ਸ਼੍ਰੀਨਗਰ— ਨਾਰਥ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਰਫੀਆਬਾਦ ‘ਚ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ‘ਚ ਮੁਠਭੇੜ ਸ਼ੁਰੂ ਹੋ ਗਈ। ਮੁਠਭੇੜ ਉਸ ਸਮੇਂ ਸ਼ੁਰੂ ਹੋਈ ਜਦੋਂ 32 ਆਰ. ਆਰ. ਅਤੇ 9 ਪੈਰਾ ਦੇ ਕਮਾਂਡੋਜ਼ ਨੇ ਜੰਗਲ ‘ਚ ਸਰਚ ਅਭਿਆਨ ਸ਼ੁਰੂ ਕੀਤਾ। ਲੁੱਕੇ ਹੋਏ ਅੱਤਵਾਦੀਆਂ ਨੇ ਅਚਾਨਕ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ‘ਚ ਪੈਰਾ ਦਾ ਇਕ ਕਮਾਂਡੋ ਜ਼ਖਮੀ ਹੋ ਗਿਆ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਕ ਸਮੂਹ ਨੇ ਹਾਲ ਹੀ ‘ਚ ਘੁਸਪੈਠ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਟਾਪ ‘ਤੇ ਮੁਠਭੇੜ ਚਲ ਰਹੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਪੈਰਾ ਕਮਾਂਡੋ ਨੂੰ ਗੋਲੀ ਲੱਗੀ ਹੈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੈ ਅਤੇ ਉਸ ਨੂੰ ਹਸਪਤਾਲ ‘ਚ ਲਿਜਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਵੀ ਗੁਰੇਜ ਸੈਕਟਰ ‘ਚ ਘੁਸਪੈਠ ਨੂੰ ਰੋਕਣ ਲਈ ਸੈਨਾ ਨੇ ਅਭਿਆਨ ਚਲਾਇਆ ਸੀ, ਜਿਸ ‘ਚ ਮੇਜਰ ਸਹਿਤ ਚਾਰ ਜਵਾਨ ਸ਼ਹੀਦ ਹੋ ਗਏ ਸੀ ਜਦਕਿ ਦੋ ਅੱਤਵਾਦੀ ਮਾਰੇ ਗਏ।















