ਦਿਲਚਸਪ ਹੋਵੇਗੀ ਇਸ ਵਾਰ ਦੀ ਖੇਲ ਰਤਨ ਪੁਰਸਕਾਰ ਟੱਕਰ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਕਪਤਾਨ ਅਤੇ ਦੁਨੀਆਂ ਦੇ ਸਰਵੋਤਮ ਬੱਲੇਬਾਜ਼ਾਂ ਵਿੱਚੋਂ ਇੱਕ ਵਿਰਾਟ ਙય૯੧ૼ, ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਸੋਨੇ ਸਣੇ ਚਾਰ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਟੇਬਲ ਟੈਨਿਸ ਖਿਡਾਰਣ ਮਾਨਿਕਾ ਬਤਰਾ ਅਤੇ ਸਟਾਰ ਜੈਵਲਿਨ ਥਰੋਅਰ ਐਥਲੀਟ ਨੀਰਜ ਚੋਪੜਾ ਦਾ ਨਾਮ ਦੇਸ਼ ਦੇ ਸਰਵੋਤਮ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਲ ਰਤਨ ਲਈ ਨਾਮਜ਼ਦ ਕਰਨ ਮਗਰੋਂ ਇਸ ਪੁਰਸਕਾਰ ਲਈ ਮੁਕਾਬਲਾ ਬਹੁਤ ਹੀ ਦਿਲਚਸਪ ਬਣ ਗਿਆ ਹੈ। ਇਸ ਸਰਵੋਤਮ ਐਵਾਰਡ ਲਈ ਤਿੰਨ ਬਿਹਤਰੀਨ ਖਿਡਾਰੀਆਂ ਦੇ ਨਾਮ ਆ ਚੁੱਕੇ ૯૩, ਅਤੇ ਖੇਡ ਮੰਤਰਾਲੇ ਨੂੰ ਇਸ ਵਾਰ ਖੇਲ ਰਤਨ ਦੀ ਚੋਣ ਕਰਨ ਲਈ ਕਾਫ਼ੀ ਜੱਦੋਜਹਿਦ ਕਰਨੀ ਪਵੇਗੀ। ਆਮ ਤੌਰ ‘ਤੇ ਸਰਕਾਰ ਦੀ ਗ਼ੈਰ-ਓਲੰਪਿਕਸ ਸਾਲ ਵਿੱਚ ਸਿਰਫ਼ ਇੱਕ ਖਿਡਾਰੀ ਨੂੰ ਇਹ ਪੁਰਸਕਾਰ ਦੇਣ ਦੀ ਨੀਤੀ ਰਹੀ ਹੈ। ਹਾਲਾਂਕਿ ਪਿਛਲੇ ਸਾਲ ਪੈਰਾ ਐਥਲੀਟ ਦੇਵੇਂਦਰ ਝਾਂਝਰੀਆ ਅਤੇ ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ ਨੂੰ ਸਾਂਝੇ ਤੌਰ ‘ਤੇ ਇਹ ਪੁਰਸਕਾਰ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ 2006 ਦੇ ਓਲੰਪਿਕਸ ਸਾਲ ૨ઽ૰ૻ૩, ਚਾਰ ਖਿਡਾਰੀਆਂ ૪ૼ।੨ૼ।઼ੴળ૨ૹ, ਦੀਪਾ ਙ૰૮ૻਙ૰, ਜੀਤੂ ਰਾਏ ਅਤੇ ਸਾਕਸ਼ੀ ਮਲਿਕ ਨੂੰ ਸਾਂਝੇ ਤੌਰ ‘ਤੇ ਪੁਰਸਕਾਰ ਮਿਲਿਆ ਸੀ। ਇਨ੍ਹਾਂ ਵਿੱਚੋਂ ਪੀ.ਵੀ.ਸਿੰਧੂ ਅਤੇ ਸਾਕਸ਼ੀ ਨੇ ਓਲੰਪਿਕਸ ਵਿੱਚ ਤਗ਼ਮੇ ਜਿੱਤੇ ਸਨ ਜਦਕਿ ਜੀਤੂ ਅਤੇ ਦੀਪਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। 2016 ਦੌਰਾਨ ਇਸ ਪੁਰਸਕਾਰ ਲਈ ਵਿਰਾਟ ਦੇ ਨਾਮ ਦੀ ਸਿਫ਼ਾਰਿਸ਼ ਕੀਤੀ ਗਈ ੴૼ, ਪਰ ਉਹ ਓਲੰਪਿਕਸ ਵਰ੍ਹਾ ਸੀ ਜਿਸ ਕਾਰਨ ਇਸ ‘ਤੇ ਵਿਚਾਰ ਨਹੀਂ ਹੋਇਆ। ਵਿਰਾਟ 2017 ਦੀਆਂ ਸ਼ਾਨਦਾਰ ਪ੍ਰਾਪਤੀਆਂ ਕਾਰਨ ਇਸ ਪੁਰਸਕਾਰ ਦਾ ਮਜ਼ਬੂਤ ਦਾਅਵੇਦਾਰ ਬਣਦਾ ਹੈ। ਪਿਛਲੇ ਸਾਲ ਇੰਗਲੈਂਡ ਵਿੱਚ ਹੋਈ ਚੈਂਪੀਅਨਜ਼ ਟਰੌਫ਼ੀ ਵਿੱਚ ਫ਼ਾਈਨਲ ਮੈਚ ‘ਚ ਪਾਕਿਸਤਾਨ ਹੱਥੋਂ ਮਿਲੀ ਹਾਰ ਭਾਰਤੀ ਕਪਤਾਨ ਅੱਗੇ ਅੜਿੱਕਾ ਬਣ ਸਕਦੀ ਹੈ। ਫ਼ਿਰ ੨ૼ, ਜੇ ਕਪਤਾਨੀ ਅਤੇ ਬੱਲੇਬਾਜ਼ੀ ਵਿੱਚ ਬਿਹਤਰੀਨ ਪ੍ਰਦਰਸ਼ਨ ਕਾਰਨ ਉਸ ਨੂੰ ਇਹ ਪੁਰਸਕਾਰ ਮਿਲ ਜਾਂਦਾ ਹੈ ਤਾਂ ਉਹ ਇਹ ਸਨਮਾਨ ਪ੍ਰਾਪਤ ਕਰਨ ਵਾਲਾ ਤੀਜਾ ਕ੍ਰਿਕਟਰ ਬਣ ਜਾਵੇਗਾ। ਉਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਅਤੇ ਮਹਿੰਦਰ ਸਿੰਘ ਧੋਨੀ ਨੂੰ ਖੇਲ ਰਤਨ ਦਿੱਤਾ ਗਿਆ ਹੈ।
ਵਿਰਾਟ ਦੇ ਰਾਹ ਵਿੱਚ ਸਭ ਤੋਂ ਵੱਡਾ ਅੜਿੱਕਾ 22 ਸਾਲਾ ਟੇਬਲ ਟੈਨਿਸ ਖਿਡਾਰਨ ਮਾਨਿਕਾ ਬਤਰਾ ਬਣ ਸਕਦੀ ਹੈ। ਹਾਲਾਂਕਿ ਭਾਰਤੀ ਟੇਬਲ ਟੈਨਿਸ ਸੰਘ (TTFI) ਮਾਨਿਕਾ ਦਾ ਨਾਮ ਅਰਜੁਨ ਪੁਰਸਕਾਰ ਲਈ ਭੇਜਿਆ ਸੀ। ਸੰਘ ਨੇ ਨਾਲ ਇਹ ਵੀ ਕਿਹਾ ਸੀ ਕਿ ਉਹ ਮਾਨਿਕਾ ਦਾ ਨਾਮ ਖੇਲ ਰਤਨ ਲਈ ਵੀ ਭੇਜ ਸਕਦਾ ਹੈ। ਮਾਨਿਕਾ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਦੋ ੴય૩શ, ਇੱਕ ਚਾਂਦੀ ਅਤੇ ਇੱਕ ਕਾਂਸੀ ਦੇ ਤਗ਼ਮੇ ਸਣੇ ਕੁੱਲ ਚਾਰ ਤਗ਼ਮੇ ਹਾਸਿਲ ਕੀਤੇ ਸਨ। ਉਸ ਨੇ ਟੇਬਲ ਟੈਨਿਸ ਨੂੰ ਇੱਕ ਝਟਕੇ ਵਿੱਚ ਨਵੀਆਂ ਉੱਚਾਈਆਂ ‘ਤੇ ਪਹੁੰਚਾ ਦਿੱਤਾ ਸੀ।
ਇਨ੍ਹਾਂ ਦੋਵਾਂ ਤੋਂ ਇਲਾਵਾ ਖੇਲ ਰਤਨ ਲਈ ਇੱਕ ਹੋਰ ਦਾਅਵੇਦਾਰ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗ਼ਮਾ ਜੇਤੂ 20 ਸਾਲਾ ਜੈਵਲਿਨ ਥਰੋਅਰ ਐਥਲੀਟ ਨੀਰਜ ਚੋਪੜਾ ਵੀ ਬਣ ਗਿਆ ਹੈ। ਜੂਨੀਅਰ ਵਰਗ ਦਾ ਵਿਸ਼ਵ ਰਿਕਾਰਡ ਆਪਣੇ ਨਾਮ ਕਰਨ ਵਾਲੇ ਨੀਰਜ ਨੇ ਬਹੁਤ ਹੀ ਘੱਟ ਉਮਰ ਵਿੱਚ ਉਹ ਸਫ਼ਲਤਾ ਹਾਸਿਲ ਕੀਤੀ ਹੈ ਜੋ ਭਾਰਤ ਦੇ ਬਹੁਤ ਹੀ ਘੱਟ ਐਥਲੀਟਾਂ ਨੂੰ ਨਸੀਬ ਹੁੰਦੀ ਹੈ। ਨ
ੀਰਜ ਦਾ ਸ਼ੁਮਾਰ ਇਸ ਸਮੇਂ ਦੁਨੀਆਂ ਦੇ ਚੋਟੀ ਦੇ ਐਥਲੀਟਾਂ ਵਿੱਚ ਹੁੰਦਾ ਹੈ।