ਬਿਗ ਬੌਸ-9 ਦੀ ਉਮੀਦਵਾਰ ਮੰਦਾਨਾ ਕਰੀਮੀ ਅੱਜਕਲ ਚਰਚਾ ‘ਚ ਹੈ। ਇਸ ਦਾ ਇਕ ਕਾਰਨ ਹੈ ਸ਼ੋਅ ‘ਚ ਬਾਕੀ ਉਮੀਦਵਾਰਾਂ ਨਾਲ ਉਸ ਦਾ ਬੇਰੁਖ਼ੀ ਭਰਿਆ ਰਵੱਈਆ ਅਤੇ ਦੂਜਾ ਹੈ ਉਸ ਦੀ ਆਉਣ ਵਾਲੀ ਫ਼ਿਲਮ ‘ਕਿਆ ਕੂਲ ਹੈਂ ਹਮ-3’ ਵਿੱਚ ਉਸ ਦਾ ਬੋਲਡ ਅੰਦਾਜ਼।
ਏਕਤਾ ਕਪੂਰ ਦੀ ਇਸ ਫ਼ਿਲਮ ਦਾ ਨਵਾਂ ਗੀਤ ‘ਓ ਬੁਆਏਜ਼ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਮੰਦਾਨਾ, ਤੁਸ਼ਾਰ, ਆਫ਼ਤਾਬ ਅਤੇ ਜਿਜ਼ੇਲ ਠਕਰਾਲ ‘ਤੇ ਫ਼ਿਲਮਾਇਆ ਗਿਆ ਹੈ। ਗੀਤ ‘ਚ ਬਿਕਨੀ ਪਹਿਨੀਂ ਮੰਦਾਨਾ ਕਾਫ਼ੀ ਹੌਟ ਲੱਗ ਰਹੀ ਹੈ। ਉਸ ਦਾ ਅਜਿਹਾ ਅੰਦਾਜ਼ ਪ੍ਰਸ਼ੰਸਕਾਂ ਲਈ ਕਾਫ਼ੀ ਹੈਰਾਨ ਕਰਨ ਵਾਲਾ ਹੈ।
ਦੱਸ ਦੇਈਏ ਕਿ ਅਜੇ ਕੁਝ ਦਿਨ ਪਹਿਲਾਂ ਹੀ ਮੰਦਾਨਾ ਦਾ ਇਕ ਹੌਟ ਫ਼ੋਟੋਸ਼ੂਟ ਵੀ ਸਾਹਮਣੇ ਆਇਆ ਸੀ, ਜੋ ਕਿ ਉਸ ਨੇ ‘ਬਿਗ ਬੌਸ’ ਦੇ ਘਰ ਜਾਣ ਤੋਂ ਪਹਿਲਾਂ ਕਰਵਾਇਆ ਸੀ। ਫ਼ਿਲਮ ‘ਕਿਆ ਕੂਲ ਹੈਂ ਹਮ-3’ ਦਾ ਨਿਰਦੇਸ਼ਨ ਉਮੇਸ਼ ਘਾੜਗੇ ਨੇ ਕੀਤਾ ਹੈ। ਇਹ ਫ਼ਿਲਮ ਇਸ ਮਹੀਨੇ 22 ਤਰੀਕ ਨੂੰ ਰਿਲੀਜ਼ ਹੋਵੇਗੀ।











