ਬਾ. ਲੀਵੁੱਡ ਅਦਾਕਾਰ ਰਣਵੀਰ ਸਿੰਘ ਸੈਲੀਬ੍ਰਿਟੀ ਦੇ ਜੀਵਨ ਨੂੰ ਆਸਾਨ ਨਹੀਂ ਮੰਣਦਾ ਹੈ। ਰਣਵੀਰ ਨੇ ਕਿਹਾ, ‘ਸੈਲੀਬ੍ਰਿਟੀ ਦਾ ਜੀਵਨ ਆਸਾਨ ਨਹੀਂ ਹੈ ਬਹੁਤ ਸਾਰੀ ਪ੍ਰੀਖਿਆਵਾਂ ਹਨ। ਮੋਬਾਇਲ ਫੋਨ ਅਤੇ ਸਮਾਰਟ ਫੋਨ ਆਉਣ
ਨਾਲ ਇਹ ਸਭ ਹੋਰ ਵੀ ਮੁਸ਼ਕਲ ਹੋ ਗਿਆ ਹੈ। ਇੱਥੇ ਹਮੇਸ਼ਾ ਜਾਗਰੂਕ ਰਹਿਣਾ ਪੈਂਦਾ ਹੈ, ਕਦੇ- ਕਦੇ ਤਾਂ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ ਪਰ ਇਹ ਸਾਰੀ ਚੀਜਾਂ ਤੁਹਾਨੂੰ ਅੱਗੇ ਲੈ ਕੇ ਵੀ ਜਾਂਦੀਆਂ ਹਨ। ਜੇ ਤੁਸੀਂ ਕਲਾਕਾਰ ਬਣਨ ਦਾ ਫ਼ੈਸਲਾ ਲਿਆ ਹੈ ਤਾਂ ਹਰ ਕਿਸੇ ਦੀਆਂ ਤੁਹਾਡੇ ‘ਤੇ ਨਜ਼ਰਾਂ ਹੁੰਦੀਆਂ ਹਨ। ਮੈਂ ਇਸ ਗੱਲ ਨੂੰ ਲੈ ਕੇ ਖ਼ੁਸ਼ ਹਾਂ ਕਿ ਲੋਕਾਂ ਦਾ ਧਿਆਨ ਮੇਰੇ ਵੱਲ ਹੈ। ਰਣਵੀਰ ਸਿੰਘ ਫਿਲਹਾਲਘਤਾਂ ਆਪਣੀ ਫਿਲਮ ‘ਗੁਲੀ ਬੁਆਏ’ ‘ਚ ਰੁੱਝੇ ਹੋਏ ਹਨ।
ਇਸ ਫਿਲਮ ‘ਚ ਉਹ ਰੈਪਰ ਸਿੰਗਰ ਦੀ ਭੂਮਿਕਾ ਨਿਭਾਅ ਰਿਹਾ ਹੈ। ਇਹ ਫਿਲਮ ਜੋਆ ਅਖ਼ਤਰ ਡਾਇਰੈਕਟਰ ਕਰ ਰਹੀ ਹੈ। ਫਿਲਮ ‘ਚ ਰਣਵੀਰ ਸਿੰਘ ਨਾਲ ਅਦਾਕਾਰਾ ਆਲੀਆ ਭੱਟ ਨੇ ਜੋੜੀ ਬਣਾਈ ਹੈ। ਇਸ ਫਿਲਮ ਤੋਂ ਇਲਾਵਾ ਰਣਵੀਰ
ਸਿੰਘ ਮਸ਼ਹੂਰ ਫਿਲਮਸਾਜ਼ ਰੋਹਿਤ ਸ਼ੈੱਟੀ ਦੀ ਡਾਇਰੈਕਸ਼ਨ ‘ਚ ਬਣ ਰਹੀ ਫਿਲਮ ‘ਸਿੰਬਾ’ ‘ਚ ਵੀ ਨਜ਼ਰ ਆਉਣ ਵਾਲਾ ਹੈ। ਇਸ ਫਿਲਮ ਦੇ ਨਿਰਮਾਤਾ ਕਰਨ ਜੌਹਰ ਹਨ। ‘ਸਿੰਬਾ’ ‘ਚ ਕਰਨ ਨੇ ਰਣਵੀਰ ਦੀ ਜੋੜੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ਼ ਅਲੀ ਖ਼ਾਨ ਦੀ ਬੇਟੀ ਸਾਰਾ ਅਲੀ ਖ਼ਾਨ ਨਾਲ ਬਣਾਈ ਹੈ। ਰਣਵੀਰ ਇਸ ‘ਚ ਇਕ ਦਮਦਾਰ ਪੁਲਿਸ ਅਫਸਰ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਇਸ ਸਾਲ ਦਸੰਬਰ ਤਕ ਰਿਲੀਜ਼ ਹੋਵੇਗੀ। ੲ











