ਪੰਜਾਬ ਸਰਕਾਰ ਵੱਲੋਂ ਭਾਰਤੀ ਫੌਜ ਦੇ ਜ਼ਾਬਾਜ਼ ਤੇ ਬਹਾਦਰ ਸਿਪਾਹੀਆਂ ਨੂੰ 68ਵੇਂ ਭਾਰਤੀ ਸੈਨਾ ਦਿਵਸ ‘ਤੇ ਸਲਾਮ

8ਚੰਡੀਗੜ : ਸਵਰਗੀ ਫੀਲਡ ਮਾਰਸ਼ਲ ਕੇ.ਐਮ. ਕਰਿਅੱਪਾ ਵੱਲੋਂ ਭਾਰਤੀ ਸੈਨਾ ਦੇ ਆਖਰੀ ਬਰਤਾਨਵੀ ਕਮਾਂਡਰ ਇਨ ਚੀਫ ਸਰ ਫਰਾਂਸਿਸ ਬੁਚਰ ਤੋਂ 1949 ਵਿੱਚ ਕਮਾਨ ਸਾਭਣ ਦੇ ਦਿਨ 15 ਜਨਵਰੀ ਨੂੰ ਹਰ ਸਾਲ ਭਾਰਤੀ ਸੈਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱੱਸਿਆ ਕਿ ਦੇਸ਼ ਦੀ ਰਾਖੀ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਭਾਰਤੀ ਫੋਜ ਦੇ ਜਾਂਬਾਜ਼ ਤੇ ਬਹਾਦਰ ਸਿਪਾਹੀਆਂ ਨੂੰ 68ਵੇਂ ਭਾਰਤੀ ਸੈਨਾ ਦਿਵਸ ਤੇ ਪੰਜਾਬ ਸਰਕਾਰ ਵੱਲੋਂ ਸਲਾਮ ਪੇਸ਼ ਕੀਤਾ ਗਿਆ ਹੈ ।
ਉਨ•ਾਂ ਦੱੱਸਿਆ ਕਿ ਭਾਰਤੀ ਸੈਨਾ ਨਾ ਸਿਰਫ ਦੇਸ਼ ਦੀ ਹੱਦਾਂ ਦੀ ਰਾਖੀ ਕਰਦੀ ਹੈ ਸਗੋ ਕੁਦਰਤੀ ਆਫਤਾ ਦੋਰਾਨ ਵੀ ਦੇਸ਼ ਵਾਸੀਆਂ ਦੀ ਹਰ ਸੰਭਵ ਮਦਦ ਕਰਦੀ ਹੈ।
ਉਨ•ਾ ਕਿਹਾ ਕਿ ਪੰਜਾਬ ਸਰਕਾਰ ਦੇਸ਼ ਦੀ ਇਕੋ ਇੱਕ ਸਰਕਾਰ ਹੈ ਜਿਸ ਨੇ  ਭਾਰਤੀ ਫੋਜ ਵੱਲੋਂ 1965 ਦੀ ਜੰਗ ਦੋਰਾਨ ਦਿਖਾਈ ਗਈ ਬਹਾਦਰੀ ਨੂੰ ਸਿਜਦਾ ਕਰਨ ਲਈ ਬੀਤੇ ਵਰ•ੇ ਰਾਜ ਪੱਧਰੀ ਗੋਲਡਨ ਸਮਾਗਮ ਦਾ ਆਯੋਜਨ ਕੀਤਾ ਗਿਆ ।
ਪੰਜਾਬ ਸਰਕਾਰ ਨੇ 1948,1962,1965,1971, ਅਪ੍ਰੇਸ਼ਨ ਪਵਨ ਅਤੇ ਅਪ੍ਰੇਸ਼ਨ ਮੇਘਦੂਤ ਵਿੱਚ ਸ਼ਹੀਦ ਹੋਏ ਇਨ•ਾਂ ਯੋਧਿਆਂ ਦੇ ਪਰਿਵਾਰਾਂ ਲਈ ਭਲਾਈ ਸਕੀਮ ਚਲਾਈਆਂ ਗਈ ਜਿਨ•ਾਂ  ਅਧੀਨ ਸਫਰੀ ਭੱਤਾ 150 ਰੁਪਏ ਤੋਂ ਵਧਾ ਕੇ 500 ਰੁਪਏ ਕੀਤਾ ਗਿਆ ਇਸ ਸਕੀਮ ਦਾ ਲਾਭ 801 ਜੰਗੀ ਵਿਧਵਾਵਾਂ ਨੂੰ ਦਿੱੱਤਾ ਗਿਆ ਹੈ ਜਿਸ ਉਤੇ ਸਰਕਾਰ ਨੇ ਹਰ ਵਰ•ੇ 48 ਲਖ ਰੁਪਏ ਦਾ ਖਰਚ ਕੀਤਾ।ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਇਨ•ਾਂ ਜੰਗੀ ਵਿਧਵਾਵਾਂ (ਵੀਰ ਨਾਰੀ) ਨੂੰ ਪਹਿਲੇ ਮਿਲਦੀ ਪੈਨਸ਼ਨ ਅਤੇ ਹੋਰ ਭੱਤਿਆ ਤੋਂ ਇਲਾਵਾ 2000 ਰੁਪਏ ਪ੍ਰਤੀ ਮਹੀਨਾ  ਵਿਸ਼ੇਸ ਵਿੱਤੀ ਮਦਦ ਦਾ ਐਲਾਨ ਕੀਤਾ ਹੈ ।
ਇਸ ਤੋਂ ਇਲਾਵਾਪੰਜਾਬ ਸਰਕਾਰ ਵੱਲੋਂ  ਬਹਾਦਰੀ ਪੁਰਸਾਕਾਰ ਜਿੱਤਣ ਵਾਲੇ ਯੋਧਿਆਂ ਨੂੰ ਸਨਮਾਨ ਵੱਜੋਂ ਦਿੱਤੀ ਜਾਂਦੀ ਰਾਸ਼ੀ ਜੋ ਕਿ ਪਰਮਵੀਰ ਚੱਕਰ ਵਿਜੇਤਾ ਨੂੰ 30 ਲੱਖ ਤੋਂ ਵਧਾ ਕੇ , ਮਹਾਵੀਰ ਚੱਕਰ ਲਈ 20 ਲੱਖ ਤੋਂ ਵਧਾ ਕੇ ਇੱਕ ਕਰੋੜ, ਵੀਰ ਚੱਕਰ ਲਈ 15 ਲੱਖ ਤੋਂ ਪੰਜਾਹ ਲੱਖ ਕਰਨ ਦੀ ਤਜਵੀਜ ਹੈ । ਇਸ ਤੋਂ ਇਲਾਵਾ ਸ਼ਹਾਦਤ ਦੀ ਸ਼ਥਿਤੀ ਵਿੱਚਚ ਦਿੱਤੀ ਜਾਣ ਵਾਲੀ ਐਕਸ ਗ੍ਰੇਸ਼ੀਆਂ ਰਾਸ਼ੀ ਨੂੰ ਵੀ ਵਧਾ ਕੇ 2 ਲੱਖ ਤੋਂ ਵਧਾ ਕੇ ਪੰਜ ਲੱਖ ਕੀਤਾ ਗਿਆ ਹੈ ਅਤੇ 75 ਫੀਸ਼ਦੀ ਜਾ ਇਸ ਤੋਂ ਵੱਧ ਅੰਗਹੀਣ ਹੋਣ ਤੇ ਮਿਲਣ ਵਾਲੀ ਰਾਸ਼ੀ ਨੂੰ ਵਧਾ ਕੇ 2 ਲੱਖ ਤੋਂ ਚਾਰ ਲੱਖ ਕੀਤਾ ਗਿਆ ਹੈ , 50 ਫੀਸਦੀ ਜਾਂ ਇਸ ਤੋਂ ਅੰਗਹੀਣ ਹੋਣ ਦੀ ਸੂਰਤ ਵਿੱਚ ਮਿਲਣ ਵਾਲੀ ਰਾਸ਼ੀ ਨੁ ੰਇੱਕ ਲੱਖ ਰੁਪਏ ਤੋਂ ਵਧਾ ਕੇ 2 ਲੱਖ ਕਰਨ ਦੀ ਤਜਵੀਜ ਹੈ ।
ਬੁਲਾਰੇ ਨੇ ਦੱੱਸਿਆ ਕਿ ਪੰੰਜਾਬੀ ਨੋਜਵਾਨਾਂ ਅਤੇ ਮੁਟਿਆਰਾਂ ਦੀ ਗਿਣਤੀ ਹਥਿਆਰਬੰਦ ਫੋਜਾਂ ਵਿੱਚ ਵਧਾਉਣ ਦੇ ਮਕਸਦ ਨਾਲ ਰਾਜ ਵਿੱਚ ਸੀ ਪÂਾਟਿ ਕੇਂਦਰ ਖੋਲ•ੇ ਗਏ ਹਨ। ਜਿਸ ਦੁਆਰਾ ਵੱਡੀ ਗਿਣਤੀ ਵਿੱਚ ਪੰਜਾਬੀ ਨੋਜਵਾਨਾਂ ਦੀ ਸੈਨਾ ਵਿੱਚ ਭਰਤੀ ਹੋਈ ਹੈ ।