ਬਦਲਦੇ ਲਾਈਫ਼ ਸਟਾਈਲ ਅਤੇ ਖਾਣ-ਪੀਣ ਕਾਰਨ ਸ਼ਰੀਰ ਨੂੰ ਅਨੇਕਾਂ ਰੋਗ ਹੋ ਜਾਂਦੇ ਹਨ। ਕੈਂਸਰ ਇੱਕ ਅਜਿਹਾ ਰੋਗ ਹੈ ਜਿਸ ਬਾਰੇ ਸੁਣਦੇ ਹੀ ਲੋਕ ਡਰ ਜਾਂਦੇ ਹਨ। ਇਹ ਰੋਗ ਹਰ ਦਿਨ ਵਧਦਾ ਜਾ ਰਿਹਾ ਹੈ। ਜੇਕਰ ਕੈਂਸਰ ਦਾ ਇਲਾਜ ਸਮੇਂ ਰਹਿੰਦੇ ਸ਼ੁਰੂ ਹੋ ਜਾਵੇ ਤਾਂ ਮਰੀਜ਼ ਬੱਚ ਸਕਦਾ ਹੈ। ਕਈ ਫ਼ਲ ਅਤੇ ਸਬਜ਼ੀਆਂ ਅਜਿਹੀਆਂ ਹਨ ਜੋ ਕੈਂਸਰ ਸੈੱਲ ਨੂੰ ਖ਼ਤਮ ਕਰ ਦਿੰਦੀਆਂ ਹਨ। ਕੈਂਸਰ ਹੌਲੀ-ਹੌਲੀ ਕਰ ਕੇ ਇੱਕ ਵੱਡੀ ਬੀਮਾਰੀ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਦਾ ਕੋਈ ਇਲਾਜ ਨਹੀਂ, ਪਰ ਕੰਟਰੋਲ ਵੀ ਇੰਨਾ ਮਹਿੰਗਾ ਹੈ ਕਿ ਕਾਫ਼ੀ ਲੋਕ ਇਸ ਦਾ ਖ਼ਰਚ ਨਹੀਂ ਉਠਾ ਪਾਉਂਦੇ। ਅੱਜ ਅਸੀਂ ਤੁਹਾਨੂੰ ਕੈਂਸਰ ਤੋਂ ਬਚਣ ਲਈ ਕੁੱਝ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਨੂੰ ਆਪਣੇ ਤੋਂ ਦੂਰ ਰੱਖ ਸਕਦੇ ਹੋ।
ਬ੍ਰੋਕਲੀ: ਬ੍ਰੌਕਲੀ ਖਾਣ ਨਾਲ ਕੈਂਸਰ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਸ ਨਾਲ ਮਾਊਥ ਕੈਂਸਰ, ਬ੍ਰੈੱਸਟ ਕੈਂਸਰ, ਲਿਵਰ ਕੈਂਸਰ ਹੋਣ ਦਾ ਖ਼ਤਰਾ ਕਾਫ਼ੀ ਘੱਟ ਹੋ ਜਾਂਦਾ ਹੈ। ਹਫ਼ਤੇ ‘ਚ ਦੋ ਤਿੰਨ ਵਾਰ ਬ੍ਰੌਕਲੀ ਖਾਣਾ ਫ਼ਾਇਦੇਮੰਦ ਹੁੰਦਾ ਹੈ। ਬ੍ਰੌਕਲੀ ਨੂੰ ਸਬਜ਼ੀ ਦੇ ਰੂਪ ‘ਚ ਜਾਂ ਫ਼ਿਰ ਸੂਪ ਦੇ ਰੂਪ ‘ਚ ਵੀ ਖਾਧਾ ਜਾ ਸਕਦਾ ਹੈ, ਪਰ ਬ੍ਰੌਕਲੀ ਨੂੰ ਉਬਾਲ ਕੇ ਹਲਕੇ ਨਮਕ ਦੇ ਨਾਲ ਲੈਣਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ।
ਗ੍ਰੀਨ ਟੀ: ਗ੍ਰੀਨ ਟੀ ਪੀਣ ਨਾਲ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ। ਇਹ ਬ੍ਰੈੱਸਟ ਕੈਂਸਰ ਤੋਂ ਸੁਰੱਖਿਅਤ ਰੱਖਣ ‘ਚ ਮਦਦ ਕਰਦੀ ਹੈ।
ਟਮਾਟਰ: ਟਮਾਟਰ ‘ਚ ਭਰਪੂਰ ਮਾਤਰਾ ‘ਚ ਐਂਟੀ ਔਕਸੀਡੈਂਟ ਮੌਜੂਦ ਹੁੰਦੇ ਹਨ ਜੋ ਇਮਊਨ ਸਿਸਟਮ ਨੂੰ ਬੂਸਟ ਕਰਨ ਦਾ ਕੰਮ ਕਰਦੇ ਹਨ। ਟਮਾਟਰ, ਵਿਟਾਮਿਨ A, C ਅਤੇ E ਦਾ ਵੀ ਬਿਹਤਰੀਨ ਸਰੋਤ ਹੈ। ਇਸ ਦੇ ਨਾਲ ਹੀ ਇਹ ਬ੍ਰੈੱਸਟ ਕੈਂਸਰ ਤੋਂ ਵੀ ਬਚਾਅ ਕਰਦਾ ਹੈ। ਟਮਾਟਰ ਨੂੰ ਜੂਸ ਜਾਂ ਸਲਾਦ ਦੇ ਰੂਪ ‘ਚ ਲੈਣਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ।
ਬਲੂ ਬੈਰੀ: ਬਲੂ ਬੈਰੀ ਕੈਂਸਰ ਤੋਂ ਬਚਾਅ ਦਾ ਇਹ ਅਚੂਕ ਉਪਾਅ ਹੈ। ਬਲੂ ਬੈਰੀ ਸਕਿਨ, ਬ੍ਰੈੱਸਟ ਅਤੇ ਲਿਵਰ ਕੈਂਸਰ ਤੋਂ ਸੁਰੱਖਿਅਤ ਰੱਖਣ ‘ਚ ਮਦਦਗਾਰ ਹੁੰਦੀ ਹੈ। ਬਲੂ ਬੈਰੀ ਦਾ ਰਸ ਪੀਣਾ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ।
ਅਦਰਕ: ਅਦਰਕ ਵੀ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਅ ‘ਚ ਸਹਾਈ ਹੈ। ਅਦਰਕ ਸ਼ਰੀਰ ‘ਚ ਮੌਜੂਦ ਟਾਕਸਿਨਜ਼ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਲਈ ਸਕਿਨ, ਬ੍ਰੈੱਸਟ ਕੈਂਸਰ ਹੋਣ ਦੀ ਆਸ਼ੰਕਾ ਬਹੁਤ ਘੱਟ ਹੋ ਜਾਂਦੀ ਹੈ।
ਲਸਣ: ਲਸਣ ‘ਚ ਕਈ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਕੈਂਸਰ ਨੂੰ ਸੁਰੱਖਿਅਤ ਰੱਖਦੇ ਹਨ। ਰੋਜ਼ਾਨਾ ਇੱਕ ਜਾਂ ਦੋ ਕਲੀ ਕੱਚਾ ਲਸਣ ਖਾਣ ਨਾਲ ਕੈਂਸਰ ਦਾ ਖ਼ਤਰਾ ਕਾਫ਼ੀ ਘੱਟ ਹੋ ਜਾਂਦਾ ਹੈ।










