ਸਿਡਨੀ : ਆਸਟ੍ਰੇਲੀਆ ਖਿਲਾਫ਼ ਵਨਡੇ ਸੀਰੀਜ਼ ਤੋਂ ਪਹਿਲਾਂ ਹੀ ਟੀਮ ਇੰਡੀਆ ਨੂੰ ਅੱਜ ਇਕ ਕਰਾਰਾ ਝਟਕਾ ਲੱਗ ਗਿਆ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਸੱਟ ਲੱਗ ਗਈ, ਜਿਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਖ਼ਬਰ ਹੈ ਕਿ ਮੁਹੰਮਦ ਸ਼ਮੀ ਆਸਟ੍ਰੇਲੀਆ ਖਿਲਾਫ਼ ਗੇਂਦਬਾਜ਼ੀ ਨਹੀਂ ਕਰ ਪਾਉਣਗੇ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਵਨਡੇ ਮੈਚਾਂ ਦੀ ਸੀਰੀਜ਼ 12 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਅਜਿਹੇ ਵਿਚ ਮੁਹੰਮਦ ਸ਼ਮੀ ਦੇ ਦੌਰੇ ਤੋਂ ਬਾਹਰ ਹੋਣ ਨਾਲ ਟੀਮ ਇੰਡੀਆ ਲਈ ਇਕ ਕਰਾਰਾ ਝਟਕਿਆ ਮੰਨਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਮੁਹੰਮਦ ਸ਼ਮੀ ਦੀ ਥਾਂ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਆਸਟ੍ਰੇਲੀਆ ਸੱਦਿਆ ਗਿਆ ਹੈ।















