤਰੀਆਂ ‘ਚੋਂ ਇੱਕ ਐਸ਼ਵਰਿਆ ਰਾਏ ਮਿਸ ਵਰਲਡ ਬਣੀ ਅਤੇ ਫ਼ਿਰ ਉਸ ਨੇ ਬੌਲੀਵੁਡ ‘ਚ ਆਪਣੀ ਸਫ਼ਲਤਾ ਦਾ ਪਰਚਮ ਲਹਿਰਾਇਆ। ਐਸ਼ਵਰਿਆ ਦੀ ਲਵ ਲਾਈਫ਼ ‘ਚ ਵੀ ਸਿਨੇਮਾ ਪ੍ਰੇਮੀਆਂ ਨੂੰ ਕਾਫ਼ੀ ਦਿਲਚਸਪੀ ਹੋ ਸਕਦੀ ਹੈ।
ਕਿਸ ਗੱਲੋਂ ਡਰਦੀ ਹੈ ਐਸ਼ਵਰਿਆ?
ਐਸ਼ਵਰਿਆ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਕਿਹਾ ਕਿ ਉਹ ਸ਼ਰਮੀਲੀ ਜ਼ਰੂਰ ਹੈ, ਪਰ ਆਪਣੀ ਬਾਇਓਪਿਕ ਨੂੰ ਲੈ ਕੇ ਉਸ ਦਾ ਵਿਚਾਰ ਸਪੱਸ਼ਟ ਹੈ ਕਿ ਉਸ ‘ਤੇ ਬਾਇਓਪਿਕ ਕਿਉਂ ਨਹੀਂ ਬਣਾਈ ਜਾ ਸਕਦੀ। ਉਹ ਆਤਮਕਥਾ ਵੀ ਲਿਖਣਾ ਚਾਹੁੰਦੀ ਹੈ, ਪਰ ਉਸ ਨੂੰ ਸਿਰਫ਼ ਇਸ ਗੱਲ ਦਾ ਡਰ ਹੈ ਕਿ ਜੋ ਉਸ ਦੇ ਵਿਚਾਰ ਹਨ ਉਸ ਨੂੰ ਲੇਖਕ ਕਿਤਾਬ ਦੇ ਰੂਪ ‘ਚ ਠੀਕ ਤਰੀਕੇ ਨਾਲ ਪੇਸ਼ ਕਰ ਪਾਵੇਗਾ ਜਾਂ ਨਹੀਂ। ਐਸ਼ਵਰਿਆ ਦਾ ਕਹਿਣਾ ਹੈ ਕਿ ਅਜੇ ਉਸ ਨੇ ਇਸ ਬਾਰੇ ਸੋਚਿਆ ਨਹੀਂ ਕਿ ਉਸ ‘ਤੇ ਬਾਇਓਪਿਕ ਬਣੇ ਜਾਂ ਨਹੀਂ, ਪਰ ਭਵਿੱਖ ‘ਚ ਅਜਿਹਾ ਹੋ ਵੀ ਸਕਦਾ ਹੈ। ਸਭ ਤੋਂ ਅਹਿਮ ਸਵਾਲ ਹੈ ਕਿ ਜੇ ਐਸ਼ਵਰਿਆ ‘ਤੇ ਬਾਇਓਪਿਕ ਬਣਦੀ ਹੈ ਤਾਂ ਉਸ ਦਾ ਰੋਲ ਕੌਣ ਨਿਭਾਏਗਾ? ਕਿਉਂਕਿ ਉਸ ਅਦਾਕਾਰਾ ਦੀ ਤੁਲਣਾ ਐਸ਼ਵਰਿਆ ਦੀ ਖ਼ੂਬਸੂਰਤੀ ਨਾਲ ਹੀ ਹੋਵੇਗੀ ਅਤੇ ਐਸ਼ਵਰਿਆ ਵਰਗੀ ਖ਼ੂਬਸੂਰਤ ਅਦਾਕਾਰਾ ਲਭਣਾ ਸੋਖਾ ਕੰਮ ਨਹੀਂ ਹੋਣ ਵਾਲਾ।