ਓਡੀਸ਼ਾ: ਹੜ੍ਹ ਪ੍ਰਭਾਵਿਤ ਨਦੀ ‘ਚ ਫਸੇ ਬਜ਼ੁਰਗ ਨੂੰ ਪਿੱਠ ‘ਤੇ ਬਿਠਾ ਕੇ ਬਚਾਇਆ ਗਿਆ

ਸੰਭਲਪੁਰ— ਬਾਰਿਸ਼ ਕਾਰਨ ਅੱਧਾ ਹਿੰਦੁਸਤਾਨ ਪਾਣੀ ‘ਚ ਡੁੱਬਿਆ ਹੋਇਆ ਹੈ। ਓਡੀਸ਼ਾ ‘ਚ ਵੀ ਭਾਰੀ ਬਾਰਿਸ਼ ਦਾ ਦੌਰ ਹੈ, ਜਿਸ ਕਾਰਨ ਕਈ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਆਫਤ ਪ੍ਰਬੰਧਨ ‘ਫਸੇ ਹੋਏ ਲੋਕਾਂ ਦੀ ਮਦਦ ਕਰਨ ‘ਚ ਜੁੱਟੀ ਹੋਈ ਹੈ। ਓਡੀਸ਼ਾ ਦੇ ਸੰਭਲਪੁਰ ‘ਚ ਐਤਵਾਰ ਨੂੰ ਹੜ੍ਹ ਪ੍ਰਭਾਵਿਤ ਨਦੀ ‘ਚ ਫਸੇ ਇਕ ਬਜ਼ੁਰਗ ਨੂੰ ਬਚਾਅ ਕਾਰਜ ਰਾਹੀਂ ਬਚਾਇਆ ਗਿਆ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਦਿੱਸ ਰਿਹਾ ਹੈ ਕਿ ਓਡੀਸ਼ਾ ਡਿਜਾਸਟਰ ਰੈਪਿਡ ਐਕਸ਼ਨ ਫੋਰਸ ਦੇ ਇਕ ਜਵਾਨ ਨੇ ਬਜ਼ੁਰਗ ਨੂੰ ਪਿੱਠ ‘ਤੇ ਬਿਠਾ ਕੇ ਸੁਰੱਖਿਅਤ ਸਥਾਨ ਤੱਕ ਪਹੁੰਚਾਇਆ ਹੈ। ਬਜ਼ੁਰਗ ਹੜ੍ਹ ਪ੍ਰਭਾਵਿਤ ਨਦੀ ‘ਚ ਫਸ ਗਿਆ ਸੀ, ਜਿਸ ਨੂੰ ਜਵਾਨ ਨੇ ਆਪਣੀ ਪਿੱਠ ‘ਤੇ ਬਿਠਾ ਕੇ ਰੱਸੀ ਸਹਾਰੇ ਬਾਹਰ ਕੱਢਿਆ।
ਇਸ ਤੋਂ ਪਹਿਲਾਂ ਵੀ ਇਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਸੀ, ਜਿਸ ‘ਚ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਇਕ ਇਲਾਕਿਆਂ ‘ਚ ਹੜ੍ਹ ‘ਚ ਫਸੇ ਲੋਕਾਂ ਨੂੰ ਫਾਇਰ ਬਿਗ੍ਰੇਡ ਦੇ ਕਰਮਚਾਰੀ ਬਾਹਰ ਕੱਢ ਰਹੇ ਹਨ। ਓਡੀਸ਼ਾ ਦੇ ਕੁਝ ਹਿੱਸਿਆਂ ‘ਚ ਸ਼ਨੀਵਾਰ ਨੂੰ ਵੀ ਬਾਰਿਸ਼ ਦੇ ਬਾਅਦ ਹੜ੍ਹ ਵਰਗੇ ਹਾਲਾਤ ਹੋ ਗਏ। ਲੋਕਾਂ ਦੇ ਘਰਾਂ ‘ਚ ਪਾਣੀ ਦਾਖ਼ਲ ਹੋ ਗਿਆ ਅਤੇ ਸਕੂਲ ਕਾਲਜ ਬੰਦ ਹਨ।