ਗਰਮੀਆਂ ਦੇ ਮੌਸਮ ‘ਚ ਅਕਸਰ ਮੂੰਹ ‘ਚ ਛਾਲੇ ਨਿਕਲਣ ਦੀ ਸਮੱਸਿਆ ਹੋਣ ਲੱਗਦੀ ਹੈ। ਪੇਟ ‘ਚ ਗੜਬੜੀ, ਪਾਚਨ ਸ਼ਕਤੀ ਕਮਜ਼ੋਰ ਹੋਣ, ਕੁੱਝ ਖਾਦ ਪਦਾਰਥ, ਓਰਲ ਹਾਈਜੀਨ ਨਾਲ ਜੁੜੀਆਂ ਗੱਲਾਂ, ਤਨਾਅ ਅਤੇ ਚਿੰਤਾ, ਪੋਸ਼ਕ ਤੱਤਾਂ ਦੀ ਕਮੀ, ਹਾਰਮੋਨਜ਼ ‘ਚ ਬਦਲਾਅ ਅਤੇ ਦਵਾਈਆਂ ਕਾਰਨ ਮੂੰਹ ‘ਚ ਛਾਲੇ ਨਿਕਲ ਜਾਂਦੇ ਹਨ। ਇਹ ਜੀਭ ਅਤੇ ਬੁੱਲ੍ਹ ਮਤਲਬ ਮੂੰਹ ‘ਚ ਕਿਤੇ ਵੀ ਹੋ ਸਕਦੇ ਹਨ। ਮੂੰਹ ‘ਚ ਛਾਲੇ ਹੋਣ ਨਾਲ ਕੋਈ ਵੀ ਚੀਜ਼ ਖਾਣ ਨਾਲ ਦਰਦ ਅਤੇ ਜਲਣ ਮਹਿਸੂਸ ਹੋਣ ਲੱਗਦਾ ਹੈ। ਇਸ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ, ਪਰ ਫ਼ਿਰ ਵੀ ਇਸ ਨਾਲ ਕੋਈ ਫ਼ਾਇਦਾ ਨਹੀਂ ਹੁੰਦਾ। ਅਜਿਹੇ ‘ਚ ਤੁਸੀਂ ਕੁੱਝ ਘਰੇਲੂ ਚੀਜ਼ਾਂ ਦੀ ਵਰਤੋਂ ਕਰ ਕੇ ਵੀ ਛਾਲਿਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਤੁਲਸੀ – ਤੁਲਸੀ ਨੂੰ ਹਿੰਦੂ ਧਰਮ ‘ਚ ਬਹੁਤ ਪਵਿੱਤਰ ਪੌਦਾ ਮੰਨਿਆ ਜਾਂਦਾ ਹੈ। ਲੋਕ ਆਪਣੇ ਘਰ ‘ਚ ਵਾਸਤੂ ਦੋਸ਼ ਨੂੰ ਖ਼ਤਮ ਕਰਨ ਲਈ ਤੁਲਸੀ ਦਾ ਪੌਦਾ ਲਗਾਉਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਤੁਲਸੀ ਦੇ ਦੋ ਤੋਂ ਤਿੰਨ ਪੱਤੇ ਚਬਾਉਣ ਨਾਲ ਮੂੰਹ ਦੇ ਛਾਲੇ ਠੀਕ ਹੁੰਦੇ ਹਨ?
ਹਲਦੀ – ਮੂੰਹ ਦੇ ਛਾਲਿਆਂ ਨੂੰ ਠੀਕ ਕਰਨ ਲਈ ਹਲਦੀ ਦੀ ਵਰਤੋਂ ਕਰੋ। ਇੱਕ ਗਲਾਸ ਕੋਸੇ ਪਾਣੀ ‘ਚ ਅੱਧਾ ਚੱਮਚ ਹਲਦੀ ਪਾ ਕੇ ਇਸ ਨੂੰ ਮਿਕਸ ਕਰੋ। ਫ਼ਿਰ ਇਸ ਪਾਣੀ ਨਾਲ ਦਿਨ ‘ਚ ਦੋ ਤੋਂ ਤਿੰਨ ਵਾਰ ਗਰਾਰੇ ਕਰੋ। ਇੱਕ ਦਿਨ ‘ਚ ਮੂੰਹ ਦੇ ਛਾਲੇ ਦੂਰ ਹੋ ਜਾਣਗੇ।
ਨਾਰੀਅਲ – ਨਾਰੀਅਲ ਦਾ ਤੇਲ ਵੀ ਮੂੰਹ ਦੇ ਛਾਲਿਆਂ ਨੂੰ ਦੂਰ ਕਰਨ ਲਈ ਫ਼ਾਇਦੇਮੰਦ ਹੈ। ਨਾਰੀਅਲ ਦਾ ਤੇਲ ਪੀਣ ਨਾਲ ਸ਼ਰੀਰ ਨੂੰ ਠੰਡਕ ਮਿਲਦੀ ਹੈ ਅਤੇ ਤਾਜ਼ਾ ਨਾਰੀਅਲ ਪੀਸ ਕੇ ਉਸ ਨੂੰ ਛਾਲਿਆਂ ‘ਤੇ ਲਗਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਦਿਨ ‘ਚ ਘੱਟ ਤੋਂ ਘੱਟ 2 ਵਾਰ ਨਾਰੀਅਲ ਨੂੰ ਲਗਾਉਣ ਨਾਲ ਕੁੱਝ ਹੀ ਦਿਨਾਂ ‘ਚ ਛਾਲੇ ਦੂਰ ਹੋ ਜਾਣਗੇ।
ਮੁਲੱਠੀ – ਮੁਲੱਠੀ ‘ਚ ਮੌਜੂਦ ਐਂਟੀ-ਇੰਫ਼ਲੇਮੇਟਰੀ ਗੁਣ ਮੂੰਹ ਦੇ ਛਾਲਿਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਉਨ੍ਹਾਂ ਤੋਂ ਛੁਟਕਾਰਾ ਵੀ ਦਿਵਾਉਂਦਾ ਹੈ। ਜ਼ਰੂਰਤ ਮੁਤਾਬਿਕ ਮੁਲੱਠੀ ਨੂੰ ਪੀਸ ਲਓ। ਫ਼ਿਰ ਇਸ ‘ਚ ਸ਼ਹਿਦ ਮਿਲਾ ਕੇ ਛਾਲਿਆਂ ‘ਤੇ ਲਗਾਓ। ਕੁੱਝ ਹੀ ਦਿਨਾਂ ‘ਚ ਆਰਾਮ ਮਿਲੇਗਾ।
ਸ਼ਹਿਦ – ਖਾਣੇ ‘ਚ ਮਿੱਠਾ ਸ਼ਹਿਦ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਇਸ ਤੋਂ ਇਲਾਵਾ ਨਿੰਬੂ ਦੇ ਰਸ ‘ਚ ਸ਼ਹਿਦ ਮਿਲਾ ਕੇ ਇਸ ਨਾਲ ਕੁਰਲੀ ਕਰਨ ਨਾਲ ਵੀ ਛਾਲੇ ਠੀਕ ਹੋ ਜਾਂਦੇ ਹਨ।