ਇਸ ਤੋਂ ਇਲਾਵਾ ਮਹਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਆਕਦਮੀ ਲੜਕਿਆ ਲਈ ਖੋਲ•ੀ ਗਈ ਹੈ ਜਿੱਥੋਂ ਬਹੁਤ ਸਾਰੇ ਪੰੰਜਾਬੀ ਲੜਕੇ ਭਾਰਤੀ ਫੋਜਾਂ ਵਿੱਚ ਅਫਸਰ ਵੱਜੌਂ ਭਰਤੀ ਹੋਏ ਹਨ ਇਸ ਤੋਂ ਇਲਾਵਾ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਆਕਦਮੀ ਲੜਕੀਆ  ਲਈ ਖੋਲ•ੀ ਗਈ ਹੈ ।
ਬੁਲਾਰੇ ਨੇ ਕਿਹਾ ਕਿ ਹਥਿਆਰਬੰਦ ਫੋਜਾਂ ਨੁੰ ਸਮਰਪਤ ਪੰਜਾਬ ਸਟੇਟ ਵਾਰ ਹੀਰੋਜ ਐਂਡ ਮਿਊਜ਼ਿਅਮ ਅੰਮ੍ਰਿਤਸਰ ਵਿਖੇ ਬਣਾਇਆ ਜਾ ਰਿਹਾ ਹੈ ਜੋ ਕਿ ਦੇਸ਼ ਵਿੱਚ ਆਪਣੀ ਕਿਸਮ ਦਾ ਵਿਲੱੱਖਣ ਅਜਾਇਬ ਘਰ ਹੋਵੇਗਾ । ਇਸ ਦੀ ਉਸਾਰੀ ਦਾ ਕਾਰਜ ਜੰਗੀ ਪੱਧਰ ਤੇ ਜਾਰੀ ਹੈ ਜੋ ਕਿ ਚਾਲੂ ਵਰ•ੇ ਦੋਰਾਨ ਦੇਸ਼ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ।ਇਸ ਵਿੱਚ 5.50 ਕਰੋੜ ਦੀ ਲਾਗਤ ਨਾਲ ਇੱਕ 45 ਮੀਟਰ ਉਚੀ ਵਿਲੱਖਣ ਕਿਸਮ ਦੀ ਤਲਵਾਰ ਇਸ ਦੀ ਖੂਬਸੂਰਤੀ ਵਿੱਚ ਚਾਰ ਚੰਨ ਲਗਾਏਗੀ। ਇਸ ਤੋਂ ਇਲਾਵਾ ਪੰਜਾਬ ਡਿਫੈਂਸ਼ ਵੈਲ਼ਫੇਅਰ ਸਰਵਿਸ ਡਿਪਾਰਟਮੈਂਟ ਵੱਲੋਂ ਡਿਪਾਰਟਮੈਂਟ ਆਫ ਅਡਵਰਟਾਈਜਿੰਗ ਐਂਡ ਵਿਜੂਅਲ  ਪਬਲਿਸਿਟੀ ਵਿਭਾਗ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਹਿੰਦ – ਪਾਕਿ ਜੰਗ ਸਬੰਧੀ  ਬਣੀਆਂ ਫਿਲ਼ਮਾਂ ਹਾਂਸਲ ਕੀਤੀਆ ਜਾ ਸਕਣ ਅਤੇ ਇਸ ਵਾਰ ਮਿਊਜਿਮ ਦੀ ਬਨਣ ਵਾਲੀਆ ਗੈਲਰੀਆਂ ਵਿੱਚ ਚਲਾਈਆ ਜਾ ਸਕਣ ।
