ਜ਼ਿੰਬਾਬਵੇ ਖਿਡਾਰੀਆਂ ਦੀ ਬੋਰਡ ਨੂੰ ਧਮਕੀ, ਤਨਾਖ਼ਾਹ ਦਿਓ ਨਹੀਂ ਤਾਂ ਛੱਡ ਦਿਆਂਗੇ ਕ੍ਰਿਕਟ ਨੂੰ ਧਮਕੀ, ਤਨਾਖ਼ਾਹ ਦਿਓ ਨਹੀਂ ਤਾਂ ਛੱਡ ਦਿਆਂਗੇ ਕ੍ਰਿਕਟ

ਨਵੀਂ ਦਿੱਲੀ – ਜ਼ਿੰਬਾਬਵੇ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਬੋਰਡ ਨੂੰ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਸੈਲਰੀ ਨਾ ਮਿਲੀ ਤਾਂ ਉਹ ਕ੍ਰਿਕਟ ਛੱਡ ਦੇਣਗੇ। ਟੀਮ ਨੇ ਜੁਲਾਈ ‘ਚ ਆਸਟਰੇਲੀਆ ਅਤੇ ਸਤੰਬਰ ਨੂੰ ਪਾਕਿਸਤਾਨ ਟੀਮ ਨਾਲ ਸੀਰੀਜ਼ ਖੇਡਣੀਆਂ ਹਨ, ਪਰ ਜ਼ਿੰਬਾਬਵੇ ਦੇ ਖਿਡਾਰੀਆਂ ਦੀ ਇਸ ਅਚਾਨਕ ਮੰਗ ਨਾਲ ਬੋਰਡ ਵੀ ਦਬਾਅ ‘ਚ ਆ ਗਿਆ ਹੈ।
ਖਿਡਾਰੀਆਂ ਨੇ ਬੋਰਡ ਨੂੰ ਸਾਫ਼ ਸ਼ਬਦਾਂ ‘ਚ ਕਿਹਾ ਕਿ ਬਕਾਇਆ ਸੈਲਰੀ ਦਾ ਭੁਗਤਾਨ ਕਰੋ ਨਹੀਂ ਤਾਂ ਪਾਕਿਸਤਾਨ ਅਤੇ ਆਸਟਰੇਲੀਆ ਨਾਲ ਹੋਣ ਵਾਲੀ ਟੀ-20 ਸੀਰੀਜ਼ ‘ਚ ਸਾਰੇ ਖਿਡਾਰੀ ਨਹੀਂ ਖੇਡਣਗੇ। ਰਿਪੋਰਟ ਅਨੁਸਾਰ, ਜ਼ਿੰਬਾਬਵੇ ਦੇ ਖਿਡਾਰੀਆਂ ਨੇ ਆਪਣੇ ਬੋਰਡ ਨੂੰ 25 ਜੂਨ ਤਕ ਦਾ ਸਮਾਂ ਦਿੱਤਾ ਹੈ।
ਖਿਡਾਰੀਆਂ ਨੂੰ ਨਹੀਂ ਮਿਲ ਰਹੀ ਮੈਚ ਫ਼ੀਸ
ਜ਼ਿੰਬਾਬਵੇ ਦੇ ਖਿਡਾਰੀਆਂ ਨੂੰ ਬੋਰਡ ਵਲੋਂ ਮੌਜੂਦਾ ਸਮੇਂ ‘ਚ ਤਨਖ਼ਾਹ ਨਹੀਂ ਮਿਲ ਰਹੀ। ਪਿਛਲੇ ਤਿੰਨ ਮਹੀਨਿਆਂ ਤੋਂ ਖਿਡਾਰੀ ਬਿਨ੍ਹਾਂ ਸੈਲਰੀ ਦੇ ਗੁਜ਼ਾਰਾ ਕਰ ਰਹੇ ਹਨ। ਪਿਛਲੇ ਸਾਲ ਜੁਲਾਈ ‘ਚ ਸ਼੍ਰੀਲੰਕਾ ਖ਼ਿਲਾਫ਼ ਖੇਡੀ ਗਈ ਸੀਰੀਜ਼ ਦੀ ਮੈਚ ਫ਼ੀਸ ਵੀ ਹਾਲੇ ਤਕ ਖਿਡਾਰੀਆਂ ਨੂੰ ਨਹੀਂ ਮਿਲੀ। ਇਸ ‘ਚ ਟੀਮ ਨੇ ਆਸਟਰੇਲੀਆ ਅਤੇ ਪਾਕਿਸਤਾਨ ਖ਼ਿਲਾਫ਼ ਸੀਰੀਜ਼ ਲਈ ਟ੍ਰੇਨਿੰਗ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਜੇ ਜ਼ਿੰਬੇਬਵੇ ਕ੍ਰਿਕਟ ਬੋਰਡ ਦੀ ਗੱਲ ਕਰੀਏ ਤਾਂ ਉਹ ਹਾਲੇ ਤਕ ਘਾਟੇ ਵਿੱਚ ਹੀ ਚੱਲ ਰਿਹਾ ਹੈ। ਬੋਰਡ ‘ਤੇ 19 ਮਿਲਿਅਨ ਡਾਲਰ ਦਾ ਕਰਜ਼ਾ ਹੈ। ICC ਨੇ ਆਰਥਿਕ ਮਦਦ ਦੀ ਗੱਲ ਕੀਤੀ ਹੈ, ਪਰ ਉਸ ਦੇ ਮਿਲਣ ਵਿੱਚ ਹਾਲੇ ਸਮਾਂ ਹੈ। ਬੋਰਡ ਦੇ ਪ੍ਰਧਾਨ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਨੇ ਕਿਹਾ ਕਿ ਖ਼ਰਾਬ ਆਰਥਿਕ ਸਥਿਤੀ ਕਾਰਨ ਬੋਰਡ ਆਪਣੇ ਖਿਡਾਰੀਆਂ ਅਤੇ ਸਟਾਫ਼ ਨੂੰ ਤਨਖ਼ਾਹ ਨਹੀਂ ਦੇ ਪਾ ਰਿਹਾ। ਵੈਸੇ, ਇਹ ਮਾਮਲਾ ਸਾਡੀ ਪਹਿਲੀ ਤਰਜੀਹ ਹੈ, ਅਤੇ ਇਸ ਲਈ ਬੋਰਡ ਇਸ ਨੂੰ ਸੁਲਝਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।