ਆਂਵਲਾ ਸ਼ਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਦੂਰ

ਨਵੀਂ ਦਿੱਲੀ – ਆਂਵਲਾ ਕੁਦਰਤ ਵਲੋਂ ਹੀ ਮਨੁੱਖ ਨੂੰ ਦਿੱਤਾ ਗਿਆ ਇੱਕ ਤੋਹਫ਼ਾ ਹੈ। ਇਹ ਬਹੁਤ ਗੁਣਕਾਰੀ ਹੈ। ਇਸ ‘ਚ ਭਰਪੂਰ ਮਾਤਰਾ ‘ਚ ਪੋਟੈਸ਼ੀਅਮ, ਕਾਰਬੋਹਾਈਡ੍ਰੇਟਸ, ਫ਼ਾਈਬਰ, ਪ੍ਰੋਟੀਨ, ਵਾਇਟਾਮਿਨ A ਅਤੇ B, ਮੈਗਨੀਜ਼ੀਅਮ ਅਤੇ ਆਇਰਨ ਮੋਜੂਦ ਹੁੰਦਾ ਹੈ। ਇਸ ‘ਚ ਵਾਇਟਾਮਿਨ C ਵੀ ਭਰਪੂਰ ਮਾਤਰਾ ‘ਚ ਹੁੰਦਾ ਹੈ। ਆਂਵਲਾ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਇਹ ਸ਼ੂਗਰ, ਬਵਾਸੀਰ, ਨਕਸੀਰ ਅਤੇ ਦਿਲ ਦੀ ਬੀਮਾਰੀਆਂ ਲਈ ਵੀ ਫ਼ਾਇਦੇਮੰਦ ਹੈ। ਆਓ ਜਾਣਦੇ ਹਾਂ ਆਂਵਲੇ ਦੇ ਫ਼ਾਇਦਿਆਂ ਬਾਰੇ।
ਪੱਥਰੀ: ਅੱਜਕੱਲ੍ਹ ਬਹੁਤ ਜ਼ਿਆਦਾ ਲੋਕਾਂ ਨੂੰ ਪੱਥਰੀ ਦੀ ਸ਼ਿਕਾਇਤ ਰਹਣ ਲੱਗ ਪਈ ਹੈ। ਇਸ ਤੋਂ ਨਿਜਾਤ ਪਾਉਣ ਲਈ ਆਂਵਲੇ ਦੇ ਚੂਰਨ ਨੂੰ ਮੂਲੀ ਦੇ ਰਸ ‘ਚ ਮਿਲਾ ਕੇ 40 ਦਿਨਾਂ ਤਕ ਪੀਓ। ਇਸ ਨਾਲ ਪੱਥਰੀ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ।
ਖ਼ਾਂਸੀ: ਦਿਨ ‘ਚ ਤਿੰਨ ਵਾਰ ਆਂਵਲੇ ਦਾ ਮੁਰੱਬਾ ਗਾਂ ਦੇ ਦੁੱਧ ਦੇ ਨਾਲ ਖਾਓ। ਇਸ ਨਾਲ ਖਾਂਸੀ ਠੀਕ ਹੋ ਜਾਂਦੀ ਹੈ।
ਨਕਸੀਰ: ਨੱਕ ‘ਚੋਂ ਖ਼ੂਨ ਨਿਕਲਣ ‘ਤੇ ਵੀ ਇਸ ਨੂੰ ਪੀਸ ਦੇ ਬਕਰੀ ਦੇ ਦੁੱਧ ‘ਚ ਮਿਲਾ ਕੇ ਸਿਰ ਅਤੇ ਮੱਥੇ ‘ਤੇ ਲੇਪ ਲਗਾਓ। ਇਸ ਨਾਲ ਖ਼ੂਨ ਨਿਕਲਣਾ ਬੰਦ ਹੋ ਜਾਂਦਾ ਹੈ।
ਦਿਲ ਦੇ ਮਰੀਜ਼: ਦਿਲ ਦੇ ਮਰੀਜ ਦਿਨ ‘ਚ 3 ਵਾਰ ਆਂਵਲੇ ਦੀ ਵਰਤੋਂ ਕਰੋ। ਇਸ ਨਾਲ ਦਿਲ ਦੀ ਬੀਮਾਰੀ ਤੋਂ ਨਿਜਾਤ ਮਿਲੇਗੀ।
ਸ਼ੂਗਰ: ਹਲਦੀ ਦੇ ਚੂਰਨ ਨਾਲ ਆਂਵਲੇ ਦੀ ਵਰਤੋਂ ਕਰਨ ਨਾਲ ਡਾਇਬਟੀਜ਼ ਦੇ ਰੋਗੀਆਂ ਨੂੰ ਫ਼ਾਇਦਾ ਹੋਵੇਗਾ।
ਬਵਾਸੀਰ: ਬਵਾਸੀਰ ਦੇ ਮਰੀਜ਼ ਸੁੱਕੇ ਆਂਵਲੇ ਨੂੰ ਬਾਰੀਕ ਕਰ ਕੇ ਦੁੱਧ ਦੇ ਨਾਲ ਖਾਓ। ਇਸ ਨੂੰ ਸਵੇਰੇ ਸ਼ਾਮ ਖਾਣ ਨਾਲ ਲਾਭ ਹੋਵੇਗਾ।
ਯੂਰਿਨ ‘ਚ ਜਲਨ: ਯੂਰਿਨ ‘ਚ ਜਲਨ ਦੀ ਸਮੱਸਿਆ ਹੋਣ ‘ਤੇ ਆਂਵਲੇ ਦੇ ਰਸ ‘ਚ ਸ਼ਹਿਦ ਮਿਲਾ ਕੇ ਵਰਤੋਂ ਕਰੋ। ਇਸ ਨਾਲ ਜਲਨ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ।
ਜੇਕਰ ਤੁਸੀਂ ਉਪਰੋਕਤ ਢੰਗਾਂ ਨਾਲ ਆਂਵਲੇ ਦਾ ਸੇਵਣ ਕਰਨ ਤੋਂ ਅਸਮਰਥ ਹੋ ਤਾਂ ਤੁਸੀਂ ਦੋ ਚਮਤਕਾਰੀ ਸਬਜ਼ੀਆਂ, ਯਾਨੀ ਕਿ ਆਂਵਲੇ ਅਤੇ ਮੋਰਿੰਗਾ ਦੇ ਮਿਸ਼ਰਣ ਤੋਂ, ਬਣੇ ਕੈਪਸੂਲ ਹਾਸਿਲ ਕਰ ਸਕਦੇ ਹੋ। ਇਸ ਅਖ਼ਬਾਰ ਵਿੱਚ ਲੱਗਾ ਮੋਰਿੰਗਾ ਤੇ ਆਂਵਲਾ ਕੈਪਸੂਲਾਂ ਦਾ ਇਸ਼ਤਿਹਾਰ ਦੇਖੋ ਜਾਂ 416-992-5489 ‘ਤੇ ਫ਼ੋਨ ਕਰ ਲਓ।