ਪੰਜਾਬ ਡਿਫੈਂਸ਼ ਵੈਲ਼ਫੇਅਰ ਸਰਵਿਸ ਡਿਪਾਰਟਮੈਂਟ ਦੀਆਂ ਪ੍ਰਾਪਤੀਆ ਦਾ ਜਿਕਰ ਕਰਦਿਆ ਬੁਲਾਰੇ ਨੇ ਕਿਹਾ ਕਿ ਬੀਤੇ 9 ਵਰਿ•ਆਂ ਦੋਰਾਨ ਸਾਲ 2007 ਤੋਂ 2015 ਤੱਕ ਵਿਭਾਗ ਨੇ 65 ਸਾਲ ਪੁਰਾਣੀਆਂ ਈ.ਐਸ.ਐਮ/ ਵਿਧਵਾਵਾਂ 3903.43 ਲੱਖ ਵਿੱਤੀ ਦਿੱੱਤੀ ਗਈ ਹੈ, ਵਾਰ ਜਗੀਰ ਵੱਜੋਂ 401.30 ਲੱਖ ਰੁਪਏ ਗ੍ਰਾਂਟ ਇੰਨ ਏਡ ਵੱਜੋ ਦਿੱਤੀ ਗਈ ਜਦਕਿ ਮਹੀਨਾਵਾਰ ਭੱਤੇ/ ਬਹਾਦਰੀ ਪੁਰਸਕਾਰ(ਸਿਵਲ ਤੇ ਫੋਜੀ), ਜੰਗੀ ਵਿਧਵਾਵਾਂ ਨੂੰ ਸਫਰੀ ਭੱਤਾ. ਸ਼ਹਾਦਤ  ਹਾਸਲ ਕਰਨ ਵਾਲੇ ਫੋਜੀ ਜਵਾਨਾਂ ਅਤੇ ਅਫਸਰਾਂ ਦੇ ਪਰਿਵਾਰਕ ਵਾਰਸਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ 7203.07 ਲੱਖ ਰੁਪਏ ਖਰਚ ਕਰ ਚੁੱਕੀ ਹੈ । ਐਨ.ਡੀ.ਏ ਲਈ ਚੁਣੇ ਜਾਣ ਵਾਲੇ ਹਰੇਕ ਨੋਜਵਾਨ ਨੂੰ ਇੱਕ ਲੱਖ ਦਾ ਵਿੱਤੀ ਮਦਦ , 284 ਲੱਖ ਦੀ ਲਾਗਤ ਨਾਲ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਦੀ ਸਥਾਪਨਾ, 118 ਸ਼ਹੀਦਾਂ ਦੇ ਪਰਿਵਾਰਾਂ ਨੂੰ 181 ਲੱਖ ਦੀ ਵਿੱਤੀ, ਇਸ ਤੋਂ ਇਲਾਵਾ ਜੰਗੀ ਵਿਧਵਾਵਾਂ ਨੂੰ ਪਲਾਟ/ ਮਕਾਨ ਖ੍ਰੀਦਣ ਲਈ 5 ਲੱਖ ਦੀ ਵਿੱਤੀ ਮਦਦ , 1-1-1999 ਤੋਂ ਹੁਣ ਤੱਕ ਵੱਖ ਵੱਖ ਆਪ੍ਰੇਸ਼ਨ ਦੋਰਾਨ 75% ਤੋਂ 100% ਅੰਗਹੀਣ ਹੋਏ 221 ਜਵਾਨਾਂ ਨੂੰ 1107.02 ਲੱੱਖ ਦੀ ਵਿੱਤੀ ਮਦਦ ਦਿੱਤੀ ਗਈ। ਇਸ ਤੋਂ ਇਲਾਵਾ ਸਾਬਕਾ ਫੋਜੀਆਂ ਦੇ ਬੱੱਚਿਆਂ ਨੂੰ  ਤਕੀਨੀਕੀ ਸਿੱੱਖਿਆ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਯੋਜਨਾ ਤਹਿਤ 5.88.55.375 ਰੁਪਏ ਦੀ ਵਿੱਤੀ ਮਦਦ 24,800 ਲਾਭਪਾਤਰੀ ਨੂੰ ਦਿੱਤਾ ਗਿਆ ।
ਉਨ•ਾ ਕਿਹਾ ਕਿ ਪੰੰਜਾਬ ਸਰਕਾਰ ਦੇਸ਼ ਦੇ ਰਾਖਿਆਂ ਦੀ ਹਰ ਮਦਦ ਕਰਨ ਲਈ ਹਰ ਸਮੇਂ ਤੱੱਤਪਰ ਹੈ ।