ਮੁੰਬਈ— ਮਰਾਠਾ ਰਿਜ਼ਰਵੇਸ਼ਨ ਨੂੰ ਲੈ ਕੇ ਚੱਲ ਰਹੇ ਅੰਦੋਲਨ ਵਿਵਾਦ ਦੀ ਗਰਮੀ ਹੁਣ ਮੁੰਬਈ ਤੱਕ ਪਹੁੰਚ ਗਈ ਹੈ। ਬੁੱਧਵਾਰ ਨੂੰ ਮੁੰਬਈ ‘ਚ ਬੰਦ ਦੌਰਾਨ ਠਾਣੇ ਤੋਂ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਠਾਣੇ ਦੇ ਵੇਗੇਲ ਅਸਟੇਟ ਇਲਾਕੇ ‘ਚ ਰੋਡਵੇਜ ਦੀ ਇਕ ਬੱਸ ਦੀ ਭੰਨ-ਤੋੜ ਕੀਤੀ ਗਈ। ਇਹ ਖੋਖਲੇ ਰੋਡ ‘ਤੇ ਖੁੱਲੀਆਂ ਦੁਕਾਨਾਂ ਦੇ ਜ਼ਬਰਦਸਤ ਸ਼ਟਰ ਬੰਦ ਕਰਵਾਏ ਗਏ। ਇਸ ਤੋਂ ਇਲਾਵਾ ਮਜੀਵਾੜਾ ਪੁੱਲ ‘ਤੇ ਟਾਇਰ ਜਲਾਉਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਦੋਕਿ ਮਰਾਠਾ ਕ੍ਰਾਂਤੀ ਮੋਰਚਾ ਸ਼ਾਂਤੀ ਪ੍ਰਦਰਸ਼ਨ ਦੀ ਗੱਲ ਕਰ ਰਿਹਾ ਹੈ।
ਇਸ ਵਿਚਕਾਰ ਮੰਗਲਵਾਰ ਨੂੰ ਜ਼ਹਿਰ ਖਾਣ ਵਾਲੇ ਕਿਸਾਨ ਪ੍ਰਦਰਸ਼ਨਕਾਰੀਆਂ ਦੀ ਹਸਪਤਾਲ ‘ਚ ਮੌਤ ਹੋ ਗਈ ਹੈ। ਅੰਦੋਲਨ ਕਰਕੇ ਪੁਲਸ ਕਾਂਸਟੇਬਲ ਸਮੇਤ ਹੁਣ ਤੱਕ 3 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਉਧਰ ਮਰਾਠਾ ਰਿਜ਼ਰਵੇਸ਼ਨ ਅੰਦੋਲਨ ਦੀ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਠਾਣੇ ਦੇ ਖੋਖਲੇ ਰੋਡ ਸਥਿਤ ਕੁਝ ਦੁਕਾਨਾਂ ਦੇਖ ਕੇ ਮਰਾਠਾ ਕ੍ਰਾਂਤੀ ਮੋਰਚੇ ਦੇ ਕਾਰਜਕਰਤਾਵਾਂ ਨੇ ਜ਼ਬਰਦਸਤੀ ਸ਼ਟਰ ਬੰਦ ਕਰਵਾਏ ਗਏ, ਜਦੋਂਕਿ ਦੂਜੇ ਪਾਸੇ ਕਾਰਜਕਰਤਾ ਹੱਥ ਜੋੜ ਕੇ ਦੁਕਾਨਾਂ ਬੰਦ ਕਰਵਾਉਣ ਦੀ ਬੇਨਤੀ ਕਰ ਰਹੇ ਹਨ। ਇਕ ਕਾਰਜਕਰਤਾ ਨੇ ਕਿਹਾ ਕਿ ਅਸੀਂ ਕੋਈ ਸੜਕ ਬਲਾਕ ਨਹੀਂ ਕਰ ਰਹੇ। ਅਸੀਂ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਹਾਂ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਕਾਰਜਕਰਤਾਵਾਂ ਨੂੰ ਦੱਸ ਦਿੱਤਾ ਕਿ ਸਾਡੇ ਪ੍ਰਦਰਸ਼ਨ ਦੀ ਵਜ੍ਹਾ ਨਾਲ ਪੁਲਸ ਅਤੇ ਸਰਕਾਰ ਨੂੰ ਕੋਈ ਅਸੁਵਿਧਾ ਨਹੀਂ ਹੋਣੀ ਚਾਹੀਦੀ। ਅਸੀਂ ਲੋਕਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਹੈ।”
ਠਾਣੇ ‘ਚ ਵੀ ਪ੍ਰਦਰਸ਼ਨਕਾਰੀਆਂ ਨੇ ਲੋਕਲ ਟ੍ਰੇਨ ਨੂੰ ਰੋਕ ਕੇ ਪ੍ਰਦਰਸ਼ਨ ਕੀਤਾ। ਲਾਤੁਰ ਜ਼ਿਲੇ ਦੇ ਇਕ ਇਲਾਕੇ ‘ਚ ਜ਼ਬਰਦਸਤੀ ਦੁਕਾਨਾਂ ਦਾ ਸ਼ਟਰ ਅਤੇ ਸਬਜ਼ੀ ਦਾ ਠੇਲਾ ਗਿਰਾਇਆ ਜਾਣ ‘ਤੇ ਦੋ ਧਿਰਾਂ ‘ਚ ਝੜਪ ਹੋ ਗਈ। ਮੌਕੇ ‘ਤੇ ਪੁਲਸ ਨੇ ਪਹੁੰਚ ਕੇ ਸਥਿਤੀ ਸੰਭਾਲੀ।
ਦੱਸਣਾ ਚਾਹੁੰਦੇ ਹਾਂ ਕਿ ਮੁੰਬਈ, ਠਾਣੇ, ਪਾਲਘਰ ਅਤੇ ਰਾਇਗੜ੍ਹ ‘ਚ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅੰਦੋਲਨ ਦੌਰਾਨ 5 ਲੋਕਾਂ ਨੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ, ਜਿਸ ‘ਚ ਇਕ ਦੀ ਅੱਜ ਮੌਤ ਹੋ ਗਈ।
ਪੁਲਸ ਵੱਲੋਂ ਹਾਈ ਅਲਰਟ
ਬੁੱਧਵਾਰ ਬੰਦ ਨੂੰ ਲੈ ਕੇ ਮੁੰਬਈ ਪੁਲਸ ਨੇ ਹਾਈ ਅਲਰਟ ਕੀਤਾ ਹੈ। ਇਸ ਨਾਲ ਹੀ ਫੜਨਵੀਸ ਸਰਕਾਰ ‘ਚ ਸ਼ਾਮਲ ਸ਼ਿਵਸੈਨਾ ਨੇ ਇਸ ਦਾ ਸਮਰਥਨ ਕੀਤਾ ਹੈ। ਇਸ ਅੰਦੋਲਨ ਨੂੰ ਧਿਆਨ ‘ਚ ਲੈਂਦੇ ਹੋਏ ਸਕੂਲ, ਕਾਲਜ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ।















