ਨਵੀਂ ਦਿੱਲੀ : ਦਿੱਲੀ ਵਿੱਚ ਜਿਸਤ-ਟਾਂਕ ਫਾਰਮੂਲੇ ‘ਤੇ ਸਵਾਲ ਚੁੱਕਦਿਆਂ ਹਾਈਕੋਰਟ ਨੇ ਕੇਜਰੀਵਾਲ ਸਰਕਾਰ ਤੋਂ ਪੱਛਿਆ ਹੈ ਕਿ ਪ੍ਰਦੂਸ਼ਣ ਵਿਚ ਕਿੰਨੀ ਗਿਰਾਵਟ ਆਈ ਹੈ। ਅਦਾਲਤ ਨੇ ਕਿਹਾ ਹੈ ਕਿ ਦੋ ਦਿਨਾਂ ਦੇ ਅੰਦਰ ਇਹ ਦੱਸਿਆ ਜਾਵੇ ਕਿ ਪ੍ਰਦੂਸ਼ਣ ਕਿੰਨਾ ਘੱਟ ਹੋਇਆ ਹੈ। ਨਾਲ ਹੀ ਸਰਕਾਰ ਨੂੰ ਇਹ ਵੀ ਪੁੱਛਿਆ ਹੈ ਕਿ ਹੁਣ ਟਰਾਇਲ ਦੀ ਕੀ ਜ਼ਰੂਰਤ ਹੈ?
ਅਦਾਲਤ ਵਿਚ ਦਿੱਲੀ ਸਰਕਾਰ ਨੇ ਕਿਹਾ ਹੈ ਕਿ ਪ੍ਰਦੂਸ਼ਣ ਘੱਟ ਹੋਇਆ ਹੈ। ਹਾਈਕੋਰਟ ਮੁਤਾਬਕ ਜੇਕਰ ਦਿੱਕਤਾਂ ਆ ਰਹੀਆਂ ਹਨ ਤਾਂ ਇਸ ਨੂੰ ਸਿਰਫ ਇੱਕ ਹਫਤੇ ਲਈ ਕਿਉਂ ਨਹੀਂ ਲਾਗੂ ਕਰ ਦਿੰਦੇ। ਅਦਾਲਤ ਨੇ ਦਿੱਲੀ ਸਰਕਾਰ ਨੂੰ ਦੋ ਦਿਨ ਅੰਦਰ ਰਿਪੋਰਟ ਸੌਂਪਣ ਲਈ ਕਿਹਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦਿੱਲੀ ਵਿਚ ਪਬਲਿਕ ਟਰਾਂਸਪੋਰਟ ਦੀ ਵਿਵਸਥਾ ‘ਤੇ ਵੀ ਸਵਾਲ ਚੁੱਕੇ ਹਨ। ਅਦਾਲਤ ਨੇ ਕਿਹਾ ਹੈ ਕਿ ਸਰਕਾਰ ਨੂੰ ਮੰਨਣਾ ਹੋਵੇਗਾ ਕਿ ਦਿੱਲੀ ਵਿਚ ਪਬਲਿਕ ਟਰਾਂਸਪੋਰਟ ਦੀ ਸਥਿਤੀ ਚੰਗੀ ਨਹੀਂ ਹੈ।















