ਭਿੱਜੀ ਕਿਸ਼ਮਿਸ਼ ਦੇ ਲਾਭ

ਕਿਸ਼ਮਿਸ਼ ਪਸੰਦ ਤਾਂ ਸਾਰੀਆਂ ਨੂੰ ਹੁੰਦੀ ਹੈ, ਪਰ ਜ਼ਿਆਦਾਤਰ ਲੋਕ ਇਸ ਨੂੰ ਰੋਜ਼ਾਨਾ ਖਾਣਾ ਪਸੰਦ ਨਹੀਂ ਕਰਦੇ ਅਤੇ ਹੋਰ ਸੁੱਕੇ ਮੇਵਿਆਂ ਨੂੰ ਪਹਿਲ ਦਿੰਦੇ ਹਨ। ਕਿਸ਼ਮਿਸ਼ ਵਿੱਚ ਅਜਿਹੇ ਕਈ ਗੁਣ ਹੁੰਦੇ ਹਨ ਜਿਨ੍ਹਾਂ ਬਾਰੇ ਜੇਕਰ ਤੁਹਾਨੂੰ ਜਾਣਕਾਰੀ ਹੋਵੇ ਤਾਂ ਤੁਸੀਂ ਵੀ ਰੋਜ਼ਾਨਾ ਇਸ ਨੂੰ ਖਾਣਾ ਸ਼ੁਰੂ ਕਰ ਦੇਵੋਗੇ। ਸੁੱਕੀ ਕਿਸ਼ਮਿਸ਼ ਦੇ ਮੁਕਾਬਲੇ ਭਿੱਜੀ ਕਿਸ਼ਮਿਸ਼ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਭਿੱਜੀ ਕਿਸ਼ਮਿਸ਼ ਆਇਰਨ, ਪੋਟੈਸ਼ੀਅਮ, ਕੈਲਸ਼ੀਅਮ, ਮੈਗਨੀਜ਼ੀਅਮ ਅਤੇ ਫ਼ਾਈਬਰ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਨੈਚੂਰਲ ਸ਼ੂਗਰ ਵੀ ਬਹੁਤਾਤ ਵਿੱਚ ਹੁੰਦੀ ਹੈ।
ਖ਼ੂਨ ਦੀ ਕਮੀ ਦੂਰ – ਕਿਸ਼ਮਿਸ਼ ਦੇ ਸੇਵਨ ਨਾਲ ਤੁਸੀਂ ਅਨੀਮੀਆ (ਖ਼ੂਨ ਦੀ ਕਮੀ) ਨਾਲ ਲੜ ਸਕਦੇ ਹੋ। ਕਿਸ਼ਮਿਸ਼ ਆਇਰਨ ਦਾ ਚੰਗੇਰਾ ਸਰੋਤ ਹੈ। ਇਸ ਵਿੱਚ ਵਾਇਟਾਮਿਨ ਬੀ ਕੰਪਲੈਕਸ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਸਾਰੇ ਤੱਤ ਖ਼ੂਨ ਬਣਾਉਣ ਵਿੱਚ ਲਾਭਦਾਇਕ ਹੁੰਦੇ ਹਨ।
ਹਾਈਪਰਟੈਨਸ਼ਨ ਕੰਟਰੋਲ – ਮਾਹਿਰਾਂ ਦਾ ਮੰਨਣਾ ਹੈ ਕਿ ਕਿਸ਼ਮਿਸ਼ ਦੇ ਸੇਵਨ ਨਾਲ ਤੁਸੀਂ ਹਾਈਪਰਟੈਨਸ਼ਨ ਦੀ ਹਾਲਤ ਨਾਲ ਲੜ ਸਕਦੇ ਹੋ। ਇਸ ਵਿੱਚ ਮੌਜੂਦ ਪੋਟੈਸ਼ੀਅਮ ਨਾਲ ਹਾਈਪਰਟੈਨਸ਼ਨ ਦੀ ਹਾਲਤ ਵਿੱਚ ਸੁਧਾਰ ਹੁੰਦਾ ਹੈ।
ਭਾਰ ਵਧਾਉਂਦੀ ਹੈ ਕਿਸ਼ਮਿਸ਼ – ਜੇਕਰ ਬਹੁਤ ਹੰਭਲਿਆਂ ਦੇ ਬਾਵਜੂਦ ਤੁਹਾਡਾ ਭਾਰ ਨਹੀਂ ਵੱਧ ਰਿਹਾ ਹੋ ਤਾਂ ਤੁਸੀਂ ਸੁੱਕੀ ਕਿਸ਼ਮਿਸ਼ ਨੂੰ ਰੋਜ਼ਾਨਾ ਡਾਈਟ ਵਿੱਚ ਸ਼ਾਮਿਲ ਕਰੋ। ਇਸ ਤੋਂ ਸੌਖ ਨਾਲ ਭਾਰ ਵੱਧ ਸਕਦਾ ਹੈ। ਇਹੀ ਨਹੀਂ ਇਸ ਵਿੱਚ ਐਨਰਜੀ ਵਧਾਉਣ ਦੀ ਸਮਰੱਥਾ ਵੀ ਹੁੰਦੀ ਹੈ।
