ਬ੍ਰਿਸਟਲ – ਬੈੱਨ ਸਟੋਕਸ ਨਾਲ ਲੜਾਈ-ਝਗੜੇ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਨੇ ਦੱਸਿਆ ਕਿ ਇੰਗਲੈਂਡ ਦੇ ਇਸ ਕ੍ਰਿਕਟਰ ਨੇ ਆਪਣਾ ਆਪਾ ਖੋ ਦਿੱਤਾ ਸੀ ਅਤੇ ਸੜਕ ‘ਤੇ ਹੋਈ ਬਹਿਸ ‘ਚ ਦੋ ਲੋਕਾਂ ਨਾਲ ਕੁੱਟਮਾਰ ਕਰ ਬੇਹੋਸ਼ ਕਰ ਦਿੱਤਾ ਸੀ। ਪ੍ਰੌਸਿਕੀਊਸ਼ਨ ਦੇ ਵਕੀਲ ਨਿਕੋਲਸ ਕੋਰਸੈਲਿਸ ਨੇ ਦੱਖਣੀ-ਪੱਛਮੀ ਇੰਗਲੈਂਡ ‘ਚ ਬ੍ਰਿਸਟਲ ਕ੍ਰਾਊਨ ਕੋਰਟ ‘ਚ ਜਿਯੂਰੀ ਨੇ ਕਿਹਾ ਕਿ ਸਟੋਕਸ ਬਦਲੇ ਜਾਂ ਸਜ਼ਾ ਦੇਣ ਦੇ ਇਰਾਦੇ ਨਾਲ ਕੰਮ ਕਰ ਰਹੇ ਸਨ ਤੇ ਹਿੰਸਾ ਨਾਲ ਜੁੜੇ ਸਨ। ਪਹਿਲੇ ਟੈੱਸਟ ‘ਚ ਭਾਰਤ ਖ਼ਿਲਾਫ਼ ਇੰਗਲੈਂਡ ਦੀ ਜਿੱਤ ‘ਚ ਅਹਿਮ ਭੂਮੀਕਾ ਨਿਭਾਉਣ ਵਾਲੇ 27 ਸਾਲ ਦੇ ਸਟੋਕਸ ਤੋਂ ਇਲਾਵਾ ਇਸ ਮਾਮਲੇ ‘ਚ ਰਿਆਨ ਅਲੀ ਅਤੇ ਰਿਆਨ ਹੇਲ ਖ਼ਿਲਾਫ਼ ਵੀ ਸੁਣਵਾਈ ਹੋ ਰਹੀ ਹੈ। ਇਨ੍ਹਾਂ ਤਿੰਨਾਂ ਨੇ ਲੜਾਈ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਪ੍ਰੌਸਿਕਿਊਸ਼ਨ ਦੇ ਵਕੀਲ ਨੇ ਦੱਸਿਆ ਕਿ ਪਿਛਲੇ ਸਾਲ 25 ਸਤੰਬਰ ਨੂੰ ਉਹ ਵੀ ਬ੍ਰਿਸਟਲ ਨਾਈਟ ਕਲੱਬ ‘ਚ ਸ਼ਰਾਬ ਪੀ ਰਹੇ ਸਨ। ਇਹ ਲੜਾਈ ਰਾਤ 2 ਵਜੇ ਤੋਂ ਬਾਅਦ ਕਲੱਬ ਦੇ ਬਾਹਰ ਹੋਈ। ਦੋਸ਼ ਲਗਾਇਆ ਗਿਆ ਹੈ ਕਿ ਇਹ ਸਾਰੇ ਧਮਕਾਉਣ ਅਤੇ ਗ਼ੈਰ-ਕਾਨੂੰਨੀ ਹਿੰਸਾ ਦੇ ਮਾਮਲੇ ‘ਚ ਸ਼ਾਮਿਲ ਸਨ।
ਕੋਰਸਲਿਸ ਨੇ ਕਿਹਾ ਸਿਰਫ਼ ਉਹੀ ਦੱਸ ਸਕਦੇ ਹਨ ਜੋ ਮੌਕੇ ‘ਤੇ ਮੌਜੂਦ ਸਨ ਅਤੇ ਲੜਾਈ ਕਿਸ ਤਰ੍ਹਾਂ ਸ਼ੁਰੂ ਹੋਈ ਤੁਰੰਤ ਇਸ ਲੜਾਈ ਨੂੰ ਕਿਵੇਂ ਰੋਕਿਆ ਜਾ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਸਟੋਕਸ ਨੇ ਆਪਣਾ ਆਪਾ ਖੋ ਦਿੱਤਾ ਅਤੇ ਬਦਲਾ ਤੇ ਸਜ਼ਾ ਦੇਣ ਦੇ ਇਰਾਦੇ ਨਾਲ ਹਮਲਾ ਸ਼ੁਰੂ ਕਰ ਦਿੱਤਾ।
ਕਾਰਸਲਿਸ ਨੇ ਕਿਹਾ, ”ਉਸ ਨੇ ਹੇਲ ਨੂੰ ਬੇਹੋਸ਼ ਕਰ ਦਿੱਤਾ ਅਤੇ ਫ਼ਿਰ ਉਸ ਨੇ ਅਲੀ ਦੇ ਨਾਲ ਵੀ ਇਸ ਤਰ੍ਹਾਂ ਕੀਤਾ।” ਅਲੀ ਨੂੰ ਬਹੁਤ ਸੱਟਾਂ ਲੱਗੀਆਂ ਤੇ ਉਸ ਦੀ ਅੱਖ ‘ਤੇ ਵੀ ਸੱਟ ਲੱਗੀ ਜਿਸ ਕਾਰਨ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਆਲੇ-ਦੁਆਲੇ ਦੇ ਲੋਕ ਹੈਰਾਨ ਸਨ।
ਇਸ ਘਟਨਾ ਤੋਂ ਬਾਅਦ ਸਟੋਕਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਹ ਇੰਗਲੈਂਡ ਵਲੋਂ ਏਸ਼ੇਜ਼ ਸੀਰੀਜ਼ ‘ਚ ਖੇਡ ਨਹੀਂ ਸਕੇ ਸਨ ਜਿਸ ‘ਚ ਆਸਟਰੇਲੀਆ ਨੇ 4-0 ਨਾਲ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਉਹ ਨਿਊਜ਼ੀਲੈਂਡ ਤੇ ਪਾਕਿਸਤਾਨ ਖ਼ਿਲਾਫ਼ ਟੈੱਸਟ ਸੀਰੀਜ਼ ‘ਚ ਖੇਡੇ ਸਨ। ਸਟੋਕਸ ਤੋਂ ਇਲਾਵਾ ਦੋ ਹੋਰ ਵਿਅਕਤੀ ਜ਼ਮਾਨਤ ‘ਤੇ ਚੱਲ ਰਹੇ ਹਨ।












