ਭਾਵੁਕ ਹੋ ਕੇ ਕੁਮਾਰਸੁਆਮੀ ਨੇ ਕਿਹਾ, ‘ਦੋ ਘੰਟੇ ‘ਚ ਛੱਡ ਸਕਦਾ ਹਾਂ ਅਹੁਦਾ’

ਬੈਂਗਲੁਰੂ— ਕਰਨਾਟਕ ‘ਚ ਗੱਠਜੋੜ ਦੀ ਸਰਕਾਰ ਚਲਾਉਣਾ ਸੀ.ਐੈੱਮ. ਕੁਮਾਰਸਵਾਮੀ ਲਈ ਜ਼ਹਿਰ ਪੀਣ ਦੇ ਬਰਾਬਰ ਹੈ। ਇਹ ਗੱਲ ਕਿਸੇ ਹੋਰ ਨੇ ਨਹੀਂ ਬਲਕਿ ਕੁਮਾਰਸਵਾਮੀ ਨੇ ਖੁਦ ਕਹੀ ਹੈ। ਸ਼ਨੀਵਾਰ ਨੂੰ ਇਕ ਪ੍ਰੋਗਰਾਮ ‘ਚ ਕੁਮਾਰਸਵਾਮੀ ਦਾ ਦਰਦ ਝਲਕਿਆ ਅਤੇ ਉਨ੍ਹਾਂ ਨੇ ਅੱਖਾਂ ‘ਚ ਪਾਣੀ ਭਰ ਕੇ ਇਹ ਕਿਹਾ। ਹਾਲਾਂਕਿ ਉਨ੍ਹਾਂ ਦੀ ਪਾਰਟੀ ਦੇ ਲੋਕ ਇਸ ਗੱਲ ਤੋਂ ਖੁਸ਼ ਹਨ ਕਿ ਉਨ੍ਹਾਂ ਦੇ ਅੰਨਾ ਜਾਂ ਥੰਮਾ (ਭਰਾ) ਸੀ.ਐੈੱਮ. ਬਣੇ ਹਨ ਪਰ ਉਹ ਵਰਤਮਾਨ ਹਾਲਾਤ ਤੋਂ ਖੁਸ਼ ਨਹੀਂ ਹਨ।
ਜੇ.ਡੀ.ਐੈੱਸ. ਵੱਲੋਂ ਉਨ੍ਹਾਂ ਦੇ ਸੀ.ਐੈੱਮ. ਬਣਨ ਦੀ ਖੁਸ਼ੀ ‘ਚ ਆਯੋਜਿਤ ਕੀਤੇ ਗਏ ਈਵੈਂਟ ‘ਚ ਕੁਮਾਰਸਵਾਮੀ ਨੇ ਗੁਲਦਸਤੇ ਅਤੇ ਫੁੱਲਾਂ ਦੇ ਹਾਰ ਤੱਕ ਸਵੀਕਾਰ ਨਹੀਂ ਕੀਤੇ। ਕੁਮਾਰਸਵਾਮੀ ਨੇ ਕਿਹਾ ਕਿ ਮੈਂ ਕਿਸੇ ਨੂੰ ਦੱਸੇ ਬਿਨਾਂ ਆਪਣੇ ਦਰਦ ਨੂੰ ਕੰਟਰੋਲ ਕਰ ਰਿਹਾ ਹੈ, ਜੋ ਜ਼ਹਿਰ ਤੋਂ ਘੱਟ ਨਹੀਂ ਹੈ। ਗੱਠਜੋੜ ਦੀ ਸਰਕਾਰ ਦੀ ਅਗਵਾਈ ਕਰਨ ਦੇ ਸੰਬੰਧ ‘ਚ ਕੁਮਾਰਸਵਾਮੀ ਨੇ ਕਿਹਾ ਕਿ ਜੋ ਕੁਝ ਵੀ ਚੱਲ ਰਿਹਾ ਹੈ, ਉਸ ਤੋਂ ਉਹ ਖੁਸ਼ ਨਹੀਂ ਹਨ।
ਸੋਸ਼ਲ ਮੀਡੀਆ ਪੋਸਟ ਤੋਂ ਦੁੱਖੀ ਕੁਮਾਰਸਵਾਮੀ
ਕੁਮਾਰਸਵਾਮੀ ਦੇ ਇਸ ਭਾਵੁਕ ਭਾਸ਼ਣ ਦੀ ਵਜ੍ਹਾ ਸੋਸ਼ਲ ਮੀਡੀਆ ਪੋਸਟ ਹੈ। ਇਸ ‘ਕੁਮਾਰਸਵਾਮੀ ਮੇਰੇ ਸੀ.ਐੈੱਮ ਨਹੀਂ’ ਸੋਸ਼ਲ ਮੀਡੀਆ ਪੋਸਟ ਦਾ ਅਸਰ ਸਮਝਿਆ ਜਾ ਰਿਹਾ ਹੈ। ਦਰਅਸਲ ਕੋਦਾਗੂ ਦੇ ਇਕ ਲੜਕੇ ਨੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ ‘ਚ ਪਿੰਡ ਦੀ ਸੜਕ ਵਹਿ ਗਈ। ਉਸ ਨੇ ਕਿਹਾ ਕਿ ਸੀ.ਐੈੱਮ. ਨੂੰ ਇਸ ਦੀ ਚਿੰਤਾ ਨਹੀਂ ਹੈ। ਇਸ ਤਰ੍ਹਾਂ ਕੋਸਟਲ ਜ਼ਿਲੇ ਦੇ ਮਛੇਰੇ ਵੀ ਲੋਨ ਮੁਆਫੀ ਨਾ ਹੋਣ ਦੀ ਵਜ੍ਹਾ ਨਾਲ ਕੁਮਾਰਸਵਾਮੀ ਸਰਕਾਰ ਦੇ ਖਿਲਾਫ ਆਵਾਜ਼ ਚੁੱਕੀ ਹੈ।
ਸੀ.ਐੈੱਮ. ਕੁਮਾਰਸਵਾਮੀ ਨੇ ਕਿਹਾ, ”ਕੋਈ ਨਹੀਂ ਜਾਣਦਾ ਕਿ ਲੋਨ ਮੁਆਫੀ ਲਈ ਅਧਿਕਾਰਾਂ ਨੂੰ ਮਨਾਉਣ ਲਈ ਮੈਨੂੰ ਕਿੰਨੀ ਬਾਜ਼ੀਗਰੀ ਕਰਨੀ ਪਈ ਹੈ। ਸੀ.ਐੈੱਮ. ਨੇ ਕਿਹਾ, ਹੁਣ ਉਹ ‘ਅੰਨਾ ਭਾਗਿਆ ਸਕੀਮ’ ‘ਚ 5 ਕਿਲੋ ਚੌਲਾਂ ਦੀ ਬਜਾਏ 7 ਕਿਲੋ ਚਾਹੁੰਦੇ ਹਨ। ਮੈਂ ਇਸ ਲਈ ਉਥੇ 2500 ਕਰੋੜ ਰੁਪਏ ਲੈ ਕੇ ਆਵਾਂ? ਟੈਕਸ ਲੱਗਣ ਲਈ ਮੇਰੀ ਆਲੋਚਨਾ ਹੋ ਰਹੀ ਹੈ। ਇਨ੍ਹਾਂ ਸਭ ਤੋਂ ਇਲਾਵਾ ਮੀਡੀਆ ਕਹਿ ਰਿਹਾ ਹੈ ਕਿ ਮੇਰੀ ਲੋਨ ਮੁਆਫੀ ‘ਚ ਸਪੱਸ਼ਟਤਾ ਨਹੀਂ ਹੈ। ਜੇਕਰ ਮੈਂ ਚਾਹਾਂ ਤਾਂ 2 ਘੰਟੇ ਦੇ ਅੰਦਰ ਸੀ.ਐੈੱਮ. ਦਾ ਅਹੁਦਾ ਛੱਡ ਸਕਦਾ ਹਾਂ।”
ਸੀ.ਐੈੱਮ. ਨੇ ਕਿਹਾ ਕਿ ਇਹ ਉਨ੍ਹਾਂ ਦੀ ਬਦਕਿਸਮਤੀ ਹੈ ਕਿ ਚੋਣਾਂ ਦੌਰਾਨ ਲੋਕ ਉਨ੍ਹਾਂ ਨੂੰ ਸੁਣਨ ਲਈ ਤਾਂ ਇਕੱਠੇ ਹੋਏ ਪਰ ਜਦੋਂ ਵੋਟ ਦੇਣ ਦੀ ਵਾਰੀ ਆਈ ਤਾਂ ਪਾਰਟੀ ਦੇ ਉਮੀਦਵਾਰ ਨੂੰ ਭੁੱਲ ਗਏ। ਕੁਮਾਰਸਵਾਮੀ ਨੇ ਕਿਹਾ, ”ਈਸ਼ਵਰ ਨੇ ਮੈਨੂੰ ਇਹ ਸ਼ਕਤੀ (ਸੀ.ਐੱਮ. ਅਹੁਦਾ) ਦਿੱਤੀ ਹੈ। ਉਹ ਤੈਅ ਕਰਨਗੇ ਕਿ ਮੈਨੂੰ ਕਿੰਨੇ ਦਿਨ ਰਹਿਣਾ ਹੈ।” ਕੁਮਾਰਸਵਾਮੀ ਨੇ ਇਕ ਤਰ੍ਹਾਂ ਨਾਲ ਵਿਧਾਨਸਭਾ ਚੋਣਾਂ ‘ਚ ਆਪਣੀ ਪਾਰਟੀ ਦੇ ਖਰਾਬ ਪ੍ਰਦਰਸ਼ਨਾਂ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੀ.ਐੈੱਮ. ਦਾ ਅਹੁਦਾ ਕੇਵਲ ਲੋਕਾਂ ਦੀ ਭਲਾਈ ਲਈ ਲਿਆ ਹੈ।