ਉਮਰ ਵਧਣ ਦੇ ਨਾਲ ਮਨੁੱਖ ਦੇ ਕੰਨ ਅਤੇ ਨੱਕ ਦੇ ਆਕਾਰ ‘ਚ ਵਾਧਾ ਹੁੰਦਾ ਹੈ ਪਰ ਅੱਖਾਂ ਜਨਮ ਤੋਂ ਮੌਤ ਤਕ ਇਕ ਹੀ ਆਕਾਰ ਦੀਆਂ ਰਹਿੰਦੀਆਂ ਹਨ।
ਉਂਗਲੀਆਂ ਦੇ ਨਿਸ਼ਾਨ ਦੀ ਤਰ੍ਹਾਂ ਹਰੇਕ ਵਿਅਕਤੀ ਦੀ ਜੀਭ ਦੇ ਨਿਸ਼ਾਨ ਵੀ ਵੱਖ-ਵੱਖ ਹੁੰਦੇ ਹਨ।
ਛਿਕਦੇ ਸਮੇਂ ਅੱਖਾਂ ਖੁਲ੍ਹੀਆਂ ਰੱਖ ਸਕਣਾ ਮੁਸ਼ਕਲ ਹੈ ਅਤੇ ਛਿਕਦੇ ਸਮੇਂ ਦਿਲ ਦੀ ਗਤੀ ਇਕ ਮਿਲੀ ਸੈਕਿੰਡ ਦੇ ਲਈ ਰੁਕ ਜਾਂਦੀ ਹੈ।
ਉਂਗਲੀਆਂ ਖਿੱਚਣ ‘ਤੇ ਜੋ ਆਵਾਜ਼ ਹੁੰਦੀ ਹੈ ਉਹ ਨਾਈਟ੍ਰੋਜਨ ਬਬਲਸ ਦੇ ਬ੍ਰਸਟ ਹੋਣ ਦੀ ਹੁੰਦੀ ਹੈ।
ਸਿਰਫ਼ ਇਕ ਘੰਟਾ ਹੈੱਡਫ਼ੋਨ ਲਗਾਉਣ ਨਾਲ ਸਾਡੇ ਕੰਨਾਂ ‘ਚ ਜੀਵਾਣੂਆਂ ਦੀ ਗਿਣਤੀ 700 ਗੁਣਾ ਵਧ ਜਾਂਦੀ ਹੈ।