ਮੂੰਹ ਦੀ ਬਦਬੂ ਤੋਂ ਛੁਟਕਾਰਾ – ਮੂੰਹ ਤੋਂ ਆ ਰਹੀ ਬਦਬੂ ਨੂੰ ਵੀ ਕਿਸ਼ਮਿਸ਼ ਦੇ ਸੇਵਨ ਨਾਲ ਖ਼ਤਮ ਕੀਤੀ ਜਾ ਸਕਦਾ ਹੈ। ਖ਼ਾਸਕਰ, ਜੇਕਰ ਕਿਸੇ ਦੇ ਮੂੰਹ ‘ਚੋਂ ਬਦਬੂ ਨੇਮੀ ਆਉਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਉਨ੍ਹਾਂ ਨੂੰ ਇਸ ਦੀ ਵਰਤੋਂ ਜ਼ਰੂਰੀ ਤੌਰ ਉੱਤੇ ਕਰਨੀ ਚਾਹੀਦੀ ਹੈ।
ਰੋਗ ਰੋਕਣ ਵਾਲਾ ਸਮਰੱਥਾ ਵਧਾਉਂਦੀ ਹੈ – ਕਿਸ਼ਮਿਸ਼ ਖਾਣ ਨਾਲ ਰੋਗ ਰੋਕਣ ਦੀ ਸਮਰੱਥਾ ਯਾਨੀ ਇਮਿਊਨਿਟੀ ਵੀ ਵਧਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਸੰਕਰਮਣ ਤੋਂ ਲੜਨ ਵਿੱਚ ਵੀ ਮਦਦ ਕਰਦੀ ਹੈ।
ਪਾਚਨ ਰੱਖੇ ਠੀਕ – ਇਸ ਨੂੰ ਨੇਮੀ ਆਪਣੇ ਖਾਣੇ ਵਿੱਚ ਸ਼ਾਮਿਲ ਕਰਨ ਨਾਲ ਡਾਈਜੈਸ਼ਨ ਬਿਹਤਰ ਹੁੰਦਾ ਹੈ, ਪਰ ਭਿੱਜੀ ਕਿਸ਼ਮਿਸ਼ ਵਿੱਚ ਕੈਲੋਰੀਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਨਾ ਲਓ।
ਅੱਖਾਂ ਦੀ ਰੌਸ਼ਨੀ ਤੇਜ਼ ਹੋਣਾ – ਇਸ ਪਾਣੀ ‘ਚ ਵਾਇਟਾਮਿਨ ਏ, ਬੀਟਾ ਕੇਰੋਟਿਨ ਹੁੰਦੇ ਹਨ, ਜੋ ਅੱਖਾਂ ਲਈ ਲਾਭਕਾਰੀ ਹੁੰਦੇ ਹਨ। ਰੋਜ਼ ਇਸ ਪਾਣੀ ਨੂੰ ਪੀਣ ਨਾਲ ਅੱਖਾਂ ਕਦੇ ਵੀ ਕਮਜ਼ੋਰ ਨਹੀਂ ਹੁੰਦੀਆਂ।
ਕਮਜ਼ੋਰੀ ਦੂਰ ਹੋਣਾ – ਕਿਸ਼ਮਿਸ਼ ਦੇ ਪਾਣੀ ‘ਚ ਅਮੀਨੋ ਐਸਿਡ ਹੁੰਦਾ ਹੈ ਜੋ ਸ਼ਰੀਰ ਨੂੰ ਊਰਜਾ ਦਿੰਦਾ ਹੈ। ਇਸ ਪਾਣੀ ਨਾਲ ਥਕਾਵਟ ਵੀ ਦੂਰ ਰਹਿੰਦੀ ਹੈ।
ਗੈਸ ਤੋਂ ਰਾਹਤ – ਕਿਸ਼ਮਿਸ਼ ‘ਚ ਮੌਜੂਦ ਸੌਲਿਊਬਲ ਫ਼ਾਈਬਰ ਪੇਟ ਦੀ ਸਫ਼ਾਈ ਕਰ ਕੇ ਗੈਸ ਤੋਂ ਆਰਾਮ ਦਵਾਉਂਦੇ ਹਨ।