ਫ਼ਿਰ ਤੋਂ ਹਸਾਉਣ ਆ ਰਹੀ ਹੈ ਕ੍ਰਿਸ਼ਨਾ-ਭਾਰਤੀ ਜੋੜੀ

ਕਪਿਲ ਸ਼ਰਮਾ ਦਾ ਸ਼ੋਅ ਫ਼ੈਮਿਲੀ ਟਾਈਮ ਅਚਾਨਕ ਟੀਵੀ ‘ਤੇ ਬੰਦ ਹੋਣ ਤੋਂ ਬਾਅਦ ਹੁਣ ਕੌਮੇਡੀ ਸਰਕਸ ਦੇ ਸੋਨੀ ਚੈਨਲ ‘ਤੇ ਵਾਪਸੀ ਦੀਆਂ ਖ਼ਬਰਾਂ ਆ ਰਹੀਆਂ ਹਨ. ਇਸ ਸ਼ੋਅ ਦੀ ਵਾਪਸੀ ਨਾਲ ਹੀ ਕੌਮੇਡੀਅਨ ਭਾਰਤੀ ਸਿੰਘ ਅਤੇ ਕ੍ਰਿਸ਼ਨ ਅਭਿਸ਼ੇਕ ਦੇ ਇੱਕ ਵਾਰ ਫ਼ਿਰ ਤੋਂ ਇਕੱਠਿਆਂ ਆਉਣ ਦੀਆਂ ਖ਼ਬਰਾਂ ਨੇ ਜ਼ੋਰ ਫ਼ੜ ਲਿਆ ਹੈ, ਅਤੇ ਹੁਣ ਇਹ ਸਾਫ਼ ਹੋ ਗਿਆ ਹੈ ਕਿ ਭਾਰਤੀ ਸਿੰਘ ਤੇ ਕ੍ਰਿਸ਼ਨ ਅਭਿਸ਼ੇਕ ਇੱਕ ਨਵੇਂ ਸ਼ੋਅ ਲਈ ਹੱਥ ਮਿਲਾਉਣ ਜਾ ਰਹੇ ਹਨ. ਭਾਰਤੀ ਸਿੰਘ ਨੇ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਾਨੂੰ ਇਸ ਸ਼ੋਅ ਲਈ ਅਜੇ ਸਮਾਂ ਲੱਗੇਗਾ ਕਿਉਂਕਿ ਕ੍ਰਿਸ਼ਨ ਆਪਣੀ ਫ਼ਿਲਮ ‘ਚ ਰੁੱਝਿਆ ਹੋਇਆ ਹੈ. ਹਾਲਾਂਕਿ ਇਹ ਸ਼ੋਅ ਕਿਸ ਚੈਨਲ ‘ਤੇ ਆਵੇਗਾ, ਇਹ ਸਾਫ਼ ਨਹੀਂ ਹੈ. ਭਾਰਤੀ ਸਿੰਘ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਸ ਦਾ ਨਵਾਂ ਸ਼ੋਅ 15 ਅਗਸਤ ਤੋਂ TV ‘ਤੇ ਪ੍ਰਸਾਰਿਤ ਹੋਵੇਗਾ. ਜ਼ਿਕਰਯੋਗ ਹੈ ਕਿ ਕ੍ਰਿਸ਼ਨ ਅਤੇ ਭਾਰਤੀ ਦੀ ਜੋੜੀ ਆਖ਼ਰੀ ਵਾਰ ਕੌਮੇਡੀ ਸ਼ੋਅ ਦਾ ਡਰਾਮਾ ਕੰਪਨੀ ‘ਚ ਦੇਖੀ ਗਈ ਸੀ. ਇੱਕ ਇੰਟਰਵਿਊ ‘ਚ ਉਨ੍ਹਾਂ ਕਿਹਾ ਕਿ ਸੁਤੰਤਰਤਾ ਦਿਵਸ ‘ਤੇ ਅਸੀਂ ਸਕਰੀਨ ‘ਤੇ ਆ ਜਾਵਾਂਗੇ ਅਤੇ ਇਸ ਵਾਰ ਇਹ ਇੱਕ ਬਹੁਤ ਵੱਡਾ ਅਤੇ ਵਧੀਆ ਸ਼ੋਅ ਹੋਵੇਗਾ. ਅਸੀਂ ਡਰਾਮਾ ਕੰਪਨੀ ‘ਚ ਬਹੁਤ ਕੰਮ ਕੀਤਾ, ਲੇਕਿਨ ਅਸੀਂ ਫ਼ਿਰ ਵੀ ਇਸ ਨੂੰ 8 ਮਹੀਨੇ ਤਕ ਬਣਾਈ ਰੱਖਣ ‘ਚ ਕਾਮਯਾਬ ਰਹੇ. ਇਸ ਵਾਰ ਅਸੀਂ ਨਾ ਕੇਵਲ ਮੰਚ ਨੂੰ ਵੱਡਾ ਕਰ ਰਹੇ ਹਾਂ ਬਲਕਿ ਸ਼ੋਅ ਦੇ ਕੌਨਟੈਂਟ ਦੇ ਮਾਮਲੇ ‘ਚ ਵੀ ਬਹੁਤ ਵਿਸਥਾਰ ਕਰ ਰਹੇ ਹਾਂ. ਲੋਕਾਂ ਨੇ ਹੁਣ ਸਾਨੂੰ ਇੰਨਾ ਦੇਖਣਾ ਹੈ ਕਿ ਹਰ ਨਵਾਂ ਪ੍ਰੌਜੈਕਟ ਸਾਡੇ ਲਈ ਵੱਡੀ ਚੁਣੌਤੀ ਹੈ. ਇੱਥੇ ਦੱਸ ਦਿੰਦੇ ਹਾਂ ਕਿ ਭਾਰਤੀ ਸਿੰਘ ਰਿਐਲਟੀ ਸ਼ੋਅ ਖ਼ਤਰੋ ਕੇ ਖਿਲਾੜੀ 9 ਲਈ ਪਤੀ ਹਰਸ਼ ਲਿੰਬਾਚਿਆ ਨਾਲ ਅਰਜਨਟੀਨਾ ਪਹੁੰਚੀ ਹੋਈ ਹੈ. ਕੌਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਲਮਾਨ ਖ਼ਾਨ ਦਾ ਪ੍ਰੋਡਕਸ਼ਨ ਹਾਊਸ ਇਸ ਪ੍ਰੌਜੈਕਟ ਨੂੰ ਸਪੌਂਸਰ ਕਰੇਗਾ. ਕ੍ਰਿਸ਼ਨਾ ਨੇ ਐਂਟਰਟੇਨਮੈਂਟ ਪੋਰਟਲ ਤੋਂ ਕਿਹਾ, ”ਹਾਂ, ਅਸੀਂ ਉਨ੍ਹਾਂ ਨੂੰ ਓਦੋਂ ਮਿਲੇ ਸੀ ਜਦੋਂ ਉਹ 10 ਕਾ ਦਮ ਦਾ ਪ੍ਰੋਮੋ ਸ਼ੂਟ ਕਰ ਰਹੇ ਸਨ. ਉਹ ਮੈਨੂੰ ਅਤੇ ਭਾਰਤੀ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਅਸੀਂ ਵੀ ਉਨ੍ਹਾਂ ਨੂੰ ਪਿਆਰ ਕਰਦੇ ਹਾਂ. ਖ਼ੈਰ, ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਦੋਨੋਂ ਕਿਵੇਂ ਇਕੱਠੇ ਆਉਂਦੇ ਹਨ.