ਧਨੀਏ ਦਾ ਜੂਸ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ

ਨਵੀਂ ਦਿੱਲੀਂ ਧਨੀਏ ਦੀ ਵਰਤੋਂ ਅੱਜ ਤੋਂ ਨਹੀਂ ਸਗੋਂ ਸਦੀਆਂ ਤੋਂ ਕੀਤੀ ਜਾ ਰਹੀ ਹੈ। ਧਨੀਆ ਜਿੱਥੇ ਭੋਜਨ ਨੂੰ ਸਜਾਉਣ ਦੇ ਕੰਮ ਆਉਂਦਾ ਹੈ, ਉੱਥੇ ਇਸ ਨਾਲ ਸਿਹਤ ਸਬੰਧੀ ਕੁੱਝ ਫ਼ਾਇਦੇ ਵੀ ਹੁੰਦੇ ਹਨ। ਜੇ ਹਰੇ ਧਨੀਏ ਦਾ ਜੂਸ ਰੋਜ਼ ਪੀਤਾ ਜਾਵੇ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਧਨੀਏ ਦਾ ਜੂਸ ਬਣਾਉਣ ਅਤੇ ਉਸ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ…
ਡਰਿੰਕ ਬਣਾਉਣ ਦਾ ਤਰੀਕਾ
ਇੱਕ ਗਲਾਸ ਪਾਣੀ ਓਬਾਲ ਲਓ। ਫ਼ਿਰ ਉਸ ‘ਚ ਧਨੀਆ ਕੱਟ ਕੇ ਮਿਲਾਓ। ਧਨੀਏ ਨੂੰ ਪਾਣੀ ‘ਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਫ਼ਿਰ ਛਾਣ ਲਓ। ਫ਼ਿਰ ਇਸ ‘ਚ ਨਿਬੂੰ ਦਾ ਰਸ ਅਤੇ ਨਮਕ ਮਿਲਾਓ। ਇਸ ਡਰਿੰਕ ਨੂੰ ਰੋਜ਼ ਪੀਓ।
ਫ਼ਾਇਦੇ
1. ਕਿਡਨੀ ਦੀ ਸਮੱਸਿਆ ਤੋਂ ਰਾਹਤ
ਇਸ ਡਰਿੰਕ ਨੂੰ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਦੂਰ ਹੁੰਦੇ ਹਨ ਅਤੇ ਕਿਡਨੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

2. ਮੋਟਾਪਾ ਘੱਟ ਕਰੇ
ਇਸ ‘ਚ ਕੈਲੋਰੀ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ, ਜਿਸ ਨਾਲ ਸਰੀਰ ‘ਚ ਜਮ੍ਹਾ ਵਾਧੂ ਚਰਬੀ ਖਤਮ ਹੁੰਦੀ ਹੈ ਅਤੇ ਮੋਟਾਪਾ ਦੂਰ ਹੂੰਦਾ ਹੈ।

3. ਦਿਲ ਸਬੰਧੀ ਰੋਗ
ਇਸ ਡਰਿੰਕ ‘ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਦਿਲ ਸਬੰਧੀ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ ‘ਚ ਸਹਾਈ ਹੈ।

4. ਕੋਲੈਸਟਰੋਲ ਨੂੰ ਕੰਟਰੋਲ ਕਰੇ
ਧਨੀਏ ਦਾ ਜੂਸ ਪੀਣ ਨਾਲ ਕੋਲੈਸਟਰੋਲ ਕੰਟਰੋਲ ‘ਚ ਰਹਿੰਦਾ ਹੈ ਇਸ ਲਈ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

5. ਅੱਖਾਂ ਲਈ ਫ਼ਾਇਦੇਮੰਦ
ਇਸ ਦੇ ਇਲਾਵਾ ਧਨੀਏ ‘ਚ ਵਿਟਾਮਿਨ ਏ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਅੱਖਾਂ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਸ ਡਰਿੰਕ ਨੂੰ ਪੀਣ ਨਾਲ ਮੋਤੀਆਬਿੰਦ ਤੋਂ ਬਚਾਅ ਹੁੰਦਾ ਹੈ।

6. ਸ਼ੂਗਰ
ਇਸ ਡਰਿੰਕ ਦੀ ਵਰਤੋਂ ਨਾਲ ਸ਼ੂਗਰ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।ਇਸ ਲਈ ਸ਼ੂਗਰ ਦੇ ਮਰੀਜ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।