ਰਾਹੁਲ ਨੇ ਸਰਕਾਰ ਖਿਲਾਫ ਨਕਾਰਾਤਮਕ ਮਾਹੌਲ ਬਣਾਇਆ, ਦੇਸ਼ ਤੋ ਮੰਗਣ ਮਾਫੀ : ਯੋਗੀ

ਲਖਨਊ— ਜੱਜ ਲੋਇਆ ਦੀ ਮੌਤ ਦੇ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਹੁਲ ਗਾਂਧੀ ਨੂੰ ਲੰਬੇ ਹੱਥੀ ਲੈਂਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੇ ਕਾਂਗਰਸ ਨੂੰ ਫਿਰ ਤੋਂ ਬੇਨਕਾਬ ਕਰ ਦਿੱਤਾ ਹੈ। ਰਾਹੁਲ ਗਾਂਧੀ ਨੂੰ ਦੇਸ਼ਵਾਸੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਯੋਗੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਜੱਜ ਬੀ.ਐੈੱਚ. ਲੋਇਆ ਦੀ ਮੌਤ ‘ਤੇ ਐੈੱਸ.ਆਈ. ਟੀ. ਜਾਂਚ ਦੀ ਮੰਗ ਖਾਰਜ ਕਰ ਦਿੱਤੀ ਹੈ। ਇਸ ਮਾਮਲੇ ਦੀ ਦੁਬਾਰਾ ਜਾਂਚ ਲਈ ਸੁਪਰੀਮ ਕੋਰਟ ‘ਚ ਕਈ ਪਟੀਸ਼ਨਾਂ ਦਾਇਰ ਕੀਤੀ ਗਈਆਂ ਸਨ। ਜਿਸ ‘ਤੋ 19 ਅਪ੍ਰੈਲ ਨੂੰ ਕੋਰਟ ਨੇ ਫੈਸਲੇ ਸੁਣਾਇਆ ਹੈ।
ਸੀ.ਬੀ.ਆਈ. ਦੇ ਸਪੈਸ਼ਲ ਜੱਜ ਬੀ.ਐੱਚ. ਲੋਇਆ ਸੋਹਰਾਬੁਦੀਨ ਸ਼ੇਖ ਐਨਕਾਉਂਟਰ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਇਸ ‘ਤੇ 1 ਦਸੰਬਰ, 2014 ਨੂੰ ਨਾਗਪੁਰ ‘ਚ ਉਸ ਦੀ ਮੌਤ ਹੋ ਗਈ ਸੀ। ਮੌਤ ਦੇ ਕਾਰਨ ਹਾਰਟ ਅਟੈਕ ਦੱਸਿਆ ਗਿਆ ਸੀ ਪਰ ਨਵੰਬਰ 2017 ‘ਚ ਜੱਜ ਲੋਇਆ ਦੀ ਭੈਣ ਨੇ ਸ਼ੱਕ ਜਾਹਿਰ ਕਰਦੇ ਹੋਏ ਕਿਹਾ ਸੀ ਕਿ ਉਸ ਦੇ ਭਰਾ ਦੀ ਮੌਤ ਆਮ ਨਹੀਂ ਸੀ। ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ।