T-10 ਲੀਗ ਨੂੰ ਮਿਲੀ ICC ਦੀ ਮੰਜ਼ੂਰੀ

ਸ਼ਾਰਜਾਹ – ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ ਨੇ T-10 ਲੀਗ ਗੇ ਦੂਜੇ ਸੀਜ਼ਨ ਨੂੰ ਅਧਿਕਾਰਤ ਮੰਜੂਰੀ ਦੇ ਦਿੱਤੀ ਹੈ ਜਿਸ ਦਾ ਆਯੋਜਨ 23 ਨਵੰਬਰ ਤੋਂ ਸ਼ਾਰਜਾਹ ‘ਚ ਕੀਤਾ ਜਾਵੇਗਾ। ਕ੍ਰਿਕਟ ਦੀ ਸਰਵਉੱਚ ਸੰਸਥਾ ਤੋਂ ਮੰਜੂਰੀ ਮਿਲਨਾ ਲੀਗ ਦੇ ਲਈ ਬੇਹੱਦ ਮਹੱਤਵਪੂਰਨ ਹੈ ਜਿਸ ‘ਚ ਇਸ ਵਾਰ ਦੋ ਨਵੀਂਆਂ ਟੀਮਾਂ ਜੁੜ ਗਈਆਂ ਹਨ। ਹੁਣ 8 ਟੀਮਾਂ ਵਿਚਾਲੇ ਮੈਚ ਖੇਡੇ ਜਾਣਗੇ। ICC ਦੇ ਬੁਲਾਰੇ ਨੇ ਮੀਡੀਆ ਨੂੰ ਕਿਹਾ, ”ਹਾਂ ICC ਨੇ T-10 ਟੂਰਨਾਮੈਂਟ ਨੂੰ ਮੰਜ਼ੂਰੀ ਦੇ ਦਿੱਤੀ ਹੈ। ਆਯੋਜਕਾਂ ਨੇ ਕਿਸੇ ਕ੍ਰਿਕਟ ਪ੍ਰਤੀਯੋਗਤਾ ਨੂੰ ਮੰਜ਼ੂਰੀ ਦਿੱਤੇ ਜਾਣ ਸਬੰਧੀ ਸਾਰੀਆਂ ਸ਼ਰਤਾਂ ਅਤੇ ਰਸਮਾਂ ਨੂੰ ਪੂਰਾ ਕੀਤਾ ਗਿਆ ਜਿਸ ਦੇ ਬਾਅਦ ਉਨ੍ਹਾਂ ਨੂੰ ਮੰਜ਼ੂਰੀ ਮਿਲੀ। T-10 ICC ਦੇ ਐਸੋਸਿਏਟ ਮੈਂਬਰ ਅਮੀਰਾਤ ਕ੍ਰਿਕਟ ਬੋਰਡ ਦਾ ਘਰੇਲੂ ਫ਼੍ਰੈਂਚਾਈਜ਼ੀ ਟੂਰਨਾਮੈਂਟ ਹੈ।
ਹਾਲਾਂਕਿ ਇਹ ਪਤਾ ਚਲਿਆ ਹੈ ਕਿ ਮੰਜ਼ੂਰੀ ਦੇਣ ਦਾ ਮਤਲੱਬ ਇਹ ਨਹੀਂ ਕਿ ICC ਇਸ ਲੀਗ ਜਾਂ ਫ਼ੌਰਮੈਟ ਨੂੰ ਉਤਸਾਹਿਤ ਕਰੇਗੀ। T-10 ਲੀਗ ਦੇ ਚੇਅਰਮੈਨ ਸ਼ਾਜੀਉਲ ਮੁਲਕ ਨੇ ਕਿਹਾ, ”ICC ਤੋਂ ਮੰਜ਼ੂਰੀ ਮਿਲਣ ਨਾਲ T-10 ਲੀਗ ਦੇ ਸਾਡੇ ਸਪੌਂਸਰ, ਪਾਰਟਨਰ, ਅਤੇ ਖ਼ਾਸ ਕਰ ਕੇ ਖਿਡਾਰੀਆਂ ਦਾ ਉਤਸ਼ਾਹ ਵਧੇਗਾ। ਇਸ ਨਾਲ ਸਾਡੇ ‘ਤੇ ਇਹ ਪੱਕਾ ਕਰਨ ਦੀ ਹੋਰ ਜ਼ਿੰਮੇਵਾਰੀ ਪੈ ਗਈ ਹੈ ਕਿ ਅਸੀਂ ਹਰ ਸਾਲ ਇਸ ਨੂੰ ਅੱਗੇ ਵਧਾਵਾਂਗੇ ਅਤੇ ਇਸ ਫ਼ੌਰਮੈਟ ਨੂੰ ਗਲੋਬਲ ਪੱਧਰ ‘ਤੇ ਸਵੀਕਾਰ ਕਰਾਈਏ।