ਆਦਤ ‘ਚ ਦਿਖਣਗੇ ਬਿਪਾਸ਼ਾ ਤੇ ਕਰਨ

ਲੰਬੇ ਸਮੇਂ ਤੋਂ ਚਰਚਾ ਸੀ ਕਿ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਉਸ ਦਾ ਪਤੀ ਕਰਨ ਸਿੰਘ ਗਰੋਵਰ ਇੱਕ ਵਾਰ ਫ਼ਿਰ ਤੋਂ ਵੱਡੇ ਪਰਦੇ ‘ਤੇ ਇਕੱਠੇ ਕੰਮ ਕਰਨ ਵਾਲੇ ਹਨ। ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਸ਼ਹੂਰ ਗਾਇਕ ਮੀਕਾ ਸਿੰਘ ਇੱਕ ਫ਼ਿਲਮ ਪ੍ਰੋਡਿਊਸ ਕਰ ਰਿਹਾ ਹੈ ਜਿਸ ‘ਚ ਮੁੱਖ ਅਭਿਨੇਤਰੀ ਦੇ ਤੌਰ ‘ਤੇ ਬਿਪਾਸ਼ਾ ਬਾਸੂ ਨੂੰ ਲਿਆ ਗਿਆ ਹੈ। ਬਿਪਾਸ਼ਾ ਇਸ ਫ਼ਿਲਮ ਤੋਂ ਵੱਡੇ ਪਰਦੇ ‘ਤੇ ਕਮਬੈਕ ਕਰ ਰਹੀ ਹੈ। ਉਸ ਨੇ ਵਿਆਹ ਤੋਂ ਬਾਅਦ ਹੁਣ ਤਕ ਕੋਈ ਫ਼ਿਲਮ ਨਹੀਂ ਕੀਤੀ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਹੈ ਕਿ ਇਸ ਫ਼ਿਲਮ ‘ਚ ਕਰਨ ਸਿੰਘ ਗਰੋਵਰ ਨੂੰ ਹੀ ਮੁੱਖ ਹੀਰੋ ਵਜੋਂ ਚੁਣਿਆ ਗਿਆ ਹੈ। ਫ਼ਿਲਮ ਦਾ ਨਾਂ ਆਦਤ ਹੋਵੇਗਾ। ਇਸ ਦੀ ਸਕ੍ਰਿਪਟ ‘ਚ ਕੁੱਝ ਤਬਦੀਲੀਆਂ ਕਰ ਕੇ ਕਰਣ ਦੀ ਭੂਮਿਕਾ ਤਿਆਰ ਕੀਤੀ ਜਾਵੇਗੀ। ਇਸ ਬੌਲੀਵੁੱਡ ਜੋੜੀ ਦੇ ਕਾਫ਼ੀ ਫ਼ੈਨਜ਼ ਹਨ। ਇਹੀ ਕਾਰਨ ਹੈ ਕਿ ਫ਼ਿਲਮਸਾਜ਼ ਨੇ ਇਸ ਫ਼ਿਲਮ ‘ਚ ਦੋਹਾਂ ਨੂੰ ਇਕੱਠੇ ਲੈਣ ਦਾ ਫ਼ੈਸਲਾ ਲਿਆ ਹੈ। ਦੋਹਾਂ ਦੇ ਵਿਆਹ ਤੋਂ ਬਾਅਦ ਇਕੱਠਿਆਂ ਕੀਤੀ ਗਈ ਇਹ ਪਹਿਲੀ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਇਹ ਦੋਵੇਂ 2015 ‘ਚ ਰਿਲੀਜ਼ ਹੋਈ ਹੌਰਰ ਫ਼ਿਲਮ ਅਲੋਨ ‘ਚ ਨਜ਼ਰ ਆਏ ਸਨ। ਫ਼ਿਲਮ ਆਦਤ ਨੂੰੰ ਭੁਸ਼ਣ ਪਟੇਲ ਨਿਰਦੇਸ਼ਤ ਕਰਣਗੇ ਅਤੇ ਫ਼ਿਲਮ ਦੀ ਸਕ੍ਰਿਪਟ ਫ਼ਿਲਮਸਾਜ਼ ਵਿਕਰਮ ਭੱਟ ਨੇ ਲਿਖੀ ਹੈ। ਪਿਛਲੇ ਹਫ਼ਤੇ ਭੁਸ਼ਣ ਨੇ ਲੰਦਨ ‘ਚ ਇਸ ਫ਼ਿਲਮ ਦੀ ਸ਼ੂਟਿੰਗ ਲਈ ਕੁਝ ਸਥਾਨ ਫ਼ਾਈਨਲ ਕਰ ਲਈਆਂ ਹਨ। ਇਹ ਇੱਕ ਥਰਿਲਰ ਫ਼ਿਲਮ ਹੋ ਸਕਦੀ ਹੈ